Back ArrowLogo
Info
Profile

ਦੋਸਤੀ ਨਾ ਕਰਨਾ। ਸਾਡੀ ਦੁਸ਼ਮਣੀ ਬਹੁਤ ਪੁਰਾਣੀ ਹੈ ਅਤੇ ਪੁਰਾਣੀਆਂ ਚੀਜ਼ਾਂ ਬੜੀਆਂ ਪਵਿੱਤਰ ਹੁੰਦੀਆਂ ਹਨ। ਤਾਂ ਇਕ ਪਵਿੱਤਰ ਦੁਸ਼ਮਣੀ ਵਿੱਚ ਕਦੇ ਰੁਕਾਵਟ ਨਾ ਪਾਉਣਾ, ਕਦੀ ਮਿਲਣਾ-ਜੁਲਣਾ ਨਹੀਂ। ਲੇਕਿਨ, ਬੱਚੇ-ਬੱਚੇ ਹਨ। ਬੁੱਢੇ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਵੀ ਇਕਦਮ ਵਿਗਾੜ ਤਾਂ ਨਹੀਂ ਸਕਦੇ। ਬੱਚਿਆਂ ਨੂੰ ਵਿਗਾੜਨ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ। ਬੁੱਢੇ ਤਾਂ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਕਿ ਜਨਮ ਤੋਂ ਹੀ ਵਿਗਾੜ ਦੇਣ ਲੇਕਿਨ ਵਿਗਾੜਦੇ-ਵਿਗਾੜਦੇ ਸਮਾਂ ਲੱਗ ਜਾਂਦਾ ਹੈ। ਬੱਚੇ ਥੋੜ੍ਹੇ ਦਿਨ ਤੱਕ ਨਹੀਂ ਵਿਗੜਦੇ ਹਨ, ਇਨਕਾਰ ਕਰਦੇ ਹਨ। ਜਿਨ੍ਹਾਂ ਬੱਚਿਆਂ ਵਿੱਚ ਜਿੰਨੀ ਜਾਨ ਹੁੰਦੀ ਹੈ, ਉਹ ਆਪਣੇ ਮਾਂ ਬਾਪ ਨਾਲ ਓਨਾ ਲੜਦੇ ਹਨ ਕਿ ਜ਼ਿਆਦਾ ਵਿਗਾੜ ਨਹੀਂ ਸਕੋਗੇ ਸਾਨੂੰ। ਅਕਸਰ ਮਾਂ-ਬਾਪ ਜਿੱਤ ਜਾਂਦੇ ਹਨ ਅਤੇ ਬੱਚੇ ਹਾਰ ਜਾਂਦੇ ਹਨ। ਹੁਣ ਤੱਕ ਤਾਂ ਅਜਿਹਾ ਹੀ ਹੋਇਆ ਹੈ, ਬੱਚੇ ਹੁਣ ਤਕ ਨਹੀਂ ਜਿੱਤ ਸਕੇ। ਉਹ ਸਮਾਂ ਆਏਗਾ ਜਦੋਂ ਮਾਂ-ਬਾਪ ਹਾਰਣਗੇ ਅਤੇ ਬੱਚੇ ਜਿੱਤਣਗੇ; ਕਿਉਂਕਿ ਜਦੋਂ ਤੱਕ ਬੱਚੇ ਨਹੀਂ ਜਿੱਤਦੇ ਹਨ ਮਾਂ ਬਾਪ ਤੋਂ, ਉਦੋਂ ਤੱਕ ਦੁਨੀਆਂ ਦੇ ਪੁਰਾਣੇ ਰੋਗ ਖ਼ਤਮ ਨਹੀਂ ਹੋ ਸਕਦੇ, ਉਹ ਜਾਰੀ ਰਹਿਣਗੇ। ਕਿਉਂਕਿ ਮਾਂ-ਬਾਪ ਉਸ ਜ਼ਹਿਰ ਨੂੰ ਬੱਚਿਆਂ ਵਿੱਚ ਪਾ ਦਿੰਦੇ ਹਨ। ਉਹ ਬੁੱਢੇ ਪੁਜਾਰੀ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਕਦੀ ਭੁੱਲ ਕੇ ਦੇਖਣਾ ਵੀ ਨਾ ਲੇਕਿਨ ਬੱਚੇ-ਬੱਚੇ ਹਨ। ਕਦੀ-ਕਦੀ ਮੌਕਾ ਮਿਲਦਿਆਂ ਹੀ ਉਹ ਚੋਰੀਉਂ ਲੁਕ ਕੇ ਆਪਸ ਵਿੱਚ ਮਿਲ ਲੈਂਦੇ। ਚੋਰੀ ਮਿਲਣਾ ਪੈਂਦਾ ਸੀ। ਦੁਨੀਆਂ ਇੰਨੀ ਬੁਰੀ ਹੈ ਕਿ ਇੱਥੇ ਚੰਗੇ ਕੰਮ ਵੀ ਚੋਰੀ ਨਾਲ ਕਰਨੇ ਪੈਂਦੇ ਹਨ। ਅਜੇ ਦੰਗੇ ਕੰਮ ਵੀ ਖੁਲ੍ਹੇਆਮ ਕਰਨ ਦੀ ਨੌਬਤ ਨਹੀਂ ਆ ਸਕੀ ਹੈ। ਬੱਚਿਆਂ ਨੂੰ ਚੋਰੀ ਮਿਲਣਾ ਪੈਂਦਾ ਹੈ। ਲੇਕਿਨ ਇਕ ਦਿਨ ਪੁਜਾਰੀ ਨੇ ਦੇਖ ਲਿਆ ਕਿ ਉਸ ਦਾ ਬੱਚਾ ਦੂਸਰੇ ਬੱਚੇ ਨਾਲ ਮਿਲ ਰਿਹਾ ਹੈ। ਪੁਜਾਰੀ ਨੂੰ ਅੱਗ ਲੱਗ ਗਈ।

