Back ArrowLogo
Info
Profile

ਹੋਏ ਹੋਣਗੇ। ਸਾਨੂੰ ਦੇਖ ਕੇ ਕੋਈ ਸਬੂਤ ਨਹੀਂ ਮਿਲਦਾ ਉਹਨਾਂ ਦੇ ਹੋਣ ਦਾ। ਸਾਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਇਹ ਸਭ ਮਨਘੜਤ ਕਹਾਣੀਆਂ ਹਨ। ਸਾਨੂੰ ਦੇਖ ਕੇ ਕੀ ਸਬੂਤ ਮਿਲਦਾ ਹੈ ? ਸਾਨੂੰ ਦੇਖ ਕੇ ਸਬੂਤ ਮਿਲਦਾ ਹੈ ਕਿ ਮਹਾਂਵੀਰ ਪੈਦਾ ਹੋਏ ਹੋਣਗੇ ਸਾਡੇ ਵਿੱਚ ? ਨਹੀਂ, ਮਹਾਂਵੀਰ ਦੀ ਵਜ੍ਹਾ ਨਾਲ ਤੁਸੀਂ ਵੱਡੇ ਨਹੀਂ ਹੋ ਸਕਦੇ, ਤੁਹਾਡੀ ਵਜ੍ਹਾ ਨਾਲ ਮਹਾਂਵੀਰ ਛੋਟੇ ਹੋ ਸਕਦੇ ਹਨ, ਕਿਉਂਕਿ ਤੁਸੀਂ ਬਹੁਤ ਹੋ, ਮਹਾਂਵੀਰ ਬਿਲਕੁਲ ਇਕ ਹਨ।

ਲੇਕਿਨ ਇਹ ਮਾੜੀ ਗੱਲ ਕਿਵੇਂ ਕੋਈ ?

ਇਹ ਮਾੜੀ ਗੱਲ ਇਸ ਤਰ੍ਹਾਂ ਹੋਈ ਕਿ ਜਿਨ੍ਹਾਂ ਲੋਕਾਂ ਦੇ ਕਾਰਨ ਮਨੁੱਖਤਾ ਉੱਪਰ ਉੱਠ ਸਕਦੀ ਸੀ, ਉਹਨਾਂ ਨੂੰ ਅਸੀਂ ਮਨੁੱਖਤਾ ਤੋਂ ਬਾਹਰ ਕਰ ਦਿੱਤਾ। ਅਤੇ ਫਿਰ ਅਸੀਂ ਆਪਣੀ ਮਨੁੱਖਤਾ ਦੇ ਘੇਰੇ ਵਿੱਚ ਛੋਟੇ ਰਹਿਣ ਵਿੱਚ ਸੁੱਖੀ ਹੋ ਗਏ, ਅਸੀਂ ਛੋਟੇ ਰਹਿਣ ਵਿੱਚ ਸੰਤੁਸ਼ਟ ਹੋ ਗਏ, ਛੋਟੇ ਰਹਿਣਾ ਸਾਡੀ ਧਾਰਨਾ ਹੋ ਗਈ। ਕੁਝ ਲੋਕਾਂ ਦਾ ਵੱਡਾ ਹੋਣਾ ਧਾਰਨਾ ਹੈ, ਸਾਡੀ ਛੋਟਾ ਹੋਣਾ ਧਾਰਨਾ ਹੈ।

ਹਿੰਦੁਸਤਾਨ ਨੂੰ ਆਪਣੇ ਸਾਰੇ ਭਗਵਾਨਾਂ ਨੂੰ ਥੱਲੇ ਉਤਾਰ ਕੇ ਮਨੁੱਖ ਦੀ ਭੂਮੀ ਉੱਪਰ ਖੜਾ ਕਰਨਾ ਪਵੇਗਾ। ਮਹਾਂਵੀਰ ਨੂੰ ਉਤਾਰ ਕੇ ਲਿਆਉਣਾ ਪਵੇਗਾ ਤਾਂ ਕਿ ਮਹਾਂਵੀਰ ਸਾਡੇ ਵਿੱਚ ਖੜੇ ਹੋ ਜਾਣ। ਇਸ ਨਾਲ ਮਹਾਂਵੀਰ ਛੋਟੇ ਨਹੀਂ ਹੋਣਗੇ, ਇਸ ਨਾਲ ਸਾਡੀ ਵੱਡੇ ਹੋਣ ਦੀ ਸੰਭਾਵਨਾ ਵੱਧਦੀ ਹੈ। ਇਹ ਦੁਰਭਾਗ, ਇਹ ਬਹੁਤ ਹੀ ਅਭਾਗੀ ਹਾਲਤ ਹੈ ਕਿ ਜਿੱਥੇ ਇੰਨੇ ਅਨੋਖੇ ਲੋਕ ਹੋਣ, ਉੱਥੋਂ ਦੀ ਆਦਮੀਅਤ ਇੰਨੀ ਛੋਟੀ ਹੋਵੇ। ਕੀ ਕਾਰਨ ਹੈ?

