Back ArrowLogo
Info
Profile

ਦੀ ਜੈ-ਜੈਕਾਰ ਕਰ ਕੇ ਜਿਸ ਤਰ੍ਹਾਂ ਦੀ ਗੋਲੀ ਮਾਰ ਰਹੇ ਹਨ, ਉਸ ਨਾਲ ਗਾਂਧੀ ਦਾ ਨਾਂ ਮਿਟ ਜਾਵੇਗਾ। ਲੇਕਿਨ ਉਹ ਹੀ ਲੋਕ ਖ਼ਬਰ ਦਿੰਦੇ ਹਨ ਕਿ ਮੈਂ ਗਾਂਧੀ ਦਾ ਦੁਸ਼ਮਣ ਹਾਂ।

ਫਿਰ ਮੈਂ ਹੈਰਾਨ ਹੋਇਆ ਕਿ ਗਾਂਧੀ ਨਾਲ ਮੇਰੀ ਦੁਸ਼ਮਣੀ ਕੀ ਹੋ ਸਕਦੀ ਹੈ ਅਤੇ ਕੌਣ ਗਵਾਹ ਬਣੇਗਾ ? ਬਗ਼ੈਰ ਗਾਂਧੀ ਦੇ ਕੋਈ ਗਵਾਹ ਨਹੀਂ ਬਣ ਸਕਦਾ ਸੀ ਇਸ ਮਾਮਲੇ ਵਿੱਚ। ਲੇਕਿਨ ਗਵਾਹ ਉਹ ਲੋਕ ਹਨ ਜਿਹੜੇ ਗਾਂਧੀ ਦੀ ਸਭ ਤਰ੍ਹਾਂ ਨਾਲ ਹੱਤਿਆ ਕਰ ਰਹੇ ਹਨ।

ਇਹ ਤੁਹਾਨੂੰ ਖ਼ਿਆਲ ਨਹੀ ਹੋਣਾ ਕਿ ਦੁਨੀਆਂ ਵਿੱਚ ਅੱਜ ਤੱਕ ਜੀਸਸ ਦੀ ਹੱਤਿਆ ਉਹਨਾਂ ਲੋਕਾਂ ਨੇ ਨਹੀਂ ਕੀਤੀ ਜਿਨ੍ਹਾਂ ਨੇ ਉਸ ਨੂੰ ਸੂਲੀ 'ਤੇ ਲਮਕਾਇਆ। ਜੀਸਸ ਦੀ ਹੱਤਿਆ ਕੀਤੀ ਈਸਾਈਆਂ ਨੇ, ਜੋ ਉਸ ਦੇ ਸ਼ਗਿਰਦ ਹਨ। ਅਤੇ ਸੁਕਰਾਤ ਨੂੰ ਉਹਨਾਂ ਲੋਕਾਂ ਨੇ ਨਹੀਂ ਮਾਰਿਆ ਜਿਨ੍ਹਾਂ ਲੋਕਾਂ ਨੇ ਸੁਕਰਾਤ ਨੂੰ ਜ਼ਹਿਰ ਪਿਲਾਇਆ ਸੀ । ਸੁਕਰਾਤ ਨੂੰ ਉਹ ਲੋਕ ਮਾਰ ਸਕਦੇ ਹਨ ਜੋ ਸੁਕਰਾਤ ਦੇ ਸ਼ਿਸ਼ ਹੋਣ ਦੇ ਖ਼ਿਆਲ ਵਿੱਚ ਪੈ ਜਾਣ। ਸੁਕਰਾਤ ਮਰਨ ਦੇ ਕਰੀਬ ਸੀ ਤਾਂ ਉਦੋਂ ਇਕ ਸ਼ਿਸ਼ ਕੇਟ ਨੇ ਪੁੱਛਿਆ ਕਿ ਤੁਹਾਨੂੰ ਸ਼ਾਮ ਨੂੰ ਜ਼ਹਿਰ ਦਿੱਤਾ ਜਾਵੇਗਾ; ਅਸੀਂ ਤੁਹਾਨੂੰ ਦਫਨਾਵਾਂਗੇ ਕਿਵੇਂ ? ਇਸ ਸਬੰਧ ਵਿੱਚ ਕੁਝ ਦੱਸੋ। ਸੁਕਰਾਤ ਨੇ ਕਿਹਾ, ਦੇਖੋ ਮਜ਼ਾ, ਉਹ ਮੇਰੇ ਦੁਸ਼ਮਣ ਹਨ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹ ਮੇਰੇ ਮਿੱਤਰ ਹਨ ਜੋ ਮੈਨੂੰ ਦਫ਼ਨਾਉਣ ਦੀ ਕੋਸ਼ਿਸ਼ ਕਰ ਰਹੇ ਹਨ! ਇਹ ਦੇਖੋ ਮਜ਼ਾ! ਤਾਂ ਮੇਰੇ ਮਿੱਤਰ ਮੈਨੂੰ ਪੁੱਛਦੇ ਹਨ ਕਿ ਦਫ਼ਨਾਵਾਂਗੇ ਕਿਵੇਂ ?