ਹਿੰਦੂ ਬਾਪ ਨੂੰ ਅੱਗ ਲੱਗ ਜਾਂਦੀ ਹੈ। ਮੁਸਲਮਾਨ ਬੇਟੇ ਨਾਲ ਉਸ ਦਾ ਬੇਟਾ ਮਿਲਦਾ ਹੋਵੇ, ਅਤੇ ਬੇਟੇ ਨਾਲ ਬੇਟਾ ਮਿਲਦਾ ਹੋਵੇ ਤਾਂ ਅੱਗ ਘੱਟ ਲੱਗਦੀ ਹੈ, ਜੇਕਰ ਬੇਟੀ ਨਾਲ ਬੇਟਾ ਮਿਲ ਰਿਹਾ ਹੋਵੇ ਤਾਂ ਅੱਗ ਬਹੁਤ ਲੱਗ ਜਾਂਦੀ ਹੈ। ਕਿਉਂਕਿ ਦੇ ਬੇਟਿਆਂ ਦਾ ਮਿਲਣਾ ਓਨਾ ਖ਼ਤਰਨਾਕ ਨਹੀਂ ਹੈ, ਲੇਕਿਨ ਇਕ ਬੇਟੇ ਅਤੇ ਬੇਟੀ ਦਾ ਮਿਲਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਉਹ ਖ਼ਤਰਨਾਕ ਇੰਨਾ ਹੋ ਸਕਦਾ ਹੈ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਉਸ ਖ਼ਤਰੇ ਵਿੱਚ ਰੁੜ੍ਹ ਜਾਣ। ਇਸ ਲਈ ਬੇਟੀ ਅਤੇ ਬੇਟੇ ਨੂੰ ਮਿਲਣ ਦੀ ਬਿਲਕੁਲ ਹੀ ਰੁਕਾਵਟ ਹੈ।

ਪੁਜਾਰੀ ਨੇ ਦੇਖਿਆ, ਉਹ ਤਾਂ ਕ੍ਰੋਧ ਨਾਲ ਭਰ ਗਿਆ ਅਤੇ ਉਸ ਨੇ ਲੜਕੇ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, ਤੂੰ ਕੀ ਗੱਲ ਕਰ ਰਿਹਾ ਸੀ ? ਮੈਂ ਕਿੰਨੀ ਵਾਰ ਕਿਹੈ ਕਿ ਉਸ ਨਾਲ ਗੱਲ ਨਹੀਂ ਕਰਨੀ। ਉਸ ਲੜਕੇ ਨੇ ਕਿਹਾ, ਹੁਣ ਮੈਨੂੰ ਵੀ ਲੱਗਿਆ ਕਿ ਤੁਸੀਂ ਠੀਕ ਕਹਿੰਦੇ ਹੋ ਕਿ ਉਸ ਨਾਲ ਗੱਲ ਨਹੀਂ ਕਰਨੀ ਸੀ,

88 / 151
Previous
Next