ਆਦਮੀ ਦੇ ਕੋਲ ਤਿਆਰ ਉੱਤਰ ਨਹੀਂ ਸਨ। ਇਹ ਆਦਮੀ ਜ਼ਿੰਦਗੀ ਨੂੰ ਜਿਊਣ ਦੀ ਕੋਸ਼ਿਸ਼ ਕਰਦਾ, ਜ਼ਿੰਦਗੀ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦਾ। ਜ਼ਿੰਦਗੀ ਨਾਲ ਜੂਝ ਕੇ ਜਿਹੜਾ ਉੱਤਰ ਆਇਆ ਹੈ ਉਹ ਗਾਂਧੀ ਨੇ ਦਿੱਤਾ। ਲੇਕਿਨ ਉਹ ਉੱਤਰ ਵੀ ਇਸ ਨੇ ਕਦੀ ਨਹੀਂ ਮੰਨਿਆ ਕਿ ਉਹ ਅਲਟੀਮੇਟ ਹੈ, ਆਖ਼ਰੀ ਹੈ। ਇੰਨਾ ਹੀ ਕਿਹਾ, ਅਜੇ ਇਹ ਹੀ ਸੁੱਝਦਾ ਹੈ। ਕੱਲ੍ਹ ਦੂਸਰਾ ਸੁੱਝ ਸਕਦਾ ਹੈ। ਪਰਸੋਂ ਤੀਸਰਾ ਵੀ ਸੁੱਝ ਸਕਦਾ ਹੈ। ਹਿੰਦੁਸਤਾਨ ਦੇ ਕਿਸੇ ਮਹਾਤਮਾ ਨੇ ਕਦੀ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਬੋਲੀ ਸੀ, ਹਿੰਦੁਸਤਾਨ ਦੇ ਮਹਾਤਮਾ ਹਮੇਸ਼ਾ ਆਖ਼ਰੀ ਭਾਸ਼ਾ ਬੋਲਦੇ ਹਨ। ਉਹ ਕਹਿੰਦੇ ਹਨ ਕਿ ਇਹ ਆਖ਼ਰੀ ਉੱਤਰ ਹੈ, ਇਹ ਰੱਬੀ ਬਾਣੀ ਹੈ। ਬਸ, ਇਸ ਤੋਂ ਅੱਗੇ ਤਾਂ ਹੁਣ ਕੁਝ ਵੀ ਨਹੀਂ ਹੈ, ਇਹ ਆਖਰੀ ਹੋ ਗਿਆ ਹੈ।
ਗਾਂਧੀ ਨੇ ਬੜੀ ਹਿੰਮਤ ਕੀਤੀ ਅਤੇ ਕਿਹਾ ਕਿ ਰੱਬੀ ਬਾਣੀ ਨਹੀਂ ਹੈ, ਇਕ ਖੋਜੀ ਦੀ ਬਾਣੀ ਹੈ, ਇਕ ਖੋਜਣ ਵਾਲੇ ਦੀ। ਇਸ ਲਈ ਆਪਣੀ ਕਿਤਾਬ ਨੂੰ ਨਾਂ ਦਿੱਤਾ : ਸੱਚ ਦੇ ਪ੍ਰਯੋਗ। ਸੱਚ ਦੀ ਪ੍ਰਾਪਤੀ ਨਹੀਂ, 'ਐਕਸਪੈਰੀਮੈਂਟਸ ਵਿਦ ਟਰੁੱਥ।' ਭੁੱਲ-ਚੁੱਕ ਦੀ ਸੰਭਾਵਨਾ ਹੈ ਪ੍ਰਯੋਗ ਵਿੱਚ। ਭੁੱਲ-ਚੁੱਕ ਦੀ ਸੰਭਾਵਨਾ ਨੂੰ ਸਵੀਕਾਰ ਕਰ ਕੇ ਇਸ ਆਦਮੀ ਨੇ ਇਕ ਅਨੋਖਾ ਕੰਮ ਕੀਤਾ। ਅਸੀਂ ਇਸ ਆਦਮੀ ਦੇ ਪਿੱਛੇ ਫਿਰ ਪੈ ਗਏ ਹਾਂ ਕਿ ਇਸ ਨੇ ਜਿਹੜਾ ਅਨੋਖਾ ਕੰਮ ਕੀਤਾ ਸੀ ਉਸ ਨੂੰ ਖ਼ਤਮ ਕਰ ਦੇਈਏ, ਉਸ ਦੀ ਹੱਤਿਆ ਕਰ ਦੇਈਏ। ਅਸੀਂ ਕਹਿੰਦੇ ਹਾਂ ਅਸੀਂ ਗਾਂਧੀ ਦੇ ਵਾਦ ਬਣਾਵਾਂਗੇ, ਅਸੀਂ ਤਿਆਰ ਉੱਤਰ ਰੱਖਾਂਗੇ। ਗਾਂਧੀ ਨੇ ਜਿਹੜਾ ਉੱਤਰ ਦਿੱਤਾ ਸੀ, ਉਹ ਉੱਤਰ ਅਸੀਂ ਅੱਗੇ ਵੀ ਲਿਆਵਾਂਗੇ। ਬਸ, ਗਾਂਧੀ ਦੀ ਹੱਤਿਆ ਸ਼ੁਰੂ ਹੋ ਗਈ। ਗਾਂਧੀ ਦਾ ਵਾਦ ਯਾਨੀ ਗਾਂਧੀ ਦੀ ਹੱਤਿਆ। ਜਿਸ ਆਦਮੀ ਦਾ ਵਾਦ ਬਣਾਵਾਂਗੇ ਕਿ ਹੱਤਿਆ ਸ਼ੁਰੂ ਹੋ ਜਾਵੇਗੀ।
ਅਤੇ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਗਾਂਧੀ ਦਾ ਦੁਸ਼ਮਣ ਹਾਂ! ਗਾਂਧੀ ਦਾ ਦੁਸ਼ਮਣ ਕੌਣ ਹੈ ? ਜਿੰਨੇ ਲੋਕ ਗਾਂਧੀ ਦਾ ਲੇਬਲ ਲੱਗਾ ਕੇ ਖੜੇ ਹੋਏ ਹਨ, ਉਹ ਸਾਰੇ ਗਾਂਧੀ ਦੇ ਦੁਸ਼ਮਣ ਹਨ। ਗਾਂਧੀ ਨੂੰ ਲੇਬਲ ਦੀ ਜ਼ਰੂਰਤ ਨਹੀਂ ਹੈ, ਗਾਂਧੀ ਦੀ ਜ਼ਿੰਦਗੀ ਨੂੰ ਸਮਝਣ ਦੀ ਜ਼ਰੂਰਤ ਹੈ। ਅਤੇ ਜੇਕਰ ਸਮਝਾਂਗੇ ਤਾਂ ਪਹਿਲਾ ਸੂਤਰ ਇਹ ਸਮਝ ਵਿੱਚ ਆਵੇਗਾ ਕਿ ਗਾਂਧੀ ਦੇ ਕੋਲ ਤਿਆਰ ਉੱਤਰ ਨਹੀਂ ਹਨ ਅਤੇ ਸਾਡੇ ਕੋਲ ਵੀ ਤਿਆਰ ਉੱਤਰ ਨਹੀਂ ਹੋਣੇ ਚਾਹੀਦੇ। ਅਸੀਂ ਵੀ ਇਸ ਜ਼ਿੰਦਗੀ ਨੂੰ ਸਮਝੀਏ, ਦੇਖੀਏ ਅਤੇ ਪਛਾਣੀਏ।
ਹਿੰਦੁਸਤਾਨ ਦੇ ਸਾਰੇ ਸੰਸਾਰ ਵਿੱਚ ਪੱਛੜ ਜਾਣ ਦੇ ਬੁਨਿਆਦੀ ਕਾਰਨਾਂ ਵਿੱਚੋਂ ਇਕ ਕਾਰਨ ਇਹ ਹੈ। ਦੁਨੀਆਂ ਵਿੱਚ ਕਿਸੇ ਕੌਮ ਨੇ ਆਪਣੇ ਉੱਤਰ ਤਿਆਰ ਨਹੀਂ ਰੱਖੇ ਹਨ। ਉਹਨਾਂ ਨੇ ਉੱਤਰ ਛੱਡਣੇ ਸ਼ੁਰੂ ਕਰ ਦਿੱਤੇ ਹਨ ਇਕ ਨਵੇਂ ਉੱਤਰ ਦੀ ਖੋਜ ਵਿੱਚ ਅਤੇ ਅਸੀਂ ? ਸਾਨੂੰ ਜਦੋਂ ਵੀ ਜ਼ਿੰਦਗੀ ਵਿੱਚ ਸਵਾਲ ਉਠਣਗੇ, ਅਸੀਂ ਮੰਗਾਂਗੋ ਤੁਰੰਤ ਕ੍ਰਿਸ਼ਨ ਦੇ ਕੋਲੋਂ, ਅਸੀਂ ਮੰਗਾਂਗੇ ਉਸ ਵੇਲੇ ਮਹਾਂਵੀਰ ਦੇ ਕੋਲੋਂ, ਕਿ ਕੀ ਉੱਤਰ ਹੈ। ਸਾਡੀ ਆਪਣੀ ਕੋਈ ਆਤਮਾ ਨਹੀਂ ਹੈ,