Back ArrowLogo
Info
Profile

ਪੋਰੈਕਾਰ ਬਣਦਾ ਹੈ, ਉਹ ਆਦਮੀ ਤਾਂ, ਪਹਿਲੀ ਤਾਂ ਗੱਲ ਹੈ ਖ਼ਤਰਨਾਕ ਹੈ, ਡੇਂਜਰਸ ਹੈ। ਕੋਈ ਬੁੱਧੀਮਾਨ ਆਦਮੀ ਕਦੀ ਕਿਸੇ ਦਾ ਪੈਰੋਕਾਰ ਨਹੀਂ ਬਣਦਾ, ਸਿਰਫ਼ ਬੁੱਧੀਹੀਨ ਲੋਕ ਪੈਰੋਕਾਰ ਬਣਦੇ ਹਨ। ਪੈਰੋਕਾਰਾਂ ਦੀ ਜਮਾਤ ਬੁੱਧੀਹੀਨਾਂ ਦੀ ਜਮਾਤ ਹੈ, ਸਟੂਪਿਡਿਟੀ ਦੀ ਜਮਾਤ; ਜਿੱਥੇ ਸਾਰੇ ਬੁੱਧੀਹੀਨ ਇਕੱਠੇ ਹੋ ਜਾਂਦੇ ਹਨ।

ਮੈਂ ਸੁਣਿਆ ਹੈ, ਇਕ ਵਾਰ ਇਕ ਆਦਮੀ ਨੂੰ ਸੱਚ ਮਿਲ ਗਿਆ। ਸ਼ੈਤਾਨ ਦੇ ਚੇਲੇ ਭੱਜੇ ਹੋਏ ਸ਼ੈਤਾਨ ਦੇ ਕੋਲ ਗਏ ਅਤੇ ਉਹਨਾਂ ਨੇ ਕਿਹਾ, ਕੀ ਤੁਸੀਂ ਸੁੱਤੇ ਹੋਏ ਹੋ, ਇਕ ਆਦਮੀ ਨੂੰ ਸੱਚ ਮਿਲ ਗਿਆ ਹੈ। ਹੁਣ ਤੁਸੀਂ ਮੁਸ਼ਕਲ ਵਿੱਚ ਪੈ ਜਾਉਗੇ। ਸ਼ੈਤਾਨ ਨੇ ਕਿਹਾ, ਘਬਰਾਉ ਨਾ, ਜਾ ਕੇ ਪਿੰਡ ਵਿੱਚ ਖ਼ਬਰ ਕਰ ਦਿਉ ਕਿ ਇਕ ਆਦਮੀ ਨੂੰ ਸੱਚ ਮਿਲ ਗਿਆ ਹੈ, ਕਿਸੇ ਨੇ ਸ਼ਗਿਰਦ ਬਣਨਾ ਹੋਵੇ ਤਾਂ ਬਣ ਜਾਉ।

ਸ਼ੈਤਾਨ ਦੇ ਚੇਲਿਆਂ ਨੇ ਕਿਹਾ, ਇਸ ਤੋਂ ਕੀ ਫਾਇਦਾ ਹੋਵੇਗਾ ਕਿ ਅਸੀਂ ਹੀ ਪ੍ਰਚਾਰ ਕਰੀਏ ? ਸ਼ੈਤਾਨ ਨੇ ਕਿਹਾ ਮੇਰਾ ਹਜ਼ਾਰਾਂ ਸਾਲਾਂ ਦਾ ਅਨੁਭਵ ਇਹ ਹੈ ਕਿ ਜੇਕਰ ਕਿਸੇ ਆਦਮੀ ਨੂੰ ਸੱਚ ਮਿਲਿਆ ਹੋਵੇ ਅਤੇ ਉਸ ਆਦਮੀ ਦੇ ਸੱਚ ਨੂੰ ਖ਼ਤਮ ਕਰਨਾ ਹੋਵੇ ਤਾਂ ਪੈਰੋਕਾਰਾਂ ਦੀ ਭੀੜ ਇਕੱਠੀ ਕਰ ਲਉ। ਤੁਸੀਂ ਜਾਉ ਪਿੰਡ-ਪਿੰਡ ਵਿਡ ਡੁਗਡੁਗੀ ਪਿਟੋ ਕਿ ਕਿਸੇ ਆਦਮੀ ਨੂੰ ਜੇਕਰ ਸੱਚਾ ਗੁਰੂ ਚਾਹੀਦੈ ਤਾਂ ਸੱਚਾ ਗੁਰੂ ਪੈਦਾ ਹੋ ਗਿਆ ਹੈ। ਤਾਂ ਜਿੰਨੇ ਵੀ ਮੂਰਖ ਹੋਣਗੇ, ਉਹ ਉਸ ਦੇ ਆਲੇ-ਦੁਆਲੇ ਇਕੱਠੇ ਹੋ ਜਾਣਗੇ ਕਿ ਇਕ ਬੁੱਧੀਮਾਨ ਆਦਮੀ ਹਜ਼ਾਰ ਮੂਰਖਾਂ ਦੀ ਭੀੜ ਵਿੱਚ ਕੀ ਕਰ ਸਕਦਾ ਹੈ!

