ਸੀ। ਉਸ ਨੇ ਪੁੱਛਿਆ, ਇਸ ਵੱਡੀ ਦੁਨੀਆਂ ਵਿੱਚ ਸਭ ਤੋਂ ਉੱਤਮ ਦੇਸ ਕਿਹੜਾ ਹੈ ?
ਸਾਰੇ ਫ਼ਰਾਂਸ ਦੇ ਰਹਿਣ ਵਾਲੇ ਸਨ, ਉਹਨਾਂ ਨੇ ਕਿਹਾ, ਫ਼ਰਾਂਸ।
ਸੁਭਾਵਿਕ ਹੈ, ਫ਼ਰਾਂਸ ਵਿੱਚ ਰਹਿਣ ਵਾਲਾ ਇਹੀ ਸਮਝਦਾ ਹੈ ਕਿ ਫ਼ਰਾਂਸ ਸਭ ਤੋਂ ਵੱਡਾ ਦੇਸ ਹੈ, ਕਿਉਂਕਿ ਫ਼ਰਾਂਸ ਵਿੱਚ ਰਹਿਣ ਵਾਲਾ ਇਹ ਕਿਵੇਂ ਮੰਨ ਸਕਦਾ ਹੈ ਕਿ ਜਿੱਥੇ ਉਹ ਰਹਿਦਾ ਹੈ, ਉਹ ਦੇਸ ਵੱਡਾ ਨਾ ਹੋਵੇ! ਜਿੱਥੇ ਉਹ ਰਹਿੰਦਾ ਹੈ, ਉਹ ਦੇਸ ਤਾਂ ਵੱਡਾ ਹੋਣਾ ਚਾਹੀਦੈ।
ਫਿਰ ਉਸ ਪ੍ਰੋਫੈਸਰ ਨੇ ਕਿਹਾ, ਬਾਕੀ ਦੁਨੀਆਂ ਦੀ ਗੱਲ ਖ਼ਤਮ ਹੋ ਗਈ।
ਹੁਣ ਮੈਂ ਇਹ ਸਿੱਧ ਕਰ ਸਕਦਾ ਹਾਂ ਕਿ ਮੈਂ ਫ਼ਰਾਂਸ ਵਿੱਚ ਸਭ ਤੋਂ ਵੱਡਾ ਹਾਂ ਅਤੇ ਮੈਂ ਦੁਨੀਆਂ ਵਿੱਚ ਸਭ ਤੋਂ ਵੱਡਾ ਹੋ ਜਾਵਾਂਗਾ।
ਓਦੋਂ ਵਿਦਿਆਰਥੀ ਨਹੀਂ ਸਮਝ ਸਕੇ ਕਿ ਉਹ ਕਿਧਰ ਲਿਜਾ ਰਿਹਾ ਹੈ।
ਫਿਰ ਉਸ ਨੇ ਕਿਹਾ, ਫਰਾਂਸ ਵਿੱਚ ਸਭ ਤੋਂ ਵੱਡਾ ਨਗਰ ਕਿਹੜਾ ਹੈ ?
ਓਦੋਂ ਵਿਦਿਆਰਥੀਆਂ ਨੂੰ ਸ਼ੱਕ ਹੋਇਆ, ਉਹ ਸਾਰੇ ਪੈਰਿਸ ਦੇ ਰਹਿਣ ਵਾਲੇ ਸਨ।
ਉਹਨਾਂ ਨੇ ਕਿਹਾ, ਪੈਰਿਸ।
ਫਿਰ ਇਕ ਵੱਡਾ ਸ਼ੱਕ ਹੋਇਆ ਕਿ ਮਾਮਲਾ ਗੜਬੜ ਹੁੰਦਾ ਜਾ ਰਿਹਾ ਹੈ।
ਉਸ ਪ੍ਰੋਫ਼ੈਸਰ ਨੇ ਕਿਹਾ, ਪੈਰਿਸ ਵਿੱਚ ਸਭ ਤੋਂ ਵੱਡਾ ਸਥਾਨ ਕਿਹੜਾ ਹੈ ? ਯੂਨੀਵਰਸਿਟੀ, ਵਿਸ਼ਵਵਿਦਿਆਲਾ।
ਉਸ ਨੇ ਕਿਹਾ, ਯੂਨੀਵਰਸਿਟੀ ਹੀ ਰਹਿ ਗਈ ਸਿਰਫ਼।
ਯੂਨੀਵਰਸਿਟੀ ਵਿੱਚ ਸਭ ਤੋਂ ਸ੍ਰੇਸ਼ਠ ਸਬਜੈਕਟ, ਸਭ ਤੋਂ ਉੱਤਮ ਵਿਸ਼ਾ ਕਿਹੜਾ ਹੈ ?
