"ਰੋਗ ਇਸ਼ਕਦਾ ਬਹੁਤ ਅਵੱਲਾ
ਦਰ ਦਰ ਭੀਖ਼ ਮੰਗਾਵੇ।
ਜਿਸ ਜਿੰਦੜੀ ਨੂੰ ਇਹ ਲਗ ਗਿਆ
ਚੈਨ ਨਾ ਕਿਧਰੇ ਪਾਵੇ।
ਇਸ ਰੋਗ ਦਾ ਕੋਈ ਨਾ ਦਾਰੂ
ਰਿ ਦਰ ਭੀਖ ਮੰਗਾਵੇ
ਪਾਣੀ, ਪਾਕ ਝਨਾ ਦਾ ਵਹਿੰਦਾ
ਨਿੱਤ ਬੁਝਾਰਤਾਂ ਪਾਵੇ ।”
ਸਰਵ ਦੇ ਦਿਲ ਦੀ ਤਾਰ ਹੁਣ ਪ੍ਰੀਤ ਦੇ ਹੱਥ ਵਿਚ ਸੀ ਜੋ ਜੋੜ ਵੀ ਸਕਦੀ ਸੀ ਤੇ ਤੋੜ ਵੀ, ਜੇ ਪ੍ਰੀਤ ਪਿੱਛੇ ਹੱਟ ਜਾਵੇ ਤਾਂ ਸਰਵ ਆਪੇ ਆਪਣਾ ਰਾਹ ਬਦਲ ਲੈਂਦਾ । ਕਿਉਂਕਿ ਉਸਨੂੰ ਪਤਾ ਸੀ ਕਿਸੇ ਨੂੰ ਪਾਉਣਾ ਜਾਂ ਹਾਸਿਲ ਕਰਨਾ ਪਿਆਰ ਨਹੀਂ ਸਗੋਂ ਕੁਰਬਾਨੀ ਨੂੰ ਪਿਆਰ ਕਹਿੰਦੇ ਨੇ ਹਾਲੇ ਤਾਂ ਸਿਰਫ਼ ਪ੍ਰੀਤ ਦੇ ਘਰ ਵਿੱਚ ਗੱਲ ਸੀ ਕੁਝ ਨਹੀਂ ਵਿਗੜਿਆ ਸੀ..
ਉਸ ਨੂੰ ਡਰ ਸੀ ਕਿ ਕਿਧਰੇ ਆਲੇ ਦੁਆਲੇ ਲੋਕਾਂ ਨੂੰ ਪਤਾ ਨਾ ਲੱਗ ਜਾਵੇ, ਸਾਡੇ ਪਿਆਰ ਦੀ ਬਦਨਾਮੀ ਨਾ ਹੋ ਜਾਵੇ। ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਪ੍ਰੀਤ ਨੂੰ ਮਾੜਾ ਆਖੇ ਪਰ ਉਹ ਪਿਛੇ ਵੀ ਹਟ ਨਹੀਂ ਸਕਦਾ ਸੀ।
ਉਸਨੇ ਪ੍ਰੀਤ ਨੂੰ ਫ਼ੋਨ ਲਾ ਉਸ ਨੂੰ ਸਮਝਾਇਆ ਕਿ ਆਪਾਂ ਪਿਛੇ ਮੁੜ ਚਲਦੇ ਆਂ .. ਮੈਂ ਤੇਰੇ ਲਈ ਸਾਰੀ ਉਮਰ ਵਿਆਹ ਨਹੀਂ ਕਰਵਾਉਂਦਾ, ਪਰ ਉਹ ਨਾ ਮੰਨੀ ਤੇ ਕਹਿਣ ਲੱਗੀ " ਸਿਰਫ਼ ਇਕ ਵਾਰ ਮੈਨੂੰ ਆਪਣੀ ਬਣਾ ਲੈ ਫਿਰ ਭਾਵੇਂ ਮੈਨੂੰ ਮਾਰ ਦੇਵੀਂ। ਮੈਂ ਆਪਣਾ ਪਿਆਰ ਝੂਠਾ ਨਹੀਂ ਹੋਣ ਦੇਣਾ।” ਕਿਉਂਕਿ ਪਿਆਰ ਕਰਨਾ ਕੋਈ ਪਾਪ ਤਾਂ ਨਹੀਂ," ਹਰ ਇਨਸਾਨ ਪਿਆਰ ਕਰਦਾ ਏ, ਮੈਂ ਵੀ ਕੀਤਾ ਏ। ਮੈਂ ਤੈਨੂੰ ਛੱਡ ਨਹੀਂ ਸਕਦੀ ਇਸ ਦਿਲ ਨੇ ਜੇ ਕਿਸੇ ਨੂੰ ਚਾਹਿਆਂ ਏ ਤਾਂ ਸਰਵ ਸਿਰਫ਼ ਤੂੰ ਏਂ ਫੇਰ ਤੂੰ ਇਹ ਕਿਵੇਂ ਸੋਚ ਲਿਆ ਕਿ ਮੈਂ ਤੈਨੂੰ ਮਾੜਾ ਕਹਿ ਸਕਦੀ ਹਾਂ ਜਾਂ ਤੇਰੇ ਪਿਆਰ ਨੂੰ-"
" ਕੀ ਆਖਾਂ ਸੱਜਣ ਪਿਆਰੇ ਨੂੰ
ਤੇਰੇ ਬਿਨ ਪਲ ਅਸੀਂ ਨਹੀਂ ਰਹਿ ਸਕਦੇ
ਵੱਢ ਦੇਵੀਂ ਜ਼ਬਾਨ ਮੰਨਜ਼ੂਰ ਸਾਨੂੰ
ਮਾੜਾ ਸ਼ਬਦ ਨਾ ਤੈਨੂੰ ਕੋਈ ਕਹਿ ਸਕਦੇ
ਤੇਰਾ ਫੈਸਲਾ ਹਰ ਮਨਜ਼ੂਰ ਸਾਨੂੰ
ਤੇਰੇ ਬਿਨਾਂ ਨਾ ਪਲ਼ ਵੀ ਰਹਿ ਸਕਦੇ