Back ArrowLogo
Info
Profile

ਮੈਂ ਹੀ ਪਾਗਲ ਸੀ ਦੇਖ਼ਣ ਲਈ ਮਜਬੂਰ ਕੀਤਾ

ਉਂਝ ਵੀ ਉਹ ਮੇਰੇ ਤੋਂ ਦੂਰ ਨਹੀਂ ਸੀ

ਕੀ ਕਰੀਏ ਦਿਲ ਦੇ ਦਸਤੂਰ ਮਾੜੇ

ਹਰ ਵਾਰ ਹੀ ਪਾਗ਼ਲ ਪਣ ਕਰਦਾ ਹੈ

ਮਨ ਕਹਿੰਦਾ ਕਿਉਂ ਤੰਗ ਕਰਦੈਂ ਇਸ ਨਿਮਾਣੇ ਨੂੰ

ਦਿਨ ਕਹਿੰਦਾ ਨਾ ਇਸ ਬਿਨ ਸਰਦਾ ਏ।”

ਜਦੋਂ ਪ੍ਰੀਤ ਕਾਲਜ ਵਿਚੋਂ ਵਾਪਿਸ ਆਈ ਉਸਨੂੰ ਡਰ ਸੀ। ਕਿ ਮੇਰੇ ਪਾਪੇ ਨੂੰ ਚਾਚੇ ਨੇ ਨਾ ਦੱਸ ਦਿੱਤਾ ਹੋਵੇ ਪ੍ਰੰਤੂ ਅਜਿਹਾ ਨਹੀਂ ਸੀ। ਉਸਨੇ ਫੋਨ ਉੱਤੇ ਸਰਵ ਤੋਂ ਮਾਫ਼ੀ ਮੰਗੀ ਤੇ ਕਿਹਾ ਤੈਨੂੰ ਮੇਰੇ ਕਰਕੇ ਐਨੀਆਂ ਗਾਲਾਂ ਪਈਆਂ। ਉਹ ਸ਼ਰਮਿੰਦਾ ਸੀ—ਤੇ ਕੁਝ ਗੱਲਾਂ ਕਰਕੇ ਸਰਵ ਨੇ ਫ਼ੋਨ ਕੱਟ ਦਿੱਤਾ। ਤੇ ਉਸ ਦੇ ਘਰ ਚਲਾ ਗਿਆ ਅੱਗੇ ਪ੍ਰੀਤ ਦਾ ਪਾਪਾ ਘਰ ਸੀ ਤੇ ਸਰਵ ਨੇ ਸਤਿ ਸ੍ਰੀ ਅਕਾਲ ਜੀ ਕਿਹਾ ਕਿ ਕੱਲ੍ਹ ਮੈਂ ਗਲਤੀ ਨਾਲ ਮੋਟਰ ਸਾਇਕਲ ਬੱਸ ਅੱਗੇ ਕਰ ਲਿਆ ਸੀ ਤੇ ਪ੍ਰੀਤ ਦੇ ਚਾਚਾ ਜੀ ਨੇ ਮੈਨੂੰ ਗਾਲਾਂ ਕੱਢੀਆਂ, ਤਾਂ ਅੱਗੋਂ ਇਹ ਗੱਲ ਸੁਣ ਪ੍ਰੀਤ ਦੇ ਪਾਪਾ ਨੇ ਉਸਨੂੰ ਹੌਂਸਲਾ ਦਿੰਦਿਆਂ ਕਿਹਾ ਕਿ “ ਉਸਦਾ ਸੁਭਾਅ ਐਵੇਂ ਦਾ ਐ।"

