ਮਾਮਲਾ ਖ਼ਤਮ ਹੋ ਗਿਆ। ਮਹਾਂਵੀਰ ਨੂੰ ਤੀਰਥੰਕਰ ਬਣਾ ਦਿੱਤਾ, ਮਾਮਲਾ ਖ਼ਤਮ ਹੋ ਗਿਆ। ਫਿਰ ਮਹਾਂਵੀਰ ਜੋ ਕਰਦੇ ਹਨ, ਅਸੀਂ ਕਹਿ ਸਕਦੇ ਹਾਂ ਕਿ ਉਹ ਤੀਰਥੰਕਰ ਹਨ ਇਸ ਲਈ ਕਰਦੇ ਹਨ; ਅਸੀਂ ਸਾਧਾਰਨ ਆਦਮੀ ਹਾਂ, ਅਸੀਂ ਕੀ ਕਰ ਸਕਦੇ ਹਾਂ! ਅਸੀਂ ਸਿਰਫ਼ ਪੂਜਾ ਕਰ ਸਕਦੇ ਹਾਂ।
ਕ੍ਰਿਸ਼ਨ ਭਗਵਾਨ ਦੇ ਅਵਤਾਰ ਹਨ। ਰਾਮ ਭਗਵਾਨ ਦੇ ਅਵਤਾਰ ਹਨ। ਉਹ ਕੁਝ ਵੀ ਕਰ ਸਕਦੇ ਹਨ। ਲੀਲਾ ਕਰ ਸਕਦੇ ਹਨ। ਅਸੀਂ? ਅਸੀਂ ਸਾਧਾਰਨ ਆਦਮੀ ਹਾਂ, ਅਸੀਂ ਕੀ ਕਰ ਸਕਦੇ ਹਾਂ। ਰਾਮ ਤੋਂ ਬਚਣ ਦੀ ਸਕੀਮ ਦੇਖੀ ਤੁਸੀਂ ? ਕ੍ਰਿਸ਼ਨ ਤੋਂ ਬਚਣ ਦੀ ਸਕੀਮ ਦੇਖੀ ਤੁਸੀਂ ? ਬੜਾ ਕਨਿੰਗ, ਬੜਾ ਚਲਾਕੀ ਨਾਲ ਭਰਿਆ ਰਸਤਾ ਲੱਭਿਆ ਹੈ ਅਸੀਂ। ਅਤੇ ਚਲਾਕੀ ਇਹ ਹੈ ਕਿ ਆਦਮੀ ਨੂੰ ਭਗਵਾਨ ਬਣਾ ਦਿਉ, ਆਪਣੀ ਹੱਦ 'ਚੋਂ ਬਾਹਰ ਕੱਢ ਦਿਉ। ਉਸ ਆਦਮੀ ਨੂੰ ਅਸੀਂ ਆਦਮੀਅਤ ਤੋਂ ਬਾਹਰ ਕਰ ਦਿੱਤਾ ਅਤੇ ਆਦਮੀਅਤ ਤੋਂ ਜੋ ਬਾਹਰ ਹੋ ਗਿਆ, ਉਸ ਦੀ ਫਿਰ ਫਿਰ ਪੂਜਾ ਕਰ ਲੈਂਦੇ ਹਾਂ। ਸਾਲ ਵਿੱਚ ਕਦੀ ਇਕ ਦਿਨ ਤਿਉਹਾਰ ਮਨਾ ਲੈਂਦੇ ਹਾਂ। ਰੌਲਾ ਪਾ ਦਿੰਦੇ ਹਾਂ, ਗੱਲ ਖ਼ਤਮ ਹੋ ਜਾਂਦੀ ਹੈ। ਉਸ ਆਦਮੀ ਨਾਲ ਕੋਈ ਮਤਲਬ ਨਹੀਂ ਰਿਹਾ।
ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਗਾਂਧੀ ਨੂੰ ਭਗਵਾਨ ਨਹੀਂ ਬਣਨ ਦੇਣਾ। ਬੜੀ ਕੋਸ਼ਿਸ਼ ਕਰਨੀ ਹੈ ਕਿ ਗਾਂਧੀ ਭਗਵਾਨ ਨਾ ਬਣ ਜਾਣ ਤਾਂ ਕਿ ਗਾਂਧੀ ਇਸ ਦੇਸ਼ ਦੇ ਕੰਮ ਆ ਸਕਣ। ਗਾਂਧੀ ਨੂੰ ਆਦਮੀ ਹੀ ਰਹਿਣ ਦੇਣਾ ਹੈ। ਲੇਕਿਨ ਗਾਂਧੀ ਦੇ ਪਿੱਛੇ ਚੱਲਣ ਵਾਲੇ ਲੋਕ ਬੜੀ ਕੋਸ਼ਿਸ਼ ਵਿੱਚ ਲੱਗੇ ਹਨ ਭਗਵਾਨ ਬਣਾਉਣ ਦੀ। ਭਗਵਾਨ ਬਣਾਉਣ ਨਾਲ ਸਾਡਾ ਉਹਨਾਂ ਤੋਂ ਛੁਟਕਾਰਾ ਹੋ ਜਾਵੇਗਾ। ਪੂਜਾ ਕਰਨਾ ਕਿਸੇ ਆਦਮੀ ਦੀ, ਬਸ ਇਹ ਮੰਨ ਲੈਣਾ ਹੈ ਕਿ ਇਹ ਆਦਮੀ ਨਹੀਂ ਸੀ ਅਤੇ ਅਸੀਂ ਆਦਮੀ ਹਾਂ। ਅਸੀਂ ਆਦਮੀ ਹਾਂ ਅਤੇ ਇਹ ਆਦਮੀ ਨਹੀਂ, ਬਸ ਗੱਲ ਖ਼ਤਮ ਹੋ ਗਈ।
ਹਿੰਦੁਸਤਾਨ ਨੇ ਆਪਣੇ ਸਰਵ-ਉੱਤਮ ਮਨੁੱਖਾਂ ਨੂੰ ਭਗਵਾਨ ਬਣਾ ਕੇ ਬਿਠਾ ਦਿੱਤਾ ਇਸ ਲਈ ਹਿੰਦੁਸਤਾਨ ਦਾ ਆਦਮੀ ਸ੍ਰੇਸ਼ਠ ਨਹੀਂ ਹੋ ਸਕਿਆ।
ਹਿੰਦੁਸਤਾਨ ਵਿੱਚ ਆਦਮੀ ਨੂੰ ਦੇਖਦੇ ਹੋ? ਜਿੱਥੇ ਇੰਨੇ ਲੋਕ ਹੋਏ, ਉੱਥੋਂ ਦਾ ਆਦਮੀ ਇੰਨਾ ਛੋਟਾ ਅਤੇ ਦੀਨ-ਹੀਣ ਕਿਉਂ ਹੈ ? ਕਦੀ ਇਸ 'ਤੇ ਵਿਚਾਰ ਕੀਤਾ ਤੁਸੀਂ ? ਜਿੱਥੇ ਮਹਾਂਵੀਰ ਹੁੰਦੇ ਹੋਣ, ਜਿੱਥੇ ਬੁੱਧ ਚਰਨ ਰੱਖਦੇ ਹੋਣ, ਜਿੱਥੇ ਗਾਂਧੀ ਵਰਗੇ ਅਨੋਖੇ ਆਦਮੀ ਦੇ ਫੁੱਲ ਖਿੜਦੇ ਹੋਣ, ਜਿੱਥੇ ਕਰੋੜਾਂ-ਅਰਬਾਂ ਅਨੋਖੇ ਲੋਕ ਪੈਦਾ ਹੋਏ ਹੋਣ, ਉੱਥੋਂ ਦੀ ਮਨੁੱਖਤਾ ਦੀ ਕੀ ਹਾਲਤ ਹੈ ? ਉੱਥੋਂ ਦਾ ਮਨੁੱਖ ਕਿਸ ਤਰ੍ਹਾਂ ਦੀਨ-ਹੀਣ ਅਤੇ ਜ਼ਮੀਨ ਉੱਪਰ ਰੀਂਗਦਾ ਹੈ।
ਸਾਨੂੰ ਸ਼ਰਮ ਵੀ ਨਹੀਂ ਆਉਂਦੀ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਬੁੱਧ, ਮਹਾਂਵੀਰ, ਕ੍ਰਿਸ਼ਨ ਅਤੇ ਰਾਮ ਦੇ ਦੇਸ ਦੇ ਲੋਕ ਹਾਂ। ਸਾਨੂੰ ਦੇਖ ਕੇ ਸ਼ੱਕ ਹੁੰਦਾ ਹੈ ਕਿ ਨਾ ਕਦੀ ਰਾਮ ਹੋਏ ਹੋਣਗੇ, ਨਾ ਕਦੀ ਬੁੱਧ ਹੋਏ ਹੋਣਗੇ, ਨਾ ਕਦੀ ਕ੍ਰਿਸ਼ਨ