Back ArrowLogo
Info
Profile
ਤੇ ਪ੍ਰੀਤ ਦੀ ਮੁਹੱਬਤ ਵੀ ਉਹਨਾਂ ਆਸ਼ਕਾਂ ਵਾਂਗ ਹੀ ਪਾਕ ਸੀ, ਸਰਵ ਨੇ ਆਪਣੀ ਪ੍ਰੀਤ ਦੀ ਖੁਸ਼ੀ ਵਿੱਚ ਆਪਣੀ ਦੁਕਾਨ ਦੇ ਅੱਗੇ ਮਿੱਠੇ ਪਾਣੀ ਦੀ ਛਬੀਲ ਲਾਈ, ਇਹ ਇਸ਼ਕ ਅਵੱਲਾ ਕੀ-ਕੀ ਕਰਦਾ ਏ ਕੋਈ ਕੀ ਜਾਣੇ, ਪਿੰਡ ਦੇ ਲੋਕ ਵੀ ਸੋਚਦੇ ਕੀ ਗੱਲ ਸਰਵ ਅੱਜ ਕੱਲ੍ਹ ਬਦਲਿਆ ਲੱਗਦਾ ? ਕਹਿੰਦੇ ਕਦੇ ਇਸ਼ਕ ਛੱਪਦਾ ਨਹੀਂ ਆਖ਼ਿਰ ਉਹ ਹੀ ਹੋਇਆ ਜੋ ਹੋਣਾ ਸੀ। ਇੱਕ ਦਿਨ ਪ੍ਰੀਤ ਕੰਮ ਕਰ ਰਹੀ ਤੇ ਪ੍ਰੀਤ ਦੀ ਮਾਂ ਦੀ ਨਜ਼ਰ ਅਚਾਨਕ ਹੀ ਪ੍ਰੀਤ ਦੇ ਬੈਗ ਤੇ ਪਈ ਬਲਜੀਤ ਨੇ ਪ੍ਰੀਤ ਦਾ ਬੈਗ ਖੋਲ੍ਹਿਆ ਉਸ ਵਿੱਚ ਉਸ ਨੂੰ ਮੋਬਾਇਲ ਮਿਲ ਗਿਆ 'ਤੇ ਹੈਰਾਨ ਹੋ ਗਈ ਬਲਜੀਤ ਨੇ ਫ਼ੋਨ ਦੇਖ ਪ੍ਰੀਤ ਆਵਾਜ਼ ਮਾਰੀ ਤੇ ਕਹਿਣ ਲੱਗੀ" ਇਹ ਸਭ ਕੀ ਏ। " ਪ੍ਰੀਤ ਕੋਈ ਗੱਲ ਨਾ ਕਹਿ ਸਕੀ। ਉਸ ਦੀ ਮਾਂ ਨੇ ਪ੍ਰੀਤ ਨੂੰ ਬਹੁਤ ਕੁੱਟਿਆ ਮਾਰਿਆ ਤੇ ਉਸ ਨੂੰ ਮੇਹਣੇ ਮਾਰਨ ਲੱਗੀ ਜੋ ਕਦੇ ਸੁਣੇ ਵੀ ਨਾ ਜਾਣ। ਪ੍ਰੰਤੂ ਉਸਨੇ ਇਹ ਗੱਲ ਕਿਸੇ ਨੂੰ ਨਾ ਦੱਸੀ, ਉਸ ਨੂੰ ਗੱਲ-ਗੱਲ ਤੇ ਟੋਕਣਾ ਸ਼ੁਰੂ ਕਰ ਦਿੱਤਾ। ਪ੍ਰੀਤ ਜ਼ਿੰਦਗੀ 'ਚ ਇੰਨੀ ਦੁੱਖੀ ਨਹੀਂ ਹੋਈ ਸੀ ਜਿੰਨੀ ਕਿ ਇਸ ਦਿਨ ਹੋਈ ਸੀ। ਬਲਜੀਤ ਬੈਠੀ ਸੋਚ ਰਹੀ ਸੀ ਕਿ ਇਹ ਦਿਨ ਦੇਖਣ ਤੋਂ ਪਹਿਲਾਂ ਮੈਨੂੰ ਰੱਬ ਚੱਕ ਕਿਉਂ ਨਾ ਲਿਆ.. ਪਰ ਫੇਰ ਵੀ ਇੱਕ ਮਾਂ ਹੋਣ ਦੇ ਨਾਤੇ ਉਸ ਨੇ ਪ੍ਰੀਤ ਨੂੰ ਸਮਝਾਇਆ ਤੇ ਕਿਹਾ ਤੂੰ ਹੁਣ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੀਂ, ਪਰ ਪ੍ਰੀਤ ਦਾ ਦਿਲ ਨਹੀਂ ਮੰਨਦਾ ਸੀ । ਮਾਂ ਦਾ ਹੌਂਸਲਾ ਰੱਖਣ ਲਈ ਪ੍ਰੀਤ ਨੇ ਉਸ ਨੂੰ ਕਿਹਾ, ਕਿ ਮਾਂ ਅੱਗੇ ਤੋਂ ਨਹੀਂ ਤੇ ਤੂੰ ਪਾਪਾ ਨੂੰ ਨਾ ਦੱਸੀ ਬਲਜੀਤ ਨੇ ਕਿਹਾ ਨਹੀਂ ਦੱਸਾਂਗੀ।