ਉਹ ਗਾਂਧੀਵਾਦੀ ਗਾਂਧੀ ਨੂੰ ਦਫ਼ਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮਿੱਤਰ ਹਨ ਉਹਨਾਂ ਦੇ। ਸੁਕਰਾਤ ਨੇ ਬੜੇ ਮਜ਼ੇ ਦੀ ਗੱਲ ਆਖੀ ਸੀ ਕ੍ਰੋਟੋ ਨੂੰ। ਸ਼ਾਇਦ ਹੀ ਕ੍ਰੋਟੋ ਸਮਝ ਸਕਿਆ ਹੋਵੇ ਕਿਉਂਕਿ ਭਾਸ਼ਾਵਾਂ ਦੇ ਫ਼ਰਕ ਹਨ। ਸੁਕਰਾਤ ਨੇ ਕਿਹਾ ਸੀ, ਪਾਗ਼ਲ ਕ੍ਰੇਟੋ, ਤੁਸੀਂ ਦਫ਼ਨਾਉਣ ਦੀ ਕੋਸ਼ਿਸ਼ ਕਰਨਾ ਲੇਕਿਨ ਮੈਂ ਤੁਹਾਨੂੰ ਕਹਿੰਦਾ ਹਾਂ, ਕਿ ਤੁਸੀਂ ਸਾਰੇ ਦਫ਼ਨ ਹੋ ਜਾਉਗੇ ਅਤੇ ਫਿਰ ਵੀ ਮੈਂ ਰਹਾਂਗਾ ਅਤੇ ਜੇਕਰ ਤੈਨੂੰ ਕੋਈ ਯਾਦ ਵੀ ਰਖੇਗਾ ਤਾਂ ਸਿਰਫ਼ ਇਸ ਲਈ ਕਿ ਤੂੰ ਸੁਕਰਾਤ ਤੋਂ ਸਵਾਲ ਪੁੱਛਿਆ ਸੀ ਕਿ ਅਸੀਂ ਕਿਵੇਂ ਦਫ਼ਨਾਵਾਂਗੇ। ਅਤੇ ਅੱਜ ਕ੍ਰੇਟੋ ਦੇ ਬਾਬਤ ਇੰਨਾ ਹੀ ਪਤਾ ਹੈ ਕਿ ਉਸ ਨੇ ਸੁਕਰਾਤ ਨੂੰ ਪੁੱਛਿਆ ਸੀ, ਹੋਰ ਕੁਝ ਵੀ ਪਤਾ ਨਹੀਂ ਹੈ।

ਸ਼ਿਸ਼ ਦਫ਼ਨਾਉਂਦੇ ਹਨ ਗੁਰੂਆਂ ਨੂੰ, ਚੇਲੇ ਦਫ਼ਨਾਉਂਦੇ ਹਨ ਨੇਤਾਵਾਂ ਨੂੰ; ਪਿੱਛੇ ਚੱਲਣ ਵਾਲੇ ਦਫ਼ਨਾਉਂਦੇ ਹਨ ਅੱਗੇ ਚੱਲਣ ਵਾਲਿਆਂ ਨੂੰ। ਕਿਉਂ ਅਜਿਹਾ ਹੋ ਜਾਂਦਾ ਹੈ ਲੇਕਿਨ ?

ਇਸ ਦੇ ਹੋਣ ਦੇ ਪਿੱਛੇ ਕੁਝ ਕਾਰਨ ਹਨ। ਇਹ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਇਹ ਸ਼ਾਇਦ ਖ਼ਿਆਲ ਵਿੱਚ ਵੀ ਨਾ ਹੋਵੇ ਕਿ ਜੋ ਆਦਮੀ ਵੀ ਕਿਸੇ ਦਾ

85 / 151
Previous
Next