Back ArrowLogo
Info
Profile

ਕਿਉਂਕਿ ਉਸ ਗੁਣ-ਗਾਨ ਵਿੱਚ ਵੀ ਅਸੀਂ ਆਪਣੇ ਹੰਕਾਰ ਨੂੰ ਤ੍ਰਿਪਤੀ ਦੇਣ ਦੀ ਕੋਸ਼ਿਸ਼ ਕਰਦੇ ਹਾਂ।

ਗਾਂਧੀ ਜੀ ਇਕ ਗੋਲਮੇਜ਼ ਕਾਨਫ਼ਰੰਸ ਵਿੱਚ ਹਿੱਸਾ ਲੈਣ ਇੰਗਲੈਂਡ ਗਏ ਸਨ। ਗਾਂਧੀ ਜੀ ਦਾ ਸੈਕਰੇਟਰੀ ਬਰਨਾਰਡ ਸ਼ਾਅ ਨੂੰ ਮਿਲਣ ਗਿਆ। ਬਰਨਾਰਡ ਸ਼ਾਅ ਨੂੰ ਉਸ ਨੇ ਪੁੱਛਿਆ...।

...ਚੇਲੇ ਹਮੇਸ਼ਾ ਹੀ ਅਜਿਹੇ ਸਵਾਲ ਪੁੱਛਦੇ, ਚੇਲੇ ਪੁੱਛਦੇ ਹਨ ਕਿ ਸਾਡੇ ਮਹਾਤਮਾ ਦੇ ਬਾਰੇ ਕੀ ਖ਼ਿਆਲ ਹੈ ? ਮਹਾਤਮਾਵਾਂ ਦੀ ਫਿਕਰ ਨਹੀਂ ਹੁੰਦੀ, ਫ਼ਿਕਰ ਇਸ ਗੱਲ ਦੀ ਕਿ ਸਾਡਾ ਮਹਾਤਮਾ ਵੱਡਾ ਹੈ। ਅਸੀਂ ਵੱਡੇ ਮਹਾਤਮਾ ਦੇ ਵੱਡੇ ਚੇਲੇ ਹਾਂ। ਸਵਾਦ ਬੜਾ ਦੂਸਰਾ ਹੁੰਦਾ ਹੈ।

ਸੈਕਰੇਟਰੀ ਨੇ ਬਰਨਾਰਡ ਸ਼ਾਅ ਨੂੰ ਪੁੱਛਿਆ ਕਿ ਮਹਾਤਮਾ ਗਾਂਧੀ ਦੇ ਬਾਰੇ ਤੁਹਾਡਾ ਕੀ ਖ਼ਿਆਲ ਹੈ, ਤੁਸੀਂ ਉਹਨਾਂ ਨੂੰ ਮਹਾਤਮਾ ਮੰਨਦੇ ਹੋ ? ਬਰਨਾਰਡ ਸ਼ਾਅ ਬਹੁਤ ਅਜੀਬ ਆਦਮੀ ਸੀ। ਉਸ ਨੇ ਕਿਹਾ, ਮਹਾਤਮਾ ? ਮਹਾਤਮਾ ਮੰਨਦਾ ਹਾਂ ਪਰ ਨੰਬਰ ਦੋ; ਨੰਬਰ ਇਕ ਤਾਂ ਮੈਂ ਹੀ ਹਾਂ। ਸੈਕਰੇਟਰੀ ਬਹੁਤ ਹੈਰਾਨ ਹੋਇਆ ਹੋਵੇਗਾ ਕਿ ਇਹ ਆਦਮੀ ਹੈ। ਇਹ ਕਹਿੰਦਾ ਹੈ ਕਿ ਨੰਬਰ ਇਕ ਮੈਂ ਹਾਂ ਅਤੇ ਨੰਬਰ ਦੇ ਗਾਂਧੀ ਹਨ।

ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਯੂਨੀਵਰਸਿਟੀ ਦਾ ਇਕ ਪ੍ਰੋਫੈਸਰ, ਦਰਸ਼ਨ-ਸ਼ਾਸਤਰ ਦੇ ਪ੍ਰੋਫ਼ੈਸਰ ਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਿ ਮੈਂ ਦੁਨੀਆਂ ਦਾ ਸਭ ਤੋਂ ਮਹਾਨ ਵਿਅਕਤੀ ਹਾਂ। ਬੱਚਿਆਂ ਨੇ ਸੋਚਿਆ: ਵਿਚਾਰਾ ਇਹ ਇਕ ਗਰੀਬ ਪ੍ਰੋਫ਼ੈਸਰ ਹੈ, ਇਹ ਦੁਨੀਆਂ ਦਾ ਸਭ ਤੋਂ ਵੱਡਾ ਆਦਮੀ ਕਿਵੇਂ ਪੈਦਾ ਹੋ ਗਿਆ ? ਲੜਕੇ ਕਹਿੰਦੇ ਹਨ, ਦਿਮਾਗ਼ ਗੜਬੜ ਹੋ ਗਿਆ ਹੋਵੇਗਾ। ਰਾਜਨੀਤਕ ਜੇਕਰ ਦੁਨੀਆਂ ਨੂੰ ਕਹਿੰਦੇ ਫਿਰਦੇ ਹਨ ਕਿ ਸਾਡੇ ਤੋਂ ਵੱਡਾ ਕੋਈ ਨਹੀਂ ਤਾਂ ਕੋਈ ਨਹੀਂ ਫ਼ਿਕਰ ਕਰਦਾ, ਕਿਉਂਕਿ ਉਹਨਾਂ ਦੇ ਤਾਂ ਦਿਮਾਗ਼ ਖ਼ਰਾਬ ਹੁੰਦੇ ਹੀ ਹਨ, ਲੇਕਿਨ ਇਕ ਦਰਸ਼ਨ-ਸ਼ਾਸਤਰ ਦਾ ਪ੍ਰੋਫ਼ੈਸਰ ਕਹੇ ਤਾਂ ਲੜਕਿਆਂ ਨੇ ਕਿਹਾ, ਤੁਸੀਂ ਕਹਿ ਰਹੇ ਹੋ! ਦੁਨੀਆਂ ਦੇ ਸਭ ਤੋਂ ਵੱਡੇ ਆਦਮੀ ?

ਉਸ ਨੇ ਕਿਹਾ, ਮੈਂ ਜੋ ਕਹਿੰਦਾ ਹਾਂ, ਮੈਂ ਸਿੱਧ ਕਰ ਸਕਦਾ ਹਾਂ। ਮੈਂ ਬਿਨਾਂ ਸਿੱਧ ਕੀਤੇ ਕੋਈ ਗੱਲ ਕਰਦਾ ਹੀ ਨਹੀਂ।

ਵਿਦਿਆਰਥੀਆਂ ਨੇ ਕਿਹਾ, ਫਿਰ ਤੁਸੀਂ ਕਿਰਪਾ ਕਰੋ ਅਤੇ ਸਿੱਧ ਕਰ ਦਿਉ।

ਲੜਕਿਆਂ ਨੂੰ ਬਹੁਤ ਕਠਿਨਾਈ ਸੀ ਕਿ ਉਹ ਕਿਵੇਂ ਸਿੱਧ ਕਰੇਗਾ ? ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂ, ਉਸ ਪ੍ਰੋਫੈਸਰ ਨੇ ਬੜਾ ਵਿਅੰਗ ਕੀਤਾ, ਬੜਾ ਮਜ਼ਾਕ ਕੀਤਾ। ਦੁਨੀਆਂ ਵਿੱਚ ਕੁਝ ਚੰਗੇ ਲੋਕ ਵੱਡਾ ਵਿਅੰਗ ਕਰ ਜਾਂਦੇ ਹਨ ਪਰ ਸਾਨੂੰ ਪਤਾ ਨਹੀਂ ਲੱਗਦਾ।

ਉਹ ਪ੍ਰੋਫੈਸਰ ਉਸ ਬੋਰਡ ਕੋਲ ਗਿਆ ਜਿੱਥੇ ਦੁਨੀਆਂ ਦਾ ਨਕਸ਼ਾ ਟੰਗਿਆ

96 / 151
Previous
Next