Back ArrowLogo
Info
Profile

ਜੈਨ ਦਾ, ਬੁੱਧ ਦਾ, ਸਿੱਖ ਦਾ ਹੈ। ਇਹ ਝਗੜਾ ਮਹਾਤਮਾਵਾਂ ਦਾ ਝਗੜਾ ਨਹੀਂ ਹੈ, ਇਹ ਉਹਨਾਂ ਮਹਾਤਮਾਵਾਂ ਦੇ ਅਧਾਰ 'ਤੇ ਵੱਡੇ ਹੋਣ ਵਾਲੇ ਲੋਕਾਂ ਦੇ ਹੰਕਾਰ ਦਾ ਝਗੜਾ ਹੈ।

ਇਸ ਲਈ ਜਦੋਂ ਮੈਂ ਕਹਾਂ ਕਿ ਮਹਾਤਾਮਾ ਗਾਂਧੀ ਨੂੰ ਥੱਲੇ ਲਿਆਉਣਾ ਹੈ; ਨਹੀਂ ਲੈ ਕੇ ਜਾਣਾ ਹੈ ਸਵਰਗ ਵਿੱਚ, ਉਹ ਧਰਤੀ 'ਤੇ ਬੜੇ ਕੰਮ ਦੇ ਹਨ। ਉਹਨਾਂ ਦੀਆਂ ਜੜ੍ਹਾਂ ਧਰਤੀ 'ਤੇ ਰੱਖਣੀਆਂ ਹਨ। ਨਹੀਂ ਲੈ ਕੇ ਜਾਣਾ ਹੈ ਸਵਰਗ ਉਪਰ...। ਜਦ ਮੈਂ ਕਹਾਂ ਕਿ ਮਹਾਂਵੀਰ ਨੂੰ ਪ੍ਰਿਥਵੀ ਨਾਲ ਜੋੜਨਾ ਹੈ ਤਾਂ ਸਾਨੂੰ ਬੜੀ ਤਕਲੀਫ਼ ਹੁੰਦੀ ਹੈ। ਕਿਉਂਕਿ ਅਸੀਂ ਉਹਨਾਂ ਨੂੰ ਅਕਾਸ਼ ਵਿੱਚ ਸਮਝ ਕੇ ਆਪਣੇ-ਆਪ ਨੂੰ ਵੀ ਅਕਾਸ਼ ਵਿੱਚ ਸਮਝਣ ਦਾ ਸੁਫਨਾ ਦੇਖ ਰਹੇ ਸੀ, ਉਹ ਟੁੱਟ ਜਾਂਦਾ ਹੈ।

ਮੈਂ ਗਾਂਧੀ ਦਾ ਦੁਸ਼ਮਣ ਨਹੀਂ ਹਾਂ। ਮੈਂ ਚਾਹੁੰਦਾ ਹਾਂ ਕਿ ਗਾਂਧੀ ਇਸ ਧਰਤੀ ਦਾ ਲੂਣ ਬਣਨ। ਮੈਂ ਚਾਹੁੰਦਾ ਹਾਂ ਕਿ ਗਾਂਧੀ ਉੱਤੇ ਅਸੀਂ ਸੋਚੀਏ, ਗਾਂਧੀ ਤੋਂ ਅਸੀਂ ਸਿਖੀਏ। ਅਤੇ ਗਾਂਧੀ ਤੋਂ ਜੇਕਰ ਕੋਈ ਵੱਡੀ ਤੋਂ ਵੱਡੀ ਗੱਲ ਸਿੱਖੀ ਜਾ ਸਕਦੀ ਹੈ ਤਾਂ ਉਹ ਇਹ ਹੈ ਕਿ ਜ਼ਿੰਦਗੀ ਰੋਜ਼ ਨਵੇਂ ਉੱਤਰ ਮੰਗਦੀ ਹੈ, ਜ਼ਿੰਦਗੀ ਰੋਜ਼ ਨਵੀਂ ਚੇਤਨਾ ਮੰਗਦੀ ਹੈ, ਜ਼ਿੰਦਗੀ ਬੰਨ੍ਹੀਆਂ ਹੋਈਆਂ ਧਾਰਾਂ ਵਿੱਚ ਨਹੀਂ ਰੁਕਣਾ ਚਾਹੁੰਦੀ। ਅਤੇ ਜੋ ਕੌਮ ਰੁਕ ਜਾਂਦੀ ਹੈ, ਉਹ ਜ਼ਿੰਦਗੀ ਤੋਂ ਪੱਛੜ ਜਾਂਦੀ ਹੈ ਅਤੇ ਮਰ ਜਾਂਦੀ ਹੈ।