ਅਤੇ ਉਹੀ ਹੋਇਆ। ਸ਼ੈਤਾਨ ਦੇ ਚੇਲਿਆਂ ਨੇ ਪਿੰਡ-ਪਿੰਡ ਵਿੱਚ ਖ਼ਬਰ ਕਰ ਦਿੱਤੀ। ਜਿੰਨੇ ਬੁੱਧੀਹੀਨ ਲੋਕ ਸਨ, ਉਹ ਸਾਰੇ ਇਕੱਠੇ ਹੋ ਗਏ। ਅਤੇ ਉਹ ਆਦਮੀ ਭੱਜਣ ਲੱਗਿਆ ਕਿ ਮੈਨੂੰ ਬਚਾਉ। ਲੇਕਿਨ ਉਸ ਨੂੰ ਕੌਣ ਬਚਾਉਂਦਾ! ਚੇਲਿਆਂ ਨੇ ਉਸ ਨੂੰ ਜ਼ੋਰ ਨਾਲ ਪਕੜ ਲਿਆ ਹੈ। ਦੁਸ਼ਮਣ ਤੋਂ ਤਾਂ ਤੁਸੀਂ ਬਚ ਸਕਦੇ ਹੋ, ਚੇਲਿਆਂ ਤੋਂ ਕਿਵੇਂ ਬਚ ਸਕਦੇ ਹੋ ? ਇਸ ਲਈ ਜੇਕਰ ਕਿਸੇ ਨੂੰ ਸੱਚ ਮਿਲ ਜਾਵੇ ਤਾਂ ਪੈਰੋਕਾਰਾਂ ਤੋਂ ਸਾਵਧਾਨ ਰਹਿਣਾ, ਚੇਲਿਆਂ ਤੋਂ ਬਚਣਾ। ਉਹ ਹਮੇਸ਼ਾ ਤਿਆਰ ਹਨ, ਸ਼ੈਤਾਨ ਉਹਨਾਂ ਨੂੰ ਸਿਖਾ ਕੇ ਭੇਜਦਾ ਹੈ।

ਗਾਂਧੀ ਜ਼ਿੰਦਗੀ ਭਰ ਚਿੱਲਾਉਂਦੇ ਰਹੇ ਕਿ ਮੇਰਾ ਕੋਈ ਵਾਦ ਨਹੀਂ ਹੈ ਅਤੇ ਹੁਣ ਗਾਂਧੀਵਾਦੀ ਉਹਨਾਂ ਦੇ ਵਾਦ ਨੂੰ ਵਿਵਸਥਾ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਹਨ ਅਤੇ ਉਹ ਰਿਸਰਚ ਕਰ ਰਹੇ ਹਨ, ਸੋਧ ਕੇਂਦਰ ਬਣਾ ਰਹੇ ਹਨ। ਸਕਾਲਰਸ਼ਿਪ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਗਾਂਧੀ ਦੇ ਵਾਦ ਦਾ ਰੇਖਾ-ਬੱਧ ਰੂਪ ਤੈਅ ਕਰੋ। ਗਾਂਧੀ ਦੇ ਵਾਦ ਨੂੰ ਖੜਾ ਕੀਤਾ ਜਾ ਰਿਹਾ ਹੈ। ਗਾਂਧੀ ਜ਼ਿੰਦਗੀ-ਭਰ ਕੋਸ਼ਿਸ਼ ਕਰਦੇ ਰਹੇ ਕਿ ਮੇਰਾ ਕੋਈ ਵਾਦ ਨਹੀਂ ਹੈ। ਸੱਚੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਵਿਵੇਕਸ਼ੀਲ ਆਦਮੀ ਦਾ ਕੋਈ ਵਾਦ ਨਹੀਂ ਹੁੰਦਾ। ਵਿਵੇਕਸ਼ੀਲ ਆਦਮੀ ਹਰ ਪਲ ਆਪਣੇ ਵਿਵੇਕ ਨਾਲ ਜਿਉਂਦਾ ਹੈ, ਵਾਦ ਦੇ ਆਧਾਰ 'ਤੇ ਨਹੀਂ ਜਿਉਂਦਾ । ਵਾਦ

86 / 151
Previous
Next