ਅਤੇ ਕਦੀ-ਕਦੀ ਮੈਂ ਸੋਚਦਾ ਹਾਂ ਕਿ ਕਿਤੇ ਅਜਿਹਾ ਤਾਂ ਨਹੀਂ ਹੈ ਕਿ ਇੰਨੇ-ਇੰਨੇ ਵੱਡੇ ਲੋਕ ਇਸ ਲਈ ਵੱਡੇ ਦਿਖਾਈ ਦਿੰਦੇ ਹਨ ਕਿ ਅਸੀਂ ਬਹੁਤ ਛੋਟੇ ਹਾਂ! ਜਿਵੇਂ ਸਕੂਲ ਵਿੱਚ ਇਕ ਤਖ਼ਤੇ ਉੱਪਰ, ਬਲੈਕ ਬੋਰਡ ਉੱਪਰ ਸਫ਼ੈਦ ਚਾਕ ਨਾਲ ਅਧਿਆਪਕ ਲਿਖਦਾ ਹੈ, ਸਫ਼ੈਦ ਦੀਵਾਰ ਉੱਪਰ ਨਹੀਂ ਲਿਖਦਾ। ਸਫ਼ੈਦ ਦੀਵਾਰ ਉੱਪਰ ਲਿਖਾਂਗੇ ਤਾਂ ਲਿਖਿਆ ਤਾਂ ਜਾਵੇਗਾ ਲੇਕਿਨ ਦਿਖਾਈ ਨਹੀਂ ਦੇਵੇਗਾ। ਦਿਖਾਈ ਦੇਵੇਗਾ ਕਾਲੇ ਬਲੈਕ ਬੋਰਡ ਉੱਪਰ ਸਫ਼ੈਦ ਚਾਕ ਨਾਲ ਲਿਖਿਆ ਹੋਇਆ। ਕਿਤੇ ਅਜਿਹਾ ਤਾਂ ਨਹੀਂ ਹੈ ਕਿ ਇਹ ਮਹਾਤਮਾ ਇੰਨੇ ਵੱਡੇ ਦਿਖਾਈ ਦਿੰਦੇ ਹਨ ਸਾਡੇ ਬਲੈਕ ਬੋਰਡ 'ਤੇ। ਇਹ ਦੀਨ-ਹੀਣ ਲੋਕਾਂ ਦਾ ਜੋ ਇੰਨਾ ਵੱਡਾ ਸਮੂਹ ਹੈ, ਉਸ ਵਿੱਚ ਇਕ ਆਦਮੀ ਵੱਡਾ ਹੋ ਕੇ ਦਿਖਾਈ ਦੇਣ ਲੱਗਦਾ ਹੈ ਜਿਵੇਂ ਉਹ ਸਫੈਦ ਚਾਕ ਅਤੇ ਸਾਡਾ ਬਲੈਕ ਬੋਰਡ, ਇਸ ਲਈ ਬਹੁਤ ਵੱਡਾ ਹੋ ਜਾਂਦਾ ਹੈ।

ਦੁਨੀਆਂ ਵਿੱਚ ਕਿਸੇ ਦੇਸ ਵਿੱਚ ਇੰਨੇ ਮਹਾਂਪੁਰਸ਼ ਪੈਦਾ ਨਹੀਂ ਹੋਏ ਜਿੰਨੇ ਸਾਡੇ ਦੇਸ ਵਿੱਚ ਪੈਦਾ ਹੁੰਦੇ ਹਨ। ਇਸ ਵਿੱਚ ਕੋਈ ਸ਼ੱਕ ਦੀ ਗੱਲ ਹੈ। ਇਸ ਵਿੱਚ ਪਹਿਲੀ ਸ਼ੱਕ ਦੀ ਗੱਲ ਇਹ ਹੈ ਕਿ ਸਾਡੀ ਮਨੁੱਖਤਾ ਬਹੁਤ ਥੱਲੇ ਹੈ। ਮਨੁੱਖਤਾ ਇੰਨੀ ਥੱਲੇ ਹੈ ਕਿ ਅਸੀਂ ਉਸ ਆਦਮੀ ਦਾ ਯੁੱਗ-ਯੁੱਗ ਗਾਨ ਕਰਨ ਲਗਦੇ ਹਾਂ,

95 / 151
Previous
Next