ਚਾਹੁੰਦਾ ਹਾਂ ਕਿ ਇਹ ਭੂਤਕਾਲ-ਮੁੱਖੀ ਦੇਸ ਭਵਿੱਖਮੁਖੀ ਹੋ ਜਾਵੇ। ਮੈਂ ਚਾਹੁੰਦਾ ਹਾਂ ਇਹ ਅੱਖਾਂ ਜੋ ਪਿੱਛੇ ਵੱਲ ਜਕੜ ਕੇ ਖੜੀਆਂ ਰਹਿ ਗਈਆਂ ਹਨ, ਅੱਗੇ ਵੱਲ ਦੇਖਣ ਲੱਗਣ।
ਭਗਵਾਨ ਨੇ ਬੜੀ ਗਲਤੀ ਕੀਤੀ ਕਿ ਸਾਡੀਆਂ ਅੱਖਾਂ ਅੱਗੇ ਵੱਲ ਲਗਾਈਆਂ। ਜੇਕਰ ਉਹ ਖੋਪੜੀ ਉੱਤੇ ਪਿੱਛੇ ਲੱਗਾ ਦਿੰਦਾ ਤਾਂ ਅਸੀਂ ਬੜੇ ਖ਼ੁਸ਼ ਹੁੰਦੇ, ਕਿਉਂਕਿ ਅੱਗੇ ਅਸੀਂ ਦੇਖਣਾ ਨਹੀਂ, ਅਸੀਂ ਤਾਂ ਪਿੱਛੇ ਦੀ, ਰਸਤੇ ਦੀ ਉੱਡਦੀ ਧੂੜ ਨੂੰ ਦੇਖਦੇ ਹਾਂ—ਉਹਨਾਂ ਭਸਮਾਂ ਨੂੰ ਜੋ ਨਿਕਲ ਤਾਂ ਗਈਆਂ, ਉਹਨਾਂ ਕਹਾਣੀਆਂ ਨੂੰ ਜੋ ਹੋ ਚੁੱਕੀਆਂ। ਉਹ ਸਭ ਜੋ ਹੋ ਚੁੱਕਿਆ ਹੈ, ਉੱਥੇ ਸਾਡੀਆ ਅੱਖਾਂ ਹਨ, ਜੋ ਹੋਣ ਵਾਲਾ ਹੈ, ਉਹ ਸਾਡੀਆਂ ਅੱਖਾਂ ਵਿੱਚ ਨਹੀਂ ਹੈ।
ਕਦੋਂ ਤੱਕ ਅਸੀਂ ਪਿੱਛਲੇ ਨੂੰ ਫੜ ਕੇ ਦੇਖਾਂਗੇ ? ਗਾਂਧੀ ਹੋ ਚੁੱਕੇ, ਹੁਣ ਉਹਨਾਂ ਨੂੰ ਫੜ ਕੇ ਰੋਕਣ ਦਾ ਮਤਲਬ ਫਿਰ ਹੁਣ ਉਹੀ ਰਾਮ ਲੀਲਾ 'ਤੇ ਰੁਕਣਾ ਹੋਵੇਗਾ। ਨਹੀਂ, ਅਸੀਂ ਹੋਰ ਗਾਂਧੀ ਪੈਦਾ ਕਰਾਂਗੇ, ਅਸੀਂ ਹੋਰ ਰਾਮ ਪੈਦਾ ਕਰਾਂਗੇ, ਅਸੀਂ ਹੋਰ ਮਹਾਂਵੀਰ ਪੈਦਾ ਕਰਾਂਗੇ ਕਿਉਂਕਿ ਸਾਡੀ ਆਤਮਾ ਖੁੰਝੀ ਨਹੀਂ, ਸਾਡੇ ਕੋਲ ਅਜੇ ਪੈਦਾ ਕਰਨ ਦੀ ਸਮਰੱਥਾ ਬਹੁਤ ਹੈ। ਅਸੀਂ ਪਿੱਛੇ ਨਹੀਂ ਰੁਕਾਂਗੇ, ਅਸੀਂ ਅੱਗੇ ਵਧਾਂਗੇ।
