Back ArrowLogo
Info
Profile
ਮਾਸੀ ਨੇ ਇਹ ਗੱਲ ਆਪਣੇ ਘਰ ਵਾਲੇ ਨਾਲ ਸਾਂਝੀ ਕੀਤੀ, ਪਹਿਲਾਂ ਤਾਂ ਉਸਨੇ ਯਕੀਨ ਨਾ ਕੀਤਾ ਤੇ ਉਠ ਕੇ ਚਲਾ ਗਿਆ। ਪਰ ਇਹ ਗੱਲ ਉਸਨੂੰ ਅੰਦਰੋਂ-ਅੰਦਰੀ ਖਾਣ ਲੱਗੀ ਕਿ ਜਿਸ ਕੁੜੀ ਤੇ ਐਨਾ ਭਰੋਸਾ ਕਰਦਾ ਸੀ ਉਹ ਵੀ ਅੱਜ ਇਹ ਸਭ ਕਰਨ ਲੱਗੀ ਉਸਨੇ ਇੱਕ ਵਾਰ ਨਾ ਸੋਚਿਆ ਇਹ ਸਭ ਕਰਨ ਤੋਂ ਪਹਿਲਾਂ..

ਪ੍ਰੀਤ ਦਾ ਚਾਚਾ ਪੱਕਾ ਗੁਰਸਿੱਖ ਸੀ ਉਹ ਜਦ ਵੀ ਕੋਈ ਅਰਦਾਸ ਕਰਨੀ ਹੁੰਦੀ ਤਾਂ ਪ੍ਰੀਤ ਤੋਂ ਕਰਵਾਉਂਦਾ, ਪਰ ਅੱਜ ਉਸ ਦਾ ਭਰੋਸਾ ਉਠ ਗਿਆ, ਉਹ ਆਪਣੀ ਧੀ ਤੋਂ ਵੀ ਵੱਧ ਪ੍ਰੀਤ ਨੂੰ ਪਿਆਰ ਕਰਦਾ ਸੀ । ਉਸ ਨੂੰ ਹਾਲੇ ਵੀ ਯਕੀਨ ਨਹੀਂ ਆਇਆ ਸੀ। ਉਹ ਇਹ ਪਤਾ ਕਰਨ ਲਈ ਹਰ ਰੋਜ਼ ਸਰਵ ਦੀ ਦੁਕਾਨ ਕੋਲ ਖੜ੍ਹਨ ਲੱਗਾ, ਕਈ ਦਿਨ ਇਹ ਸਭ ਚਲਦਾ ਰਿਹਾ ਪਰ ਕੋਈ ਸਬੂਤ ਨਾ ਮਿਲਿਆ। ਇਕ ਦਿਨ ਫੇਰ ਉਹ ਹੀ ਦ੍ਰਿਸ਼ ਪ੍ਰੀਤ ਦੇ ਚਾਚੇ ਨੇ ਦੇਖਿਆ ਜੋ ਕਈ ਦਿਨ ਪਹਿਲਾਂ ਮਾਸੀ ਨੇ ਦੇਖਿਆ ਸੀ ਤੇ ਉਸਨੂੰ ਯਕੀਨ ਹੋ ਗਿਆ। ਪਰ ਉਹ ਚੁੱਪ ਰਿਹਾ- ਕਈ ਦਿਨ ਇਹ ਗੱਲ ਛੁੱਪੀ ਰਹੀ, ਫ਼ੋਨ 'ਤੇ ਗੱਲਾਂ ਹੁੰਦੀਆਂ ਰਹੀਆਂ, ਉਧਰ ਚਾਚੇ ਦਾ ਡਰ ਉਹਨਾਂ ਦੇ ਦਿਲ ਵਿੱਚ ਘਰ ਜਿਹਾ ਕਰ ਗਿਆ ਕਿਉਂਕਿ ਉਸਦਾ ਸੁਭਾਅ ਗਰਮ ਸੀ।