ਫ਼ਿਲਾਸਫ਼ੀ, ਦਰਸ਼ਨ-ਸ਼ਾਸਤਰ। ਅਤੇ ਉਸ ਨੇ ਕਿਹਾ, ਮੈਂ ਦਰਸ਼ਨ-ਸ਼ਾਸਤਰ ਦਾ ਹੈੱਡ ਆਫ਼ ਦਾ ਡਿਪਾਰਟਮੈਂਟ ਹਾਂ। ਮੈਂ ਇਸ ਦੁਨੀਆਂ ਦਾ ਸਭ ਤੋਂ ਵੱਡਾ ਆਦਮੀ ਹਾਂ।
ਆਦਮੀ ਦਾ ਹੰਕਾਰ ਕਿਹੋ-ਕਿਹੋ ਜਿਹੇ ਰਸਤੇ ਲੱਭਦਾ ਹੈ! ਜਦੋਂ ਤੁਸੀਂ ਕਹਿੰਦੇ ਹੋ ਹਿੰਦੂ ਧਰਮ ਸਭ ਤੋਂ ਵੱਡਾ ਹੈ ਤਾਂ ਭੁੱਲ ਕੇ ਇਹ ਨਾ ਸੋਚਿਉ ਕਿ ਹਿੰਦੂ ਧਰਮ ਨਾਲ ਤੁਹਾਨੂੰ ਕੋਈ ਮਤਲਬ ਹੈ, ਤੁਹਾਨੂੰ ਮਤਲਬ ਖ਼ੁਦ ਨਾਲ ਹੈ। ਤੁਸੀਂ ਹਿੰਦੂ ਹੋ ਅਤੇ ਹਿੰਦੂ ਧਰਮ ਨੂੰ ਮਹਾਨ ਕਹਿ ਕੇ ਆਪਣੇ-ਆਪ ਨੂੰ ਮਹਾਨ ਕਹਿਣ ਦੀ ਤਕਕੀਬ ਕਰ ਰਹੇ ਹੋ। ਅਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਡਾ ਭਗਵਾਨ ਸਭ ਤੋਂ ਵੱਡਾ ਹੈ, ਸਾਡਾ ਮਹਾਤਮਾ ਸਭ ਤੋਂ ਵੱਡਾ ਹੈ ਤਾਂ ਤੁਹਾਨੂੰ ਨਾ ਭਗਵਾਨ ਨਾਲ ਕੋਈ ਮਤਲਬ ਹੈ, ਨਾ ਮਹਾਤਮਾ ਨਾਲ ਕੋਈ ਮਤਲਬ ਹੈ। ਤੁਸੀਂ ਕਹਿੰਦੇ ਹੋ ਕਿ ਮੇਰਾ ਮਹਾਤਮਾ, ਮੈਂ ਇੰਨਾ ਵੱਡਾ ਆਦਮੀ ਹਾਂ ਕਿ ਮੇਰਾ ਮਹਾਤਮਾ ਛੋਟਾ ਕਿਵੇਂ ਹੋ ਸਕਦਾ ਹੈ ? ਲੇਕਿਨ ਦੁਨੀਆਂ ਵਿੱਚ ਝਗੜਾ ਹਿੰਦੂ-ਮੁਸਲਮਾਨ, ਈਸਾਈ ਦਾ,