Back ArrowLogo
Info
Profile

ਕਿਉਂਕਿ ਅੱਜ ਮੈਂ ਹਾਰ ਕੇ ਮੁੜਿਆ ਹਾਂ। ਮੈਂ ਉਸ ਲੜਕੇ ਨੂੰ ਪੁੱਛਿਆ ਕਿ ਕਿੱਥੇ ਜਾ ਰਿਹਾ ਹੈਂ ? ਉਸ ਲੜਕੇ ਨੇ ਕਿਹਾ, ਜਿੱਥੇ ਹਵਾਵਾਂ ਲੈ ਜਾਣ। ਅਤੇ ਮੈਂ ਹੈਰਾਨ ਰਹਿ ਗਿਆ। ਉਸ ਨੇ ਇੰਨੀ ਦਾਰਸ਼ਨਿਕ ਗੱਲ ਕਹਿ ਦਿੱਤੀ ਕਿ ਜਿੱਥੇ ਹਵਾਵਾਂ ਲੈ ਜਾਣ। ਫਿਰ ਮੈਨੂੰ ਤਾਂ ਕੁਝ ਸੁੱਝਿਆ ਹੀ ਨਹੀਂ ਕਿ ਅੱਗੇ ਮੈਂ ਕੀ ਕਹਾਂ।

ਉਸ ਪੁਜਾਰੀ ਨੇ ਕਿਹਾ, ਇਹ ਬਹੁਤ ਖ਼ਤਰਨਾਕ ਗੱਲ ਹੈ! ਅਸੀਂ ਕਦੀ ਉਸ ਮੰਦਰ ਵਿੱਚ ਕਿਸੇ ਆਦਮੀ ਤੋਂ ਨਹੀਂ ਹਾਰੇ। ਇਹ ਹਾਰ ਪਹਿਲੀ ਹੈ, ਕੱਲ੍ਹ ਉਸ ਲੜਕੇ ਨੂੰ ਹਰਾਉਣਾ ਹੋਵੇਗਾ। ਤੂੰ ਕੱਲ੍ਹ ਜਾ ਕੇ ਉਸ ਨੂੰ ਪੁੱਛ ਫਿਰ ਕਿ ਕਿੱਥੇ ਜਾ ਰਿਹਾ ਹੈਂ ? ਅਤੇ ਜਦੋਂ ਉਹ ਕਹੇ ਜਿੱਥੇ ਹਵਾਵਾਂ ਲੈ ਜਾਣ ਤਾਂ ਉਸ ਨੂੰ ਕਹੀਂ ਕਿ ਜੇਕਰ ਹਵਾਵਾਂ ਰੁਕੀਆਂ ਹੋਣ ਅਤੇ ਠਹਿਰ ਗਈਆ ਹੁਣ ਤਾਂ ਕਿਤੇ ਜਾਵੇਗਾ ਕਿ ਨਹੀਂ ? ਫਿਰ ਉਹ ਵੀ ਘਬਰਾ ਜਾਵੇਗਾ।

ਉਹ ਲੜਕਾ ਉੱਤਰ ਲੈ ਕੇ ਜਾ ਕੇ ਰਸਤੇ ਵਿੱਚ ਖੜਾ ਹੋ ਗਿਆ। ਤਿਆਰ ਉੱਤਰ! ਤਿਆਰ ਉੱਤਰ ਬੁੱਧੀਹੀਣਤਾ ਦਾ ਲੱਛਣ ਹੈ। ਜਿਸ ਆਦਮੀ ਦੇ ਕੋਲ ਤਿਆਰ ਉੱਤਰ ਹੈ, ਉਸ ਤੋਂ ਈਡੀਅਟ, ਜੜ੍ਹ-ਬੁਧੀ ਦਾ ਆਦਮੀ ਲੱਭਣਾ ਮੁਸ਼ਕਿਲ ਹੈ। ਉੱਤਰ ਤਿਆਰ ਹੋਣਾ ਹੀ ਮਿਡਿਆਕਾਰ ਮਾਈਂਡ ਦਾ ਲੱਛਣ ਹੈ। ਬੁੱਧੀਮਾਨ ਆਦਮੀ ਦੇ ਕੋਲ ਉੱਤਰ ਕਦੀ ਤਿਆਰ ਨਹੀਂ ਹੁੰਦੇ। ਉਹ ਪ੍ਰਸ਼ਨਾਂ ਦਾ ਸਾਹਮਣਾ ਕਰਦਾ ਹੈ। ਉੱਤਰ ਤਿਆਰ ਨਹੀਂ ਹੁੰਦਾ।

