ਪਿਆਰ ਦੀਆਂ ਰਾਹਾਂ ਤੇ ਜੇ ਗਿਲੇ ਨਾ ਹੋਣ ਤਾਂ ਪਿਆਰ ਕਾਹਦਾ ਸ਼ਿਕਵਿਆਂ ਬਿਨ ਜਿੰਦਗੀ ਅਧੂਰੀ ਲੱਗਦੀ ਏ। ਉਹਨਾਂ ਦੀਆਂ ਛੋਟੀਆਂ- ਮੋਟੀਆਂ ਲੜਾਈਆਂ ਵੀ ਚਲਦੀਆਂ ਰਹਿੰਦੀਆਂ। ਕਦੇ ਸਰਵ ਦਾ ਦਿਲ ਕਹਿੰਦਾ ਕਿ ਉਹ ਹੁਣ ਉਸ ਨਾਲ ਗੱਲ ਨਹੀਂ ਕਰੇਗਾ ਪਰ ਉਸ ਦਾ ਦਿਲ ਉਸਨੂੰ ਅੰਦਰੋਂ-ਅੰਦਰੀ ਹੀ ਮੇਹਣੇ ਮਾਰਦਾ ਉਹ ਫੋਨ ਚੁੱਕ ਲੈਂਦਾ ਪ੍ਰੀਤ ਦਾ ਨੰਬਰ ਡਾਇਲ ਕਰਦਾ ਫੇਰ ਕੱਟ ਦਿੰਦਾ ਆਖ਼ਿਰ ਉਸਨੂੰ ਕਰਨਾ ਪੈਂਦਾ । 15 ਜੂਨ ਨੂੰ ਪ੍ਰੀਤ ਦਾ ਜਨਮ ਦਿਨ ਸੀ ਤਾਂ ਉਸ ਦਿਨ ਸਰਵ ਨੇ ਉਸਨੂੰ ਚਾਂਦੀ ਦੀਆਂ ਚੂੜੀਆਂ ਦਿਤੀਆਂ ਪ੍ਰੀਤ ਬਹੁਤ ਖੁਸ਼ ਸੀ । ਉਹਨਾਂ ਨੇ ਮਿਲ ਕੇ ਜਨਮ ਦਿਨ ਮਨਾਇਆ। ਭਾਵੇਂ ਉਸਨੂੰ ਪ੍ਰੀਤ ਨੂੰ ਮਿਲਨ ਲਈ ਬਹੁਤ ਮੁਸ਼ਕਿਲ ਨਾਲ ਉਹਨਾਂ ਦੇ ਘਰ ਜਾਣਾ ਪੈਂਦਾ। ਪਰ ਉਹ ਹਰ ਹਾਲ ਵਿੱਚ ਜਾਂਦਾ, ਦੋਹਾਂ ਨੂੰ ਇਹ ਪਤਾ ਸੀ ਕਿ ਇਹ ਸਭ ਚੋਰੀ-ਚੋਰੀ ਮਿਲਣਾ ਉਹਨਾਂ ਲਈ ਮੌਤ ਦਾ ਕਾਰਨ ਬਣ ਸਕਦੇ। ਪਰ ਦਿਲ ਦੀ ਸੁਨਣ ਵਾਲਾ ਕੋਈ ਕਦੋਂ ਪਿੱਛੇ ਦੇਖਦੈ, ਸ਼ਾਇਦ ਉਸ ਮਿਰਜ਼ੇ ਦਾ ਖੂਨ ਅੱਜ ਵੀ ਪੰਜਾਬ ਦੇ ਨੌਜਵਾਨਾਂ ਵਿਚ ਵਹਿੰਦਾ ਏ। ਸ਼ਾਇਦ ਇਸੇ ਲਈ ਜਦੋਂ ਪੰਜਾਬ ਦੀ ਗੱਲ ਹੁੰਦੀ ਏ ਤਾਂ ਸਭ ਤੋਂ ਪਹਿਲਾਂ ਇਹਨਾਂ ਆਸ਼ਕਾਂ ਦਾ ਨਾਮ ਆਉਂਦੈ। ਉਸ ਹੀਰ, ਸੱਸੀ ਸੋਹਣੀ, ਰਾਂਝਾ, ਪੁੰਨੂੰ ਤੇ ਮਹੀਂਵਾਲ ਪਿਆਰ ਦੀ ਮਿਸਾਲ ਹਨ। ਜਿਹਨਾਂ ਨੇ ਪਿਆਰ ਕੀਤਾ ਸੀ ਸਰਵ