ਅੱਜ ਤੋਂ ਪ੍ਰੀਤ ਲਈ ਪਿਆਰ ਦਾ ਇਮਤਿਹਾਨ ਚੱਲ ਪਿਆ ਸੀ। ਪਲ-ਪਲ ਉਸਦਾ ਦਿਲ ਸੋਚ-ਸੋਚ ਕੇ ਡੁੱਬੀ ਜਾਂਦਾ ਸੀ ਮੈਂ ਸਰਵ ਨੂੰ ਲੱਖਾਂ ਵਾਅਦੇ ਕਰ ਚੁੱਕੀ ਹਾਂ ਹੁਣ ਕਿਸ ਤਰ੍ਹਾਂ ਪਿੱਛੇ ਮੁੜਾਂ ਇਹ ਉਸ ਲਈ ਬਹੁਤ ਮੁਸ਼ਕਿਲ ਹੋ ਗਿਆ ਸੀ ਪਿਆਰ ਤੇ ਪਰਿਵਾਰ ਵਿੱਚੋਂ ਇੱਕ ਨੂੰ ਅਪਣਾਉਣਾ ਇੱਕ ਪਾਸੇ, ਤੇ ਦੂਜੇ ਉਸ ਦੀ ਮੁਹੱਬਤ ਸੀ।

ਉਹ ਹਰ ਵਾਰ ਸਰਵ ਨੂੰ ਕਹਿੰਦੀ ਕਿ ਉਹ ਮੇਰੇ ਅਰਮਾਨ ਪੂਰੇ ਕਰੇ ਉਸਦੇ ਸੁਪਨੇ ਬਹੁਤ ਵੱਡੇ ਸਨ। ਪ੍ਰੀਤ ਬੀ ਐਡ ਕਰਨਾ ਚਾਹੁੰਦੀ ਸੀ ਪਰ ਮੰਮੀ ਨੂੰ ਪਤਾ ਲੱਗਣ ਕਾਰਨ ਉਸਨੂੰ ਸਾਰੇ ਹੀ ਸੁਪਨੇ ਅਧੂਰੇ ਜਾਪਣ ਲੱਗੇ ਸਨ। ਜਿਵੇਂ ਕੋਈ ਪਿਆਸ ਨਾਲ ਮਰਦਾ ਇਨਸਾਨ ਜ਼ੋਰ-ਜ਼ੋਰ ਨਾਲ ਚੀਕਾਂ ਮਾਰ ਰਿਹਾ ਹੋਵੇ ਤੇ ਕੋਈ ਉਸਦੀ ਸਾਰ ਨਾ ਲੈਂਦਾ ਹੋਵੇ। ਪ੍ਰੀਤ ਦੀ ਹਾਲਤ ਵੀ ਉਸ ਪਿਆਸੇ ਵਰਗੀ ਸੀ।

15 / 61
Previous
Next