ਲੜਕੇ ਨੇ ਉੱਤਰ ਤਿਆਰ ਕਰ ਲਿਆ ਅਤੇ ਉਹ ਰਸਤੇ ਵਿੱਚ ਜਾ ਕੇ ਖੜਾ ਹੋ ਗਿਆ। ਅਤੇ ਉਸ ਕੋਲ ਆਪਣਾ ਤਿਆਰ ਉੱਤਰ ਹੈ ਕਿ ਜਦੋਂ ਉਹ ਆਏ ਤਾਂ ਮੈਂ ਪੁੱਛਾਂ।

ਪੰਡਤ ਇਸੇ ਤਰ੍ਹਾਂ ਦੇ ਹੁੰਦੇ ਹਨ। ਸਾਰੇ ਉੱਤਰ ਤਿਆਰ ਹਨ।

ਉਹ ਲੜਕਾ ਆਇਆ ਰਸਤੇ 'ਤੇ। ਤਿਆਰ ਉੱਤਰ ਵਾਲੇ ਲੜਕੇ ਨੇ ਪੁੱਛਿਆ ਕਿ ਮਿੱਤਰ ਕਿੱਥੇ ਜਾ ਰਿਹਾ ਹੈਂ ? ਪੁੱਛਣ ਵਿੱਚ ਉਸ ਨੂੰ ਇੰਨੀ ਤਾਂਘ ਨਹੀਂ ਸੀ, ਜਿੰਨੀ ਦੱਸਣ ਵਿੱਚ ਸੀ। ਬਹੁਤ ਘੱਟ ਲੋਕਾਂ ਦੀ ਤਾਂਘ ਪੁੱਛਣ ਵਿੱਚ ਹੁੰਦੀ ਹੈ। ਬਹੁਤ ਜ਼ਿਆਦਾ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ ਉੱਤਰ ਵਿੱਚ ਤਾਂਘ ਹੁੰਦੀ ਹੈ। ਅਤੇ ਜਿਨ੍ਹਾਂ ਲੋਕਾਂ ਨੂੰ ਉੱਤਰ ਵਿੱਚ ਤਾਂਘ ਹੁੰਦੀ ਹੈ, ਉਹਨਾਂ ਦਾ ਪੁੱਛਣਾ ਹਮੇਸ਼ਾ ਝੂਠਾ ਹੁੰਦਾ ਹੈ।

ਉਸ ਲੜਕੇ ਨੇ ਕਿਹਾ, ਕਿੱਥੇ ਜਾ ਰਿਹਾ ਹੈਂ ?

ਜਿੱਥੇ ਪੈਰ ਲੈ ਜਾਣ।

ਹੁਣ ਬੜੀ ਮੁਸ਼ਕਿਲ ਹੋ ਗਈ, ਕਿਉਂਕਿ ਉੱਤਰ ਤਿਆਰ ਸੀ। ਹੁਣ ਕੀ ਕਰੇ, ਕੀ ਨਾ ਕਰੇ! ਉਹੀ ਉੱਤਰ ਦੇਣਾ ਵਿਅਰਥ ਹੋ ਗਿਆ। ਕ੍ਰੋਧ ਆਇਆ ਬਹੁਤ-ਆਪਣੇ ਉੱਪਰ ਨਹੀਂ, ਉਸ ਲੜਕੇ ਉੱਪਰ ਕਿ ਬੇਈਮਾਨ ਹੈ। ਆਪਣੀ ਗੱਲ ਬਦਲਦਾ ਹੈ। ਕੱਲ੍ਹ ਕਹਿੰਦਾ ਸੀ ਕਿ ਹਵਾ ਜਿੱਥੇ ਲੈ ਜਾਵੇ, ਅੱਜ ਕਹਿੰਦਾ ਹੈ। ਕਿ ਪੈਰ ਜਿੱਥੇ ਲੈ ਜਾਣ। ਬੇਈਮਾਨ। ਮੁੜ ਕੇ ਆਪਣੇ ਗੁਰੂ ਨੂੰ ਕਿਹਾ, ਉਹ

89 / 151
Previous
Next