ਮੇਰੇ ਕੋਲ ਬੈਠਾ ਉਹ ਅਜੇ ਵੀ ਆਪਣੇ ਆਪ ਨੂੰ ਕੋਸ ਰਿਹਾ ਸੀ। ਭਾਵੇਂ ਉਹ ਇਹ ਸਭ ਗੱਲਾਂ ਮੈਨੂੰ ਉੱਤੋਂ ਖੁਸ਼ ਹੋ ਕੇ ਦੱਸ ਰਿਹਾ ਸੀ ਪਰ ਦਿਲੋਂ ਉਦਾਸ ਸੀ ਉਹਦੀਆਂ ਅੱਖਾਂ 'ਚੋਂ ਪ੍ਰੀਤ ਦਾ ਪਿਆਰ ਹੰਝੂ ਬਣਕੇ ਡੁੱਲ੍ਹ ਰਿਹਾ ਸੀ..
ਮਨ ਜਿਹਾ ਮਾਰ ਕੇ ਉਸ ਨੇ ਮੈਨੂੰ ਅੱਗੇ ਦੱਸਣਾ ਸ਼ੁਰੂ ਕੀਤਾ ਅਗਲੇ ਦਿਨ ਪ੍ਰੀਤ ਸੋਚਾਂ ਵਿੱਚ ਡੁੱਬੀ ਬੈਠੀ ਸੀ ਤੇ ਆਪਣੇ ਆਪ ਗੋਲਾਂ ਕਰ ਰਹੀ ਤੇ ਖੁਦ ਨੂੰ ਕੋਸ ਰਹੀ ਸੀ, ਉਸ ਘੜੀ ਨੂੰ ਜਿਸ ਪਲ ਉਹ ਸਰਵ ਦਾ ਨੰਬਰ ਕੱਟਣਾ ਭੁੱਲ ਗਈ ਸੀ, ਜੇ ਨੰਬਰ ਮਿਟਾ ਦਿੰਦੀ ਤਾਂ ਇਹ ਸਭ ਨਾ ਹੁੰਦਾ, ਪਰ ਕਿਸਮਤ ਵਿੱਚ ਜੋ ਲਿਖਿਆ ਸੀ ਉਹ ਤਾਂ ਹੋਣਾ ਹੀ ਸੀ। ਸਵੇਰ ਹੋਈ ਓਹ ਕਾਲਜ ਜਾਣ ਲਈ ਤਿਆਰ ਹੋਈ ਫ਼ੋਨ ਵੱਲ ਗਈ ਗੋਰਾ ਸਕਲ ਚਲਾ ਗਿਆ ਸੀ ਜਦੋਂ ਫ਼ੋਨ ਚੁੱਕਿਆ ਤਾਂ ਫ਼ੋਨ ਨੂੰ ਪਾਸਵਰਡ ਲੱਗਿਆ ਸੀ. ਸੋਚਣ ਲੱਗੀ ਕਿ ਜੇ ਮੇਰੇ ਤੇ ਸਰਵ ਦਾ ਪਿਆਰ ਸੱਚਾ ਹੋਇਆ ਤਾਂ ਅੱਜ ਮੇਰੀ ਸਰਵ ਨਾਲ ਗੱਲ ਹੋਵੇਗੀ ਤੇ ਪਾਸਵਰਡ ਸਹੀ ਲੱਗ ਜਾਵੇਗਾ ਉਸ ਨੇ ਗੋਰੇ ਦੇ ਨੰਬਰ ਦੇ ਪਹਿਲੇ 5 ਅੱਖਰ ਲਾ ਦਿੱਤੇ ਤੇ ਪਾਸਵਰਡ ਖੁੱਲ੍ਹ ਗਿਆ। ਉਹ ਬਹੁਤ ਖੁਸ਼ ਹੋਈ ਤੇ ਸਰਵ ਨਾਲ ਖੁਲ੍ਹ ਹੋ ਕੇ ਗੱਲ ਕੀਤੀ। ਕਿਹਾ ਅੱਜ ਮੈਨੂੰ ਤੇਰੇ ਤੇ ਆਪਣੇ ਪਿਆਰ ਤੇ ਐਨਾ ਫ਼ਕਰ ਹੋ ਗਿਆ ਕਿ ਆਪਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ-
" ਜਦੋਂ ਮੇਹਰ ਹੋਵੇ ਉਸ ਰੱਬ ਦੀ
ਤਦ ਪ੍ਰੀਤਾਂ ਦਾ ਬੱਦਲ ਵਰ੍ਹਦਾ ਏ