ਸਾਡੇ ਕੋਲ ਆਪਣਾ ਕੋਈ ਅਗਾਂਹਵਧੂ ਚਿੱਤ ਨਹੀਂ ਹੈ ? ਸਾਡੇ ਦੇਸ ਦੇ ਕੋਲ ਆਪਣੀ ਕੋਈ ਸਮਰੱਥਾ ਨਹੀਂ ਹੈ ਕਿ ਅਸੀਂ ਜ਼ਿੰਦਗੀ ਨੂੰ ਸਮਝੀਏ ਅਤੇ ਜਵਾਬ ਦੇਈਏ।
ਨਹੀਂ, ਲੇਕਿਨ ਇਸ ਵਿੱਚ ਡਰ ਰਹਿੰਦਾ ਹੈ ਕਿ ਭੁੱਲ ਹੋ ਸਕਦੀ ਹੈ। ਪੁਰਾਣੇ ਉੱਤਰ ਵਿੱਚ ਕੋਈ ਡਰ ਨਹੀਂ ਹੁੰਦਾ, ਭੁੱਲ ਨਹੀਂ ਹੁੰਦੀ।
ਲੇਕਿਨ ਧਿਆਨ ਰੱਖੋ, ਜਿਹੜੀ ਕੌਮ ਭੁੱਲ ਕਰਨ ਦੀ ਤਾਕਤ ਗਵਾ ਦਿੰਦੀ ਹੈ, ਉਹ ਕੌਮ ਮਰ ਜਾਂਦੀ ਹੈ। ਭੁੱਲ ਕਰਨ ਦੀ ਸਮਰੱਥਾ ਜੀਵਨ ਦਾ ਲੱਛਣ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਰੋਜ਼ ਭੁੱਲ ਕਰਨਾ, ਭੁੱਲ ਕਰਨ ਤੋਂ ਨਾ ਡਰਨਾ। ਹਾਂ, ਇਕ ਹੀ ਭੁੱਲ ਦੁਬਾਰਾ ਨਾ ਕਰਨਾ, ਕਿਉਂਕਿ ਬੰਨ੍ਹੀ ਹੋਈ ਭੁੱਲ ਬੰਨ੍ਹਿਆ ਹੋਇਆ ਉੱਤਰ ਹੋ ਸਕਦੀ ਹੈ। ਜ਼ਿੰਦਗੀ ਇਕ ਐਡਵੈਂਚਰ ਹੈ, ਇਕ ਖੋਜ ਹੈ, ਇਕ ਸਾਹਸ ਦੀ ਖੋਜ, ਇਕ ਮੁਹਿੰਮ ਹੈ, ਜਿੱਥੇ ਕਈ ਭੁੱਲਾਂ ਹੋਣਗੀਆਂ। ਭੁੱਲਾਂ ਤੋਂ ਅਸੀਂ ਸਿੱਖਾਂਗੇ ਅਤੇ ਅੱਗੇ ਵਧਾਂਗੇ। ਜੇਕਰ ਅਸੀਂ ਭੁੱਲਾਂ ਨਹੀਂ ਕੀਤੀਆਂ ਤਾਂ ਫਿਰ ਜ਼ਿੰਦਗੀ ਵਿੱਚ ਹੋਰ ਅੱਗੇ ਨਹੀਂ ਵਧਾਂਗੇ।
ਅਤੇ ਇਸ ਲਈ ਅਸੀਂ ਸੁਰੱਖਿਆ ਚਾਹੁਣ ਵਾਲੇ ਲੋਕ ਕਿਸੇ ਨੂੰ ਪਕੜ ਲੈਂਦੇ ਹਾਂ ਅਤੇ ਕਹਿੰਦੇ ਹਾਂ ਕਿ ਸਾਡੇ ਉੱਤਰ ਸਦਾ ਦੇ ਲਈ ਹੋ ਗਏ। ਹੁਣ ਅਸੀਂ ਦੁਬਾਰਾ ਨਵੇਂ ਉੱਤਰ ਨਹੀਂ ਲੱਭਾਂਗੇ। ਨਵੇਂ ਉੱਤਰ ਵਿੱਚ ਖ਼ਤਰਾ ਰਹਿੰਦਾ ਹੈ ਅਤੇ ਅਸੁਰੱਖਿਆ ਰਹਿੰਦੀ ਹੈ। ਭੁੱਲਾਂ ਹੋ ਸਕਦੀਆਂ ਹਨ। ਮਹਾਤਮਾ ਦਾ ਦਿੱਤਾ ਹੋਇਆ ਉੱਤਰ ਹੈ, ਇਸ ਨੂੰ ਜ਼ੋਰ ਨਾਲ ਫੜ ਲਉ। ਮਹਾਤਮਾਵਾਂ ਦੇ ਦਿੱਤੇ ਹੋਏ ਤਵੀਤ ਅਸੀਂ ਫੜਦੇ ਸੀ, ਉਹ ਓਨਾ ਖ਼ਤਰਨਾਕ ਨਹੀਂ ਸੀ, ਕਿਉਂਕਿ ਮਹਾਤਮਾਵਾਂ ਦੇ ਤਵੀਤ ਬਿਲਕੁਲ ਬੇਕਾਰ ਸਨ। ਉਹਨਾਂ ਵਿੱਚ ਖ਼ਤਰਾ ਨਹੀਂ ਹੈ। ਉਹਨਾਂ ਮਹਾਤਮਾਵਾਂ ਦੇ ਦਿੱਤੇ ਉੱਤਰ ਜੇਕਰ ਮੁਲਕ ਫੜ ਲੈਂਦਾ ਹੈ ਤਾਂ ਮੁਲਕ ਦਾ ਵਿਕਾਸ ਰੁਕ ਜਾਵੇਗਾ; ਮਾਮਲਾ ਅੱਗੇ ਨਹੀਂ ਜਾ ਸਕਦਾ।
ਮੈਂ ਗਾਂਧੀ ਦਾ ਦੁਸ਼ਮਣ ਨਹੀਂ ਹਾਂ। ਗਾਂਧੀ ਨਾਲ ਜਿਸ ਤਰ੍ਹਾਂ ਮੇਰਾ ਪ੍ਰੇਮ ਹੈ, ਬਹੁਤ ਘੱਟ ਲੋਕਾਂ ਦਾ ਹੋਵੇਗਾ। ਲੇਕਿਨ ਪ੍ਰੇਮ, ਨੂੰ ਪਰਗਟ ਕਰਨ ਦਾ ਅਸੀਂ ਇਕ ਹੀ ਰਸਤਾ ਜਾਣਦੇ ਹਾਂ ਕਿ ਕਿਸੇ ਆਦਮੀ ਦੀ ਪੱਥਰ ਦੀ ਮੂਰਤੀ ਬਣਾ ਕੇ ਉਸ ਉੱਪਰ ਫੁੱਲ ਚੜਵਾਉ। ਪ੍ਰੇਮ ਦਾ ਅਸੀਂ ਇਕ ਹੀ ਰਸਤਾ ਜਾਣਦੇ ਹਾਂ ਕਿ ਪੂਜਾ ਕਰੋ। ਪ੍ਰੇਮ ਦਾ ਅਸੀਂ ਇਕ ਹੀ ਰਸਤਾ ਜਾਣਦੇ ਹਾਂ ਕਿ ਕਿਸੇ ਆਦਮੀ ਨੂੰ ਭਗਵਾਨ ਬਣਾ ਦਿਉ, ਬਸ ਪ੍ਰੇਮ ਪੂਰਾ ਹੋ ਗਿਆ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਪ੍ਰੇਮ ਦਾ ਰਸਤਾ ਨਹੀਂ ਹੈ, ਇਹ ਉਸ ਆਦਮੀ ਤੋਂ ਬਚਣ ਦੀ ਸਕੀਮ ਹੈ।
ਜਿਸ ਆਦਮੀ ਤੋਂ ਬਚਣਾ ਹੋਵੇ, ਉਸ ਨੂੰ ਭਗਵਾਨ ਬਣਾ ਦਿਉ। ਭਗਵਾਨ ਬਣਦੇ ਹੀ ਸਾਡੇ ਝੰਜਟ ਤੋਂ ਬਾਹਰ ਹੋ ਗਿਆ। ਅਸੀਂ ਆਦਮੀ ਰਹਿ ਗਏ, ਉਹ ਭਗਵਾਨ ਬਣ ਗਿਆ, ਗੱਲ ਖ਼ਤਮ ਹੋ ਗਈ। ਅਸੀਂ ਪਹਿਲਾਂ ਵੀ ਚੰਗੇ ਆਦਮੀ ਤੋਂ ਇਸੇ ਤਰ੍ਹਾਂ ਛੁਟਕਾਰਾ ਪਾਇਆ ਸੀ। ਕ੍ਰਿਸ਼ਨ ਨੂੰ ਭਗਵਾਨ ਬਣਾ ਲਿਆ,