Back ArrowLogo
Info
Profile

ਉੱਤਰ ਬੁੱਧ ਨੇ ਦਿੱਤੇ ਹੋਣ, ਚਾਹੇ ਮਹਾਂਵੀਰ ਨੇ, ਚਾਹੇ ਕ੍ਰਿਸ਼ਨ ਨੇ, ਚਾਹੇ ਗਾਂਧੀ ਨੇ, ਉਹ ਉੱਤਰ ਸਭ ਸਾਡੇ ਕੋਲ ਤਿਆਰ ਹਨ ਅਤੇ ਉਹਨਾਂ ਉੱਤਰਾਂ ਨੂੰ ਫੜ ਕੇ ਅਸੀਂ ਬੈਠੇ ਹਾਂ। ਇਸ ਦੇਸ ਦੀ ਆਤਮਾ ਇਸੇ ਲਈ ਅਣਵਿਕਸਤ ਰਹਿ ਗਈ। ਇਸ ਦੇਸ ਦੀ ਆਤਮਾ ਇੰਨੀ ਪੱਥਰ ਹੋ ਗਈ ਹੈ ਕਿ ਉਸ ਨੇ ਫੁੱਲ ਹੋਣਾ ਬੰਦ ਕਰ ਦਿੱਤਾ ਹੈ। ਉਸ ਨੇ ਬਦਲ ਦੀ ਤਾਕਤ ਗਵਾ ਦਿੱਤੀ ਹੈ। ਉਹ ਠਹਿਰ ਗਈ ਹੈ, ਅਟਕ ਗਈ ਹੈ, ਸਟੈਟਿਕ ਹੋ ਗਈ ਹੈ। ਅਤੇ ਜੇਕਰ ਕੋਈ ਆਖੇ ਕਿ ਛੱਡ ਦਿਉ ਤਿਆਰ ਉੱਤਰਾਂ ਨੂੰ ਤਾਂ ਅਸੀਂ ਆਖਾਂਗੇ ਕਿ ਸਾਡੇ ਮਹਾਤਮਾਵਾਂ ਨੂੰ ਖੋਹਦੇ ਹੋ, ਸਾਡੇ ਗੁਰੂਆਂ ਨੂੰ ਖੋਂਹਦੇ ਹੋ, ਸਾਡੇ ਤੀਰਥੰਕਰਾਂ ਨੂੰ ਖੋਂਹਦੇ ਹੋ ? ਬੜੇ ਦੁਸ਼ਮਣ ਹੋ ਸਾਡੇ!

ਕੋਈ ਤੁਹਾਡੇ ਕੋਲੋਂ ਤੀਰਥੰਕਰ ਨਹੀਂ ਖੋਹ ਰਿਹਾ ਹੈ; ਕੋਈ ਮਹਾਤਮਾ ਨਹੀਂ ਖੋਹ ਰਿਹਾ ਹੈ; ਲੇਕਿਨ ਤੁਸੀਂ ਇੰਨੇ ਜ਼ੋਰ ਨਾਲ ਪਕੜੇ ਹੋਏ ਹਨ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਖੋਹਿਆ ਨਾ ਜਾਵੇ। ਫੜਨ ਦੀ ਵਜ੍ਹਾ ਕਾਰਨ ਹੀ ਡਰ ਪੈਦਾ ਹੁੰਦਾ ਹੈ ਕਿ ਕਿਤੇ ਖੋਹਿਆ ਨਾ ਜਾਵੇ। ਫੜਨਾ ਛੱਡ ਦਿਉ, ਕੋਈ ਤੀਰਥੰਕਰ ਨਹੀਂ ਖੋਹਿਆ ਜਾਵੇਗਾ, ਕੋਈ ਮਹਾਤਮਾ ਨਹੀਂ ਖੋਹਿਆ ਜਾਵੇਗਾ। ਉਹ ਆਪਣੀ ਹੈਸੀਅਤ ਨਾਲ ਕੁਝ ਹੈ, ਤੁਹਾਡੇ ਫੜਨ ਨਾਲ ਕੁਝ ਨਹੀਂ ਹੈ। ਲੇਕਿਨ ਅਸੀਂ ਜ਼ੋਰ ਨਾਲ ਫੜੀ ਬੈਠੇ ਹਾਂ! ਅਸੀਂ ਉਹਨਾਂ ਨੂੰ ਸਹਾਰਾ ਸਮਝੀ ਬੈਠੇ ਹਾਂ!