ਭਾਰਤ ਇਕ ਮਰਿਆ ਹੋਇਆ ਦੇਸ ਹੈ। ਸਾਡਾ ਜੋ ਵਜੂਦ ਹੈ, ਉਹ ਪੋਸਥੁਮਸ ਹੈ, ਮਰਨ ਦੇ ਬਾਅਦ ਦਾ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਮੁਰਦੇ ਦੀ ਤਰ੍ਹਾਂ ਜਿਉਂ ਰਹੇ ਹਾਂ। ਅਸੀਂ ਜ਼ਿੰਦਗੀ ਦੀ ਧਾਰਾ ਗਵਾ ਦਿੱਤੀ ਹੈ। ਰੂਸ ਦੇ ਬੱਚਿਆਂ ਤੋਂ ਪੁੱਛੋ ਕਿ ਕੀ ਕਰ ਰਹੇ ਹਨ ? ਬੱਚੇ ਸੋਚ ਰਹੇ ਹਨ ਕਿ ਚੰਦ ਉੱਪਰ ਕਿਵੇਂ ਬਸਤੀ ਵਸਾਈਏ। ਅਮਰੀਕਾ ਦੇ ਬੱਚਿਆਂ ਤੋਂ ਪੁੱਛ, ਉਹ ਸੋਚ ਰਹੇ ਹਨ ਕਿ ਪੁਲਾੜ ਵਿੱਚ ਕਿਵੇਂ ਉਤਰਣਗੇ, ਵਸਣਗੇ। ਅਤੇ ਸਾਡੇ ਬੱਚੇ ? ਸਾਡੇ ਬੱਚੇ ਰਾਮ ਲੀਲਾ ਦੇਖ ਰਹੇ ਹਨ। ਅੱਖ ਪਿੱਛੇ ਵੱਲ ਲੱਗੀ ਹੋਈ ਹੈ। ਰਾਮ ਬਹੁਤ ਪਿਆਰੇ ਹਨ, ਲੇਕਿਨ ਰਾਮ ਲੀਲਾ ਦੇਖ ਕੇ ਜੋ ਕੌਮ ਰੁਕ ਜਾਂਦੀ ਹੈ, ਉਹ ਮਰ ਜਾਂਦੀ ਹੈ। ਅਜੇ ਹੋਰ ਰਾਮ ਲੀਲਾ ਹੋਣਗੀਆਂ। ਅਜੇ ਭਵਿੱਖ ਵਿੱਚ ਹੋਰ ਰਾਮ ਪੈਦਾ ਹੋਣਗੇ ਪੁਰਾਣੇ ਰਾਮਾਂ ਤੋਂ ਬਹੁਤ ਨਵੇਂ। ਭਗਵਾਨ ਥੱਕ ਨਹੀਂ ਗਏ ਹਨ। ਅਤੇ ਭਗਵਾਨ ਹੋਰ ਨਵੇਂ ਰਾਮ ਪੈਦਾ ਕਰਨਗੇ। ਅਤੇ ਭਗਵਾਨ ਕਦੀ ਪੁਰਾਣੇ ਨੂੰ ਦੁਹਰਾਉਂਦਾ ਨਹੀਂ, ਹਮੇਸ਼ਾ ਉੱਤਮ ਨੂੰ ਪੈਦਾ ਕਰਦਾ ਚਲਿਆ ਜਾਂਦਾ ਹੈ। ਅਜੇ ਹੋਰ ਰਾਮ ਲੀਲਾ ਹੋਣਗੀਆਂ ਪੁਲਾੜ ਵਿੱਚ-ਪਤਾ ਨਹੀਂ ਕਿਹੜੇ ਤਾਰਿਆਂ ਉੱਪਰ, ਪਤਾ ਨਹੀਂ ਕਿਹੜੇ ਗ੍ਰਹਿਆਂ ਉੱਪਰ ! ਲੇਕਿਨ ਉਹ ਰਾਮ ਲੀਲਾ ਅਮਰੀਕਾ ਅਤੇ ਰੂਸ ਦੇ ਬੱਚੇ ਦੇਖਣਗੇ। ਸਾਡੇ ਮੁਲਕ ਦੇ ਬੱਚਿਆਂ ਦੇ ਨਸੀਬ ਵਿੱਚ ਇਹ ਨਹੀਂ ਹੋ ਸਕਦਾ। ਸਾਡਾ ਮੁਲਕ ਤਾਂ ਸੰਤੁਸ਼ਟ ਹੈ, ਭੂਤਕਾਲ ਦੀ ਰਾਮ ਲੀਲਾ ਨੂੰ ਦੇਖ ਕੇ ਹੀ ਕੰਮ ਚਲਾਉਂਦੇ ਹਾਂ। ਮੈਂ

98 / 151
Previous
Next