ਦੇ ਅਧਾਰ 'ਤੇ ਉਹ ਜਿਉਂਦੇ ਹਨ, ਜਿਨ੍ਹਾਂ ਕੋਲ ਵਿਵੇਕ ਨਹੀਂ ਹੁੰਦਾ।
ਵਾਦ ਦਾ ਕੀ ਮਤਲਬ ਹੁੰਦਾ ਹੈ ?
ਵਾਦ ਦਾ ਮਤਲਬ ਹੁੰਦਾ ਹੈ ਤਿਆਰ ਉੱਤਰ। ਜ਼ਿੰਦਗੀ ਰੋਜ਼ ਬਦਲਦੀ ਹੈ, ਜ਼ਿੰਦਗੀ ਰੋਜ਼ ਨਵੇਂ ਸਵਾਲ ਪੁੱਛਦੀ ਹੈ ਅਤੇ ਵਾਦੀ ਦੇ ਕੋਲ ਤਿਆਰ ਉੱਤਰ ਹੁੰਦੇ ਹਨ। ਉਹ ਆਪਣੀਆਂ ਕਿਤਾਬਾਂ ਚੋਂ ਉੱਤਰ ਲੈ ਕੇ ਆ ਜਾਂਦੇ ਹਨ ਕਿ ਇਹ ਉੱਤਰ ਕੰਮ ਕਰਨਾ ਚਾਹੀਦੈ। ਜ਼ਿੰਦਗੀ ਰੋਜ਼ ਬਦਲ ਜਾਂਦੀ ਹੈ, ਵਾਦੀ ਬਦਲਦਾ ਨਹੀਂ, ਵਾਦੀ ਠਹਿਰ ਜਾਂਦਾ ਹੈ। ਜੋ ਮਹਾਂਵੀਰ 'ਤੇ ਠਹਿਰ ਗਏ ਹਨ, ਉਹ ਢਾਈ ਹਜ਼ਾਰ ਸਾਲ ਪਹਿਲਾਂ ਠਹਿਰ ਗਏ ਹਨ। ਢਾਈ ਹਜ਼ਾਰ ਸਾਲ ਵਿੱਚ ਜ਼ਿੰਦਗੀ ਕਿੱਥੋਂ ਕਿੱਥੇ ਚਲੀ ਗਈ ਅਤੇ ਵਾਦੀ ਮਹਾਂਵੀਰ 'ਤੇ ਠਹਿਰ ਗਿਆ ਹੈ। ਉਹ ਕਹਿੰਦਾ ਹੈ, ਅਸੀਂ ਮਹਾਂਵੀਰ ਨੂੰ ਮੰਨਦੇ ਹਾਂ। ਜੋ ਕ੍ਰਿਸ਼ਨ 'ਤੇ ਠਹਿਰਿਆ ਹੈ, ਉਹ ਸਾਢੇ ਤਿੰਨ, ਚਾਰ ਹਜ਼ਾਰ ਸਾਲ ਪਹਿਲਾਂ ਠਹਿਰ ਗਿਆ ਹੈ। ਜ਼ਿੰਦਗੀ ਉੱਥੇ ਨਹੀਂ ਠਹਿਰੀ, ਅੱਗੇ ਵੱਧਦੀ ਚਲੀ ਗਈ ਹੈ। ਜ਼ਿੰਦਗੀ ਹਰ ਪਲ ਬਦਲ ਜਾਂਦੀ ਹੈ। ਉਹ ਰੋਜ਼ ਨਵੇਂ ਸਵਾਲ ਲਿਆਉਂਦੀ ਹੈ ਅਤੇ ਵਾਦੀਆਂ ਦੇ ਕੋਲ ਬੰਨ੍ਹਿਆ ਹੋਇਆ, ਰੈਡੀਮੇਡ ਉੱਤਰ ਹੈ। ਰੈਡੀਮੇਡ ਕੱਪੜੇ ਹੋ ਸਕਦੇ ਹਨ, ਰੈਡੀਮੇਡ ਉੱਤਰ ਨਹੀਂ ਹੋ ਸਕਦੇ। ਉਹ ਬੰਨ੍ਹੇ ਹੋਏ ਉੱਤਰ ਨੂੰ ਲੈ ਕੇ ਨਵੇਂ ਸਵਾਲਾਂ ਦੇ ਸਾਹਮਣੇ ਖੜਾ ਹੋ ਜਾਂਦਾ ਹੈ। ਉਹ ਕਹਿੰਦਾ ਹੈ ਸਾਡੇ ਉੱਤਰ ਸਹੀ ਹਨ। ਉਹ ਇਹ ਉੱਤਰ ਹਾਰਦੇ ਚੱਲੇ ਜਾਂਦੇ ਹਨ। ਇਸੇ ਆਈ ਵਾਦੀ ਵਾਅਕਤੀ ਦੇ ਕੋਲ ਲਗਾਤਾਰ ਰ ਹਾਰ ਹਾਰ ਆਉਂਦੀ ਆਉਂਦੀ ਹੈ, ਹੈ, 1 ਜਿੱਤ ਕਦੀ
