ਉਸਨੂੰ ਉਸ ਵਾਰੇ ਕੋਈ ਗੱਲ ਪਤਾ ਨਹੀਂ ਸੀ। ਨਾ ਹੀ ਕਿਸੇ ਨਜ਼ਦੀਕੀ ਮੁੰਡੇ ਉੱਤੇ ਸ਼ੱਕ । ਸਰਵ ਉੱਤੇ ਤਾਂ ਉੱਕਾ ਹੀ ਨਹੀਂ ਕਿਉਂਕਿ ਉਹ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਕ ਸ਼ਰੀਫ਼ ਮੁੰਡਾ ਸੀ। ਕਿਉਂਕਿ ਨਾ ਤਾਂ ਉਸਨੇ ਪ੍ਰੀਤ ਦੇ ਘਰ ਅੱਗੇ ਗੇੜੇ ਮਾਰੇ ਸਨ, ਨਾ ਹੀ ਕਦੇ ਕਿਸੇ ਸਾਹਮਣੇ ਉਸ ਨੂੰ ਕਦੇ ਬੁਲਾਇਆ ਸੀ। ਕਈ ਦਿਨ ਬੀਤ ਗਏ ਇਹ ਫ਼ੋਨ ਵਾਲੀ ਗੱਲ ਨੂੰ ਤੇ ਪ੍ਰੀਤ ਕਾਲਜ ਜਾਣ ਤੋਂ ਪਹਿਲਾਂ ਹਰ ਰੋਜ਼ ਆਪਣੇ ਵੀਰ ਦੇ ਫ਼ੋਨ ਤੋਂ ਗੱਲ ਕਰਦੀ ਰਹੀ। ਉਸ ਦੇ ਭਾਈ ਨੂੰ ਸ਼ੱਕ ਹੋ ਗਿਆ ਗੋਰਾ ਹਾਲੇ 10ਵੀਂ ਕਲਾਸ ਵਿੱਚ ਪੜ੍ਹਦਾ ਸੀ। ਉਹ ਸਕੂਲ ਪਹਿਲਾਂ ਚਲਾ ਜਾਂਦਾ ਪ੍ਰੀਤ ਲੇਟ ਜਾਂਦੀ । ਇਸ ਕਰਕੇ ਉਹ ਆਪਣੇ ਭਾਈ ਦਾ ਫ਼ੋਨ ਚੋਰੀਓਂ ਚੁੱਕ ਕੇ ਚੁਬਾਰੇ ਵਿੱਚ ਲੈ ਜਾਂਦੀ । ਸਰਵ ਨੂੰ ਫੋਨ ਕਰਦੀ ਹਾਲ ਚਾਲ ਪੁੱਛਦੀ ਤੇ ਹਰ ਵਾਰ ਕਹਿੰਦੀ ਮੈਂ ਤੇਰੀ ਦੁਕਾਨ ਅੱਗੋਂ ਜਾਣਾ ਏ ਬਾਹਰ ਖੜ੍ਹ ਜਾਵੀਂ ਇੱਕ ਦਿਨ ਫ਼ੋਨ ਕਰਨ ਤੋਂ ਬਾਅਦ ਉਹ ਕਾਲਜ ਚਲੀ ਗਈ ਪ੍ਰੰਤੂ ਉਦਾ ਨੰਬਰ ਕੱਟਣਾ ਭੁੱਲ ਗਈ।
ਜਦੋਂ ਸਕੂਲੋਂ ਗੋਰਾ ਘਰ ਆਇਆ ਤਾਂ ਗੋਰੇ ਨੇ ਫ਼ੋਨ ਦੇਖਿਆ, ਉਸ ਵਿੱਚ ਨੰਬਰ ਡਾਇਲ ਸੀ ਜੋ ਕਿ ਸਰਵ ਦਾ ਸੀ। ਉਸ ਨੂੰ ਸ਼ੱਕ ਹੋ ਗਿਆ ਕਿਉਂਕਿ ਜਦੋਂ ਗੋਰਾ ਸਕੂਲ ਗਿਆ ਸੀ ਮੋਬਾਇਲ ਵਿੱਚ ਇਹ ਨੰਬਰ ਡਾਇਲ ਨਹੀਂ ਸੀ। ਉਸ ਨੇ ਨੰਬਰ ਦੇਖਿਆ ਤਾਂ ਉਹ ਸਰਵ ਦੀ ਦੁਕਾਨ ਤੇ ਚਲਾ ਆਇਆ ਕਿਉਂਕਿ ਸਰਵ ਕੋਲ ਮੋਟਰਾਂ ਦਾ ਕੰਮ ਹੋਣ ਕਾਰਨ ਸਾਰੇ ਪਿੰਡ ਦੇ ਮੁੰਡਿਆਂ ਦੇ ਨੰਬਰ ਸਨ ਤੇ ਸਰਵ ਗੋਰੇ ਨੂੰ ਆਉਂਦਾ ਦੇਖ ਘਬਰਾ ਗਿਆ ਕਿ ਇਹ ਮੇਰੀ ਦੁਕਾਨ ਤੇ ਕੀ ਲੈਣ ਆਇਐ। ਉਸ ਦੇ ਮਨ ਵਿੱਚ ਅਨੇਕਾਂ ਹੀ ਸਵਾਲਾਂ ਨੇ ਦਸਤਕ ਸ਼ੁਰੂ ਦਿਤੀ.. ਪਰ ਚੁੱਪ ਰਿਹਾ। ਉਸ ਨੂੰ ਡਰ ਸੀ ਪ੍ਰੰਤੂ ਗੋਰਾ ਦੁਕਾਨ ਤੇ ਆ ਕੇ ਬੈਠ ਗਿਆ। ਸਰਵ ਨੇ ਉਸ ਨੂੰ ਬੜੀ ਗੌਰ ਨਾਲ ਵਖਿਆ ਉਸ ਦੇ ਚਿਹਰੇ ਤੋਂ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਕਿ ਕੋਈ ਗੱਲ ਹੈ, ਜੋ ਉਸ ਨਾਲ ਕਰਨੀ ਚਾਹੁੰਦੈ। ਭਾਵੇਂ ਉਸ ਨੂੰ ਪਤਾ ਸੀ ਕਿ ਇਹ ਉਸ ਦਾ ਨੰਬਰ ਹੈ ਪਰ ਉਹ ਉਸ ਨੂੰ ਪੁੱਛਣ ਵਾਸਤੇ ਆਇਆ ਸੀ ਕਿ ਇਹ ਨੰਬਰ ਕਿਸਦਾ