ਗਾਂਧੀ ਨੇ ਕੁਝ ਉੱਤਰ ਦਿੱਤੇ ਸਨ ਅਤੇ ਗਾਂਧੀ ਇਕ ਅਨੋਖੇ ਆਦਮੀ ਸਨ। ਮੈਂ ਮੰਨਦਾ ਹਾਂ ਕਿ ਗਾਂਧੀ ਵਿੱਚ ਹਿੰਮਤ ਸੀ ਕਿਉਂਕਿ ਉਹਨਾਂ ਕੋਲ ਤਿਆਰ ਉੱਤਰ ਨਹੀਂ ਸਨ। ਹਿੰਦੁਸਤਾਨ ਵਿੱਚ ਜੇਕਰ ਪਿਛਲੇ ਦੋ ਹਜ਼ਾਰ ਸਾਲਾਂ ਵਿੱਚ ਜੇਕਰ ਕਿਸੇ ਆਦਮੀ ਨੇ ਜੀਵਨ ਨੂੰ ਗਤੀ ਦਿੱਤੀ ਹੈ ਤਾਂ ਉਹ ਆਦਮੀ ਗਾਂਧੀ ਸੀ। ਅਤੇ ਗਤੀ ਦੇਣ ਦਾ ਇਕੋ-ਇਕ ਕਾਰਨ ਕਿ ਉਸ ਆਦਮੀ ਦੇ ਕੋਲ ਤਿਆਰ ਉੱਤਰ ਨਹੀਂ ਸਨ। ਇਸ ਲਈ ਗਾਂਧੀ ਹਿੰਦੁਸਤਾਨ ਦੀ ਜ਼ਿੰਦਗੀ ਵਿੱਚ ਬੜੇ ਬੇਮੌਜੂ ਸਨ।

ਹਿੰਦੁਸਤਾਨ ਦੇ ਸਾਰੇ ਨੇਤਾ ਗਾਂਧੀ ਤੋਂ ਪ੍ਰੇਸ਼ਾਨ ਰਹੇ। ਹਿੰਦੁਸਤਾਨ ਦੇ ਵੱਡੇ ਨੇਤਾਵਾਂ ਨੇ ਗਾਂਧੀ ਦੇ ਪਿੱਛੇ ਲੁਕ ਕੇ ਹਾਸਾ-ਮਜ਼ਾਕ ਵੀ ਕੀਤਾ ਕਿ ਇਹ ਆਦਮੀ ਗੜਬੜ ਹੈ, ਕਿਉਂਕਿ ਇਹ ਆਦਮੀ ਕਦੋਂ ਕੀ ਕਹੇਗਾ, ਕਦੋਂ ਕੀ ਕਰੇਗਾ, ਇਸ ਦਾ ਕੋਈ ਭਰੋਸਾ ਨਹੀਂ। ਇਹ ਆਦਮੀ ਬਦਲ ਜਾਂਦਾ ਹੈ। ਇਹ ਆਦਮੀ ਸਵੇਰੇ ਕੁਝ ਕਹਿੰਦਾ ਹੈ, ਸ਼ਾਮ ਨੂੰ ਕੁਝ ਕਹਿੰਦਾ ਹੈ। ਉਸ ਵੇਲੇ ਕੁਝ ਕਹਿੰਦਾ ਹੈ, ਇਸ ਵੇਲੇ ਕੁਝ ਕਹਿੰਦਾ ਹੈ। ਇਹ ਆਦਮੀ ਭਰੋਸੇ ਦੇ ਯੋਗ ਨਹੀਂ ਹੈ। ਲੇਕਿਨ ਗਾਂਧੀ-ਇਕੱਲੇ ਆਦਮੀ ਨੇ ਇਸ ਮੁਲਕ ਨੂੰ ਇੰਨੀ ਗਤੀ ਦਿੱਤੀ ਜਿੰਨੀ ਇਸ ਮੁਲਕ ਦੇ ਹਜ਼ਾਰਾਂ-ਲੱਖਾਂ ਮਹਾਤਮਾ ਮਿਲ ਕੇ ਨਹੀਂ ਦੇ ਸਕਦੇ ਸਨ।

ਕਿਵੇਂ ਦਿੱਤੀ ਇਸ ਆਦਮੀ ਨੇ ਗਤੀ ?

ਇਸ ਆਦਮੀ ਦਾ ਗਤੀ ਦੇਣ ਦਾ ਬੁਨਿਆਦੀ ਸੂਤਰ ਇਹ ਸੀ, ਇਸ

91 / 151
Previous
Next