ਪ੍ਰੀਤ ਨੂੰ ਹਰ ਵਾਰ ਉਸਨੂੰ ਦੇਖਣ ਦੀ ਚਾਹਨਾ ਰਹਿੰਦੀ। ਇਸ ਕਰਕੇ ਉਹ ਦੁਕਾਨ ਤੇ ਰਹਿੰਦਾ। ਇੱਕ ਦਿਨ ਸਰਵ ਨੂੰ ਕੰਮ ਆ ਗਿਆ ਮੋਟਰ ਦੇਖਣ ਲਈ ਉਹ ਨਾਲ ਦੇ ਪਿੰਡ ਚਲਾ ਗਿਆ ਪਿੱਛੋਂ ਪ੍ਰੀਤ ਦੀ ਬੱਸ ਲੰਘ ਗਈ, ਸਰਵ ਨੂੰ ਡਰ ਸੀ ਕਿ ਉਹ ਰੋਣ ਨਾ ਲੱਗ ਪਵੇ, ਇਸ ਕਰਕੇ ਉਹਨੇ ਮੋਟਰਸਾਈਕਲ ਚੁੱਕਿਆ ਤੇ ਬੱਸ ਦਾ ਪਿੱਛਾ ਕਰਨ ਲੱਗਾ ਕਿ ਇਕ ਵਾਰ ਪ੍ਰੀਤ ਨੂੰ ਦਿਖ ਜਾਵਾਂ, ਉਸਨੇ ਕੋਸ਼ਿਸ਼ ਕੀਤੀ ਕਿ ਬੱਸ ਵਿੱਚ ਉਸ ਨੂੰ ਦਿਖ਼ ਜਾਵਾਂ। ਜਦੋਂ ਅਗਲੇ ਪਿੰਡ ਬਸ ਰੁੱਕੀ, ਉਹਨੇ ਮੋਟਰ ਸਾਈਕਲ ਰੋਕ ਬੱਸ ਅੱਗੇ ਲਾ ਲਿਆ। ਬੱਸ ਵਿੱਚ ਪ੍ਰੀਤ ਦਾ ਚਾਚਾ ਸੀ ਜਿਸ ਨੇ ਸਰਵ ਦੀ ਹਰਕਤ ਨੂੰ ਦੇਖ ਉਸਨੂੰ ਗਾਲ੍ਹਾਂ ਕੱਢੀਆਂ ਤੇ ਕਿਹਾ ਤੇਰੀ ਹਵਾ ਖ਼ਰਾਬ ਹੋ ਗਈ ਐ ਬਹੁਤ ਬੇਇੱਜਤੀ ਕੀਤੀ, ਪ੍ਰੰਤੂ ਪ੍ਰੀਤ ਕਰਕੇ ਉਹ ਆਪਣਾ ਗੁੱਸਾ ਪੀ ਗਿਆ---

ਬੱਸ ਵਿੱਚ ਬੈਠੀ ਪ੍ਰੀਤ ਪਾਣੀ ਪਾਣੀ ਹੋ ਗਈ, ਪ੍ਰੀਤ ਦਾ ਚਾਚਾ ਵੀ ਪ੍ਰੀਤ ਵੱਲ ਗੁੱਸੇ ਨਾਲ ਦੇਖ ਰਿਹਾ ਸੀ। ਇਸ ਦਿਨ ਉਹ ਕਾਲਜ ਵਿਚ ਸਾਰਾ ਦਿਨ ਰੋਈ ਗਈ। ਕਿ ਮੇਰੇ ਚਾਚੇ ਨੇ ਮੇਰੀ ਜਾਨ ਦੀ ਬੇਇਜ਼ਤੀ ਕਰ ਦਿੱਤੀ ਉਹ ਵੀ ਮੇਰੀਆਂ ਸਹੇਲੀਆਂ ਦੇ ਸਾਹਮਣੇ।

“ ਕਿਉਂ ਬਦਨਾਮ ਹੋ ਗਏ ਉਹ ਮੇਰੇ ਕਰਕੇ

ਜਿਸਦਾ ਕੋਈ ਕਸੂਰ ਨਹੀਂ ਸੀ

19 / 61
Previous
Next