ਲੜਕਾ ਤਾਂ ਬਹੁਤ ਬੇਈਮਾਨ ਨਿਕਲਿਆ। ਉਸ ਗੁਰੂ ਨੇ ਕਿਹਾ, ਉਸ ਮੰਦਰ ਦੇ ਲੋਕ ਹਮੇਸ਼ਾ ਬੇਈਮਾਨ ਰਹੇ ਹਨ। ਨਹੀਂ ਤਾਂ ਝਗੜਾ ਸਾਡਾ ਕੀ ਹੈ। ਕੀ ਉਹ ਉੱਤਰ ਬਦਲ ਗਿਆ ? ਕਿਹਾ, ਉਹ ਤਾਂ ਬਦਲ ਗਿਆ।
ਜੋ ਬੁੱਧੀਹੀਣ ਹਨ, ਉਹਨਾਂ ਨੂੰ ਕਦੀ ਖ਼ਿਆਲ ਹੀ ਨਹੀਂ ਆਉਂਦਾ ਕਿ ਜ਼ਿੰਦਗੀ ਰੋਜ਼ ਬਦਲ ਜਾਂਦੀ ਹੈ। ਜ਼ਿੰਦਗੀ ਬੜੀ ਬੇਈਮਾਨ ਹੈ। ਸਿਰਫ਼ ਮੁਰਦੇ ਨਹੀਂ ਬਦਲਦੇ, ਜ਼ਿੰਦਗੀ ਬਦਲ ਜਾਂਦੀ ਹੈ। ਫੁੱਲ ਬਦਲ ਜਾਂਦੇ ਹਨ, ਪੱਥਰ ਉਹਨਾਂ ਥੱਲੇ ਉਸੇ ਤਰ੍ਹਾਂ ਹੀ ਪਏ ਰਹਿੰਦੇ ਹਨ। ਉਹ ਬਿਲਕੁਲ ਨਹੀਂ ਬਦਲਦੇ। ਪੱਥਰ ਮਨ ਵਿੱਚ ਸੋਚਦੇ ਹੋਣਗੇ ਕਿ ਬੜੇ ਬੇਈਮਾਨ ਹਨ ਇਹ ਫੁੱਲ! ਸਵੇਰੇ ਖਿੜਦੇ ਹਨ, ਦੁਪਹਿਰੇ ਡਿੱਗਣ ਲਗਦੇ ਹਨ। ਕੀ ਬੇਈਮਾਨੀ ਹੈ! ਕੀ ਬਦਲਾਹਟ ਹੈ! ਸਵੇਰੇ ਕੁਝ, ਦੁਪਹਿਰੇ ਕੁਝ, ਸ਼ਾਮ ਨੂੰ ਕੁਝ ਹੋ ਜਾਂਦੇ ਹਨ। ਸਾਨੂੰ ਪੱਥਰਾਂ ਨੂੰ ਦੇਖੋ, ਜਿਹੋ-ਜਿਹੇ ਸਵੇਰੇ ਸੀ ਉਹੋ-ਜਿਹੇ ਹੁਣ ਹਾਂ। ਵੈਦਿਕ ਯੁੱਗ ਤੋਂ ਲੈ ਕੇ ਹੁਣ ਤੱਕ ਅਸੀਂ ਪੱਥਰ ਹੀ ਹਾਂ। ਇਹਨਾਂ ਫੁੱਲਾਂ ਦਾ ਕੋਈ ਭਰੋਸਾ ਨਹੀਂ। ਇਹਨਾਂ ਫੁੱਲਾਂ ਦਾ ਕੋਈ ਟਿਕਾਣਾ ਨਹੀਂ। ਇਹਨਾਂ ਫੁੱਲਾਂ ਦੇ ਕੋਲ ਕੋਈ ਆਤਮਾ ਨਹੀਂ ਹੈ। ਬਸ, ਬਦਲ ਜਾਂਦੇ ਹਨ।
ਉਸ ਬੱਚੇ ਨੇ ਕਿਹਾ, ਉਹ ਤਾਂ ਬਦਲ ਗਿਆ, ਹੁਣ ਮੈਂ ਕੀ ਕਰਾਂ ?