ਤੂੰ ਗੁੱਸਾ ਨਾ ਕਰੀਂ। ਇਹ ਗੱਲ ਕਰ ਸਰਵ ਆਪਣੇ ਘਰ ਵਾਪਿਸ ਆ ਗਿਆ ਪ੍ਰੀਤ ਦੇ ਪਾਪਾ ਨੂੰ ਕੁਝ ਪਤਾ ਨਹੀ ਸੀ ਕਿ ਪ੍ਰੀਤ ਦੀ ਉਸ ਨਾਲ ਕੋਈ ਗੱਲਬਾਤ ਏ--ਪ੍ਰੀਤ ਦੇ ਘਰ ਸਾਰਿਆਂ ਨੂੰ ਪਤਾ ਲੱਗ ਗਿਆ ਸੀ। ਪ੍ਰੀਤ ਦੇ ਪਾਪਾ ਨੂੰ ਨਹੀਂ ਪਤਾ ਸੀ ਪਰ ਇਹ ਗੱਲ ਕਿਥੇ ਤੇ ਕਦੋਂ ਤੱਕ ਛੱਪਦੀ ਹੈ--- ਸਮੇਂ ਦੇ ਚੱਲਦਿਆਂ ਪ੍ਰੀਤ ਦੇ ਪਾਪਾ ਨੂੰ ਵੀ ਪਤਾ ਲੱਗ ਗਿਆ ਇਹ ਗੱਲ ਪਤਾ ਲੱਗਣ ਤੇ ਉਸਦਾ ਵਿਸ਼ਵਾਸ਼ ਟੁੱਟ ਗਿਆ। ਇਹ ਕੀ ਹੋਇਆ, ਉਹ ਸੋਚਦਾ- ਪ੍ਰੀਤ ਦਾ ਪਾਪਾ, ਜੱਗਾ ਕਹਿੰਦਾ ਸੀ ਕਿ ਮੇਰੇ ਦੋਵੇਂ ਬੱਚਿਆਂ 'ਚੋਂ ਕੋਈ ਮੇਰਾ ਵਿਸ਼ਵਾਸ਼ ਨਹੀਂ ਤੋੜੇਗਾ ਉਸ ਦਾ ਭਰੋਸਾ ਸੀ ਕਿ ਪ੍ਰੀਤ ਕਦੇ ਵੀ ਗਲਤ ਕੰਮ ਨਹੀਂ ਕਰੇਗੀ ਪਰ ਇਹ ਗੱਲ ਸੁਣ ਪ੍ਰੀਤ ਦਾ ਮਨ ਘਬਰਾ ਗਿਆ ਕਿ ਮੇਰੇ ਮਾਪੇ ਮੇਰੇ ਬਾਰੇ ਕੀ ਸੋਚਦੇ ਨੇ, ਮੈਂ ਕੀ ਕਰ ਰਹੀ ਹਾਂ। ਉਸ ਦੇ ਦਿਲ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਉਹ ਸੋਚਾਂ ਵਿੱਚ ਡੁੱਬ ਗਈ, ਉਸਦੀਆਂ ਤਾਰਿਆਂ ਭਰੀਆਂ ਰਾਤਾਂ ਵੀ ਅਮਾਵਸ ਵਾਂਗ ਕਾਲੀਆਂ ਹੋ ਗਈਆਂ ਸਨ। ਉਹ ਇਸ ਇਸ਼ਕ ਦੀ ਜੰਗ ਵਿੱਚ ਸਾਰੇ ਸੰਸਾਰ ਦੇ ਅੱਗੇ ਕੱਲੀ ਹੀ ਖੜ੍ਹੀ ਸੀ ਤੇ ਜ਼ੋਰ ਜ਼ੋਰ ਨਾਲ ਚੀਕਾਂ ਮਾਰ ਰਹੀ ਸੀ ਕਿ ਮੇਰਾ ਪਿਆਰ ਮੇਰੀ ਝੋਲੀ ਪਾ ਦਿਓ ਮੈਨੂੰ ਜੀਣ ਦਿਉ ਪਰ ਉਸਦੀ ਪੁਕਾਰ ਸੁਨਣ ਵਾਲਾ ਕੋਈ ਨਹੀਂ ਸੀ,, ਸਰਵ ਉਸਨੂੰ ਹੌਂਸਲਾ ਦਿੰਦਾ ਉਸ ਨਾਲ ਖੜ੍ਹਾ ਸੀ ਇਹ ਸਭ ਗੱਲਾਂ ਸੁਣ ਮੈਂ ਵੀ ਅਜ਼ੀਬ

20 / 61
Previous
Next