" ਕੀ ਹੋਇਆ ਜੱਗ ਵੈਰੀ ਬਣਿਆ
ਇਹ ਸੀ ਵਿੱਚ ਤਕਦੀਰਾਂ ਦੇ
ਉਹ ਹੀ ਮੇਰੇ ਨਾਲ ਹੈ ਹੋਣਾ
ਜੋ ਹੋਇਆ ਸੰਗ ਹੀਰਾਂ ਦੇ।"
ਹੁਣ ਉਨ੍ਹਾਂ ਦੇ ਮਾਪੇ ਸੁਚੇਤ ਹੋ ਉਨ੍ਹਾਂ ਤੇ ਨਜ਼ਰ ਰੱਖਣ ਲੱਗੇ ਪਰ ਉਹ ਪਿਛੇ ਨਾ ਮੁੜੇ ਸਰਵ ਨੇ ਕਈ ਦਿਨਾਂ ਬਾਅਦ ਪ੍ਰੀਤ ਨੂੰ ਨਵਾਂ ਫ਼ੋਨ ਲੈ ਕੇ ਦੇ ਦਿੱਤਾ। ਫਿਰ ਤੋਂ ਉਹਨਾਂ ਵਿੱਚ ਗੱਲਾਂ ਹੋਣ ਲੱਗੀਆਂ, ਪ੍ਰੀਤ ਦਾ ਪਾਪਾ ਵੀ ਸਰਵ ਵੱਲ ਕੌੜਾ ਦੇਖਣ ਲੱਗਾ, ਤੇ ਸਰਵ ਨੂੰ ਗੱਲ ਗੱਲ ਤੇ ਤਾਨੇ ਮਾਰਨ ਲੱਗਾ ਇਹ ਗੱਲਾਂ ਹਾਲੇ ਪ੍ਰੀਤ ਦੇ ਘਰ ਦੀਆਂ ਨੀਹਾਂ ਤੱਕ ਹੀ ਸੀਮਤ ਸਨ ਹੋਰ ਕਿਸੇ ਨੂੰ ਵੀ ਪਤਾ ਨਹੀਂ ਸੀ, ਜੱਗਾ ਸਾਰਾ ਕੰਮ ਪਹਿਲਾਂ ਸਰਵ ਤੋਂ ਕਰਵਾਉਂਦਾ ਸੀ ਹੁਣ ਦੇਖਣਾ ਵੀ ਪਾਪ ਸਮਝਣ ਲੱਗਾ। ਇਹ ਗੱਲਾਂ ਸਰਵ ਨੂੰ ਵੱਢ-ਵੱਢ ਖਾਣ ਲੱਗੀਆਂ ਸਨ ਉਹ ਸੁੱਤਾ ਪਿਆ ਰਾਤਾਂ ਨੂੰ ਉੱਠ ਬਹਿੰਦਾ ਤੇ ਆਪਦੇ ਆਉਣ ਵਾਲੇ ਸਮੇਂ ਬਾਰੇ ਸੋਚਦਾ, ਉਸਨੂੰ ਚਾਰੇ ਪਾਸੇ ਨਿਰਾਸ਼ਾ ਹੀ ਮਿਲਦੀ, ਉਸਦੇ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ ਜਾਪਦੇ ਸਨ। ਇਸ ਟੈਨਸ਼ਨ ਦਾ ਮਾਰਿਆ ਇਹ ਆਸ਼ਕ ਸ਼ਰਾਬ ਪੀਣ ਲੱਗ ਪਿਆ ਜੋ ਨਸ਼ੇ ਵੱਲ ਵੇਖਦਾ ਵੀ ਨਹੀਂ ਸੀ। ਸਰਵ ਨੂੰ ਪਤਾ ਨਹੀਂ ਕੀ ਹੋ ਗਿਆ ਇਕ ਦਿਨ ਉਹ ਸ਼ਾਮ ਤੋਂ ਲੈ ਕੇ ਸਵੇਰ ਤੱਕ ਸ਼ਰਾਬ ਪੀਂਦਾ ਰਿਹਾ ਤੇ ਸਾਰੀ ਰਾਤ ਪ੍ਰੀਤ ਦਿਆਂ ਦੁੱਖਾਂ ਨੂੰ ਲੈ ਕੇ ਰੋਂਦਾ ਰਿਹਾ। ਉਸਦੀ ਜ਼ਿੰਦਗੀ ਕਿਸ ਮੋੜ ਤੇ ਆ ਕੇ ਖੜ੍ਹੀ ਸੀ ਮੈਂ ਇਸ ਨੂੰ ਦਿਲਾਸਾ ਕਿੰਝ ਦੇਵਾਂ ਸੋਚ ਰਿਹਾ ਸੀ।
" ਰੱਬਾ ਲਾਵੀ ਨਾ ਰੋਗ ਇਸ਼ਕ ਦਾ
ਐਦੂੰ ਜਾਨ ਛੁਟੀ ਹੀ ਚੰਗੀ ਏ
ਉਹਨਾਂ ਬੇਕਦਰਾਂ ਨੇ ਕੀ ਇਸ਼ਕ ਦੀ ਕਦਰ ਪਾਉਣੀ
ਜਿਹਨਾਂ ਦੀ ਸੋਚ ਹੀ ਯਾਰੋ ਗੰਦੀ ਏ
ਇਸ਼ਕ ਕਰਨਾ ਕੰਮ ਫ਼ਕੀਰਾਂ ਦਾ
ਜੋ ਖ਼ੁਦਾ ਏ ਇਸ਼ਕ 'ਚ ਟੱਲੀ ਏ
ਰਿਹਾਨ ਕੀ ਜਾਣੇ ਗ਼ਮ ਵਿਛੋੜੇ ਦਾ
ਜਿਹਨੇ ਪੀੜ ਨਾ ਵੇਖੀ ਅਵੱਲੀ ਏ ।”
ਉਸਦੀ ਇਹ ਹਾਲਤ ਦੇ ਕੇ ਮੇਰੀਆਂ ਅੱਖਾਂ ਵੀ ਭਰ ਆਈਆਂ ਤੇ ਆਪੇ ਵਿਚ ਬੋਲ ਪਿਆ-