ਉਸ ਦੇ ਗੁਰੂ ਨੇ ਕਿਹਾ, ਹੁਣ ਤਾਂ ਉਸ ਨੂੰ ਹਰਾਉਣਾ ਜ਼ਰੂਰੀ ਹੈ। ਮੈਂ ਝੱਟ ਉੱਤਰ ਦੱਸਦਾ ਹਾਂ। ਤਿਆਰ ਕਰਕੇ ਜਾਣਾ ਜ਼ਰੂਰੀ ਹੈ ਅਤੇ ਉਸ ਨੂੰ ਹਰਾਉਣਾ ਜ਼ਰੂਰੀ ਹੈ।
ਲੇਕਿਨ ਉਸ ਨੂੰ ਖਿਆਲ ਨਹੀਂ ਆਇਆ ਕਿ ਤਿਆਰ ਉੱਤਰ ਹਾਰ ਗਿਆ ਸੀ। ਲੇਕਿਨ ਗੁਰੂ ਨੇ ਸਮਝਿਆ ਕਿ ਉਹ ਖ਼ਾਸ ਉੱਤਰ ਹਾਰ ਗਿਆ ਹੈ। ਨਾਸਮਝ ਇਹੀ ਸਮਝਦੇ ਰਹਿੰਦੇ ਹਨ ਕਿ ਉਹ ਖ਼ਾਸ ਉੱਤਰ ਹਾਰ ਗਏ ਹਨ ਤਾਂ ਉਹਨਾਂ ਦਾ ਉੱਤਰ ਕੰਮ ਆ ਜਾਏਗਾ। ਲੇਕਿਨ ਉਹਨਾਂ ਨੂੰ ਪਤਾ ਨਹੀਂ ਕਿ ਤਿਆਰ ਉੱਤਰ ਹਮੇਸ਼ਾ ਹਾਰ ਜਾਂਦੇ ਹਨ। ਤਿਆਰ ਉੱਤਰ ਹਾਰਿਆ ਸੀ; ਕੋਈ ਉੱਤਰ ਨਹੀਂ ਹਾਰਦਾ।
ਦੂਸਰੇ ਦਿਨ ਉਸ ਨੇ ਕਿਹਾ ਕਿ ਜਦੋਂ ਉਹ ਆਖੇ ਕਿ ਜਿੱਥੇ ਪੈਰ ਲੈ ਜਾਣ ਤਾਂ ਉਸ ਨੂੰ ਆਖੀਂ ਕਿ ਭਗਵਾਨ ਨਾ ਕਰੇ ਕਿ ਪੈਰ ਤੋਂ ਲੰਗੜੇ ਹੋ ਜਾਉ! ਜੇਕਰ ਪੈਰ ਤੋਂ ਲੰਗੜੇ ਹੋ ਜਾਉਗੇ ਤਾਂ ਫਿਰ ਕਿੱਤੇ ਜਾਉਗੇ ਕਿ ਨਹੀਂ ? ਉਹ ਲੜਕਾ ਖ਼ੁਸ਼ ਹੋਇਆ। ਫਿਰ ਜਾ ਕੇ ਉਸ ਰਸਤੇ ਉੱਪਰ ਖੜ੍ਹ ਗਿਆ ਇੰਤਜ਼ਾਰ ਕਰ ਰਿਹਾ ਹੈ। ਉਹ ਲੜਕਾ ਮੰਦਰ ਤੋਂ ਨਿਕਲਿਆ। ਉਸ ਨੇ ਉਸ ਤੋਂ ਪੁੱਛਿਆ ਕਿ ਮਿੱਤਰ ਕਿੱਥੇ ਜਾ ਰਿਹਾ ਹੈਂ ?
ਉਸ ਲੜਕੇ ਨੇ ਕਿਹਾ, ਸਾਗ-ਸਬਜ਼ੀ ਲੈਣ ਮੈਂ ਬਜ਼ਾਰ ਜਾ ਰਿਹਾ ਹਾਂ।
ਇਹ ਸਾਡਾ ਦੇਸ ਤਿਆਰ ਉੱਤਰਾਂ ਤੋਂ ਪੀੜਤ ਹੈ। ਇੱਥੇ ਸਾਰੇ ਉੱਤਰ ਤਿਆਰ ਹਨ ਅਤੇ ਕੋਈ ਆਦਮੀ ਜ਼ਿੰਦਗੀ ਦੇ ਕਿਸੇ ਸਵਾਲ ਨੂੰ ਸਿੱਧਾ ਐਂਨਕਾਉਂਟਰ, ਸਿੱਧਾ ਸਾਹਮਣਾ ਕਰਨ ਦੇ ਲਈ ਤਿਆਰ ਨਹੀਂ ਹੈ। ਉਹ ਚਾਹੇ