ਜਦੋਂ ਮੈਂ ਇਹ ਕਹਿੰਦਾ ਹਾਂ ਤਾਂ ਲੋਕ ਸਮਝਦੇ ਹਨ ਕਿ ਸ਼ਾਇਦ ਮੈਂ ਉਹਨਾਂ ਦਾ ਦੁਸ਼ਮਣ ਹਾਂ। ਮੈਂ ਉਹਨਾਂ ਦਾ ਦੁਸ਼ਮਣ ਨਹੀਂ ਹਾਂ। ਤੁਸੀਂ ਹੋ ਉਹਨਾਂ ਦੇ ਦੁਸ਼ਮਣ ਜਿਹੜੇ ਉਹਨਾਂ ਨੂੰ ਫੜ ਲੈਂਦੇ ਹੋ, ਕਿਉਂਕਿ ਉਹਨਾਂ ਨੂੰ ਫੜਨ ਦੀ ਵਜ੍ਹਾ ਕਾਰਨ ਜਿਹੜੇ ਲੋਕ ਪੈਦਾ ਹੋ ਸਕਦੇ ਸੀ, ਉਹ ਪੈਦਾ ਨਹੀਂ ਹੋ ਸਕਦੇ। ਭਵਿੱਖ ਵੱਲ ਚਾਹੀਦੀ ਹੈ ਨਜ਼ਰ।
ਇਹਨਾਂ ਆਉਣ ਵਾਲੇ ਤਿੰਨ ਦਿਨਾਂ ਵਿੱਚ ਭਵਿੱਖਮੁਖੀ ਰਸਤਾ ਕਿਵੇਂ ਬਣੇਗਾ, ਇਸ ਸਮਾਜ ਦੇ ਨਿਰਮਾਣ ਦੇ ਕੀ ਸੂਤਰ ਹੋਣਗੇ, ਇਸ ਸਮਾਜ ਦੀ ਕ੍ਰਾਂਤੀ ਦੇ ਕੀ ਆਧਾਰ ਹੋਣਗੇ, ਉਸ ਸੰਬੰਧ ਵਿੱਚ ਮੈਂ ਗੱਲਾਂ ਕਰਾਂਗਾ। ਅਜੇ ਤਾਂ ਮੈਂ ਪਹਿਲੀ ਗੱਲੀ ਆਖੀ ਹੈ। ਜੇਕਰ ਪਹਿਲੀਆਂ ਗੱਲਾਂ ਹੀ ਗੜਬੜ ਹੋ ਗਈਆਂ ਸਮਝਣ ਵਿੱਚ ਤਾਂ ਫਿਰ ਬੜੀ ਮੁਸ਼ਕਿਲ ਹੈ। ਹੋਰ ਵੀ ਗੱਲਾਂ ਹੀ ਗੜਬੜ ਹੋ ਗਈਆਂ ਸਮਝਣ ਵਿੱਚ ਤਾਂ ਫਿਰ ਬੜੀ ਮੁਸ਼ਕਿਲ ਹੈ। ਹੋਰ ਵੀ ਗੱਲਾਂ ਮੈਂ ਕਹਾਂਗਾ, ਇਸ ਲਈ ਮੈਂ ਬੇਨਤੀ ਕਰਾਂਗਾ ਕਿ ਸਮਝਣ ਦੀ ਸਿਰਫ਼ ਕੋਸ਼ਿਸ਼ ਕਰੋ, ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈ। ਨਾ ਮੈਂ ਕੋਈ ਗੁਰੂ ਹਾਂ, ਨਾ ਮੈਂ ਕੋਈ ਨੇਤਾ ਹਾਂ, ਅਤੇ ਨਾ ਹੀ ਮੈਨੂੰ ਨੇਤਾ ਬਣਨ ਦਾ ਪਾਗਲਪਨ ਹੈ। ਮੈ ਤਾਂ ਮੰਨਦਾ ਹੀ ਇਹੀ ਹਾਂ ਕਿ ਸਿਰਫ਼ ਉਹ ਹੀ ਲੋਕ ਨੇਤਾ ਬਣਨਾ ਚਾਹੁੰਦੇ ਹਨ ਜੋ ਕਿਸੇ ਤਰ੍ਹਾਂ ਦੀ ਹੀਣਤਾ ਦੀ ਗ੍ਰੰਥੀ ਨਾਲ ਪੀੜਤ ਹੁੰਦੇ ਹਨ। ਅਤੇ ਨੇਤਾ ਬਣਨਾ ਇਸ ਮੁਲਕ ਵਿੱਚ ਇੰਨਾ ਸੌਖਾ ਹੈ ਕਿ ਕੋਈ ਵੀ ਆਦਮੀ ਹੁਣ ਨੇਤਾ ਬਣਨਾ ਨਹੀਂ ਚਾਹੇਗਾ। ਇਕ ਛੋਟੀ- ਜਿਹੀ ਕਹਾਣੀ ਅਤੇ ਆਪਣੀ ਗੱਲ ਪੂਰੀ ਕਰਾਂਗਾ।