ਮੈਂ ਸੁਣਿਆ ਹੈ, ਜਪਾਨ ਵਿੱਚ ਇਕ ਛੋਟਾ-ਜਿਹਾ ਪਿੰਡ ਸੀ। ਉਸ ਪਿੰਡ ਵਿੱਚ ਦੋ ਮੰਦਰ ਸਨ। ਇਕ ਮੰਦਰ ਉੱਤਰ ਦਾ ਮੰਦਰ ਸੀ, ਇਕ ਦੱਖਣ ਦਾ ਮੰਦਰ। ਉਹਨਾਂ ਦੋਨਾਂ ਮੰਦਰਾਂ ਵਿੱਚ ਜੱਦੀ ਝਗੜਾ ਸੀ, ਦੁਸ਼ਮਣੀ ਸੀ।
ਮੰਦਰਾਂ ਵਿੱਚ ਹਮੇਸ਼ਾ ਝਗੜਾ ਹੁੰਦਾ ਹੈ, ਇਹ ਤਾਂ ਤੁਸੀਂ ਜਾਣਦੇ ਹੋ। ਦੋ ਮੰਦਰਾਂ ਵਿੱਚ ਦੋਸਤੀ ਨਹੀਂ ਸੁਣੀ ਹੋਵੇਗੀ। ਅਜੇ ਮੰਦਰਾਂ ਵਿੱਚ ਝਗੜਾ ਹੁੰਦਾ ਹੈ। ਅਜੇ ਮੰਦਰ ਖ਼ਤਰਨਾਕ ਹਨ। ਅਜੇ ਮੰਦਰ ਧਾਰਮਿਕ ਨਹੀਂ ਹਨ। ਜਦੋਂ ਤੱਕ ਮੰਦਰ ਝਗੜਾ ਕਰਵਾਉਂਦੇ ਹਨ, ਓਦੋਂ ਤੱਕ ਉਹ ਧਾਰਮਿਕ ਕਿਵੇਂ ਹੋ ਸਕਦੇ ਹਨ ? ਅਜੇ ਦੁਨੀਆਂ ਦੇ ਸਾਰੇ ਮੰਦਰ ਅਧਰਮ ਦੇ ਅੱਡੇ ਹਨ ਕਿਉਂਕਿ ਉਹ ਝਗੜੇ ਦੀ ਸ਼ੁਰੂਆਤ ਹਨ।
ਉਸ ਪਿੰਡ ਦੇ ਦੋਨਾਂ ਮੰਦਰਾਂ ਵਿੱਚ ਝਗੜਾ ਸੀ। ਝਗੜਾ ਇੰਨਾ ਸੀ ਕਿ ਪੁਜਾਰੀ ਇਕ ਦੂਸਰੇ ਦਾ ਚਿਹਰਾ ਵੀ ਦੇਖਣਾ ਪਸੰਦ ਨਹੀਂ ਕਰਦੇ ਸੀ। ਦੋਵਾਂ ਪੁਜਾਰੀਆਂ ਦੇ ਕੋਲ ਦੋ ਛੋਟੇ ਬੱਚੇ ਸਨ ਕੰਮ ਕਰਨ ਲਈ-ਸਬਜ਼ੀ ਲਿਆਉਣ ਲਈ, ਉੱਪਰ ਦਾ ਸਾਰਾ ਕੰਮ ਕਰਨ ਲਈ। ਪੁਜਾਰੀਆਂ ਨੇ ਉਹਨਾਂ ਬੱਚਿਆਂ ਨੂੰ ਸਮਝਾ ਦਿੱਤਾ ਸੀ ਕਿ ਕਦੀ ਭੁੱਲ ਕੇ ਵੀ ਦੂਸਰੇ ਮੰਦਰ ਵੱਲ ਨਾ ਜਾਣਾ ਅਤੇ ਇਹ ਵੀ ਸਮਝਾ ਦਿੱਤਾ ਸੀ ਕਿ ਦੂਸਰੇ ਮੰਦਰ ਦਾ ਜੋ ਲੜਕਾ ਹੈ, ਉਸ ਨਾਲ ਕੋਈ