ਤੂੰ ਕਰੀਂ ਮਨਜ਼ੂਰ ਪਿਆਰ ਸਾਡਾ
'ਰਿਹਾਨ' ਦਰਦ ਹਰ ਤੇਰੇ ਲਈ ਸਹਿ ਸਕਦੇ ।"
ਲੋਕਾਂ ਦੀ ਪਰਵਾਹ ਕਰੇ ਬਿਨਾਂ ਸਰਵ ਨੇ ਉਸ ਨਾਲ ਖੜ੍ਹਣ ਦਾ ਫੈਸਲਾ ਕਰ ਲਿਆ। ਜਿਨਾਂ ਵੀ ਘਰਦੇ ਉਹਨਾਂ ਨੂੰ ਮਾੜਾ ਬੋਲਦੇ ਉਹਨਾਂ ਦਾ ਪਿਆਰ ਹੋਰ ਵੀ ਗੂੜ੍ਹਾਂ ਹੁੰਦਾ ਗਿਆ। ਫਰਵਰੀ ਦਾ ਦਿਨ ਸੀ ਤੇ ਸਰਵ ਦਾ ਜਨਮ ਦਿਨ ਸੀ। ਪ੍ਰੀਤ ਨੇ ਕਾਲਜ ਆਉਣ ਤੋਂ ਬਾਅਦ ਫੋਨ ਕੀਤਾ ਤੇ ਕਿਹਾ ਕਿ " ਅੱਜ ਮੰਮੀ ਘਰ ਕੱਲੀ ਐ ਤੂੰ ਰਾਤ ਨੂੰ 10 ਵਜੇ ਘਰ ਆ ਜਾਵੀਂ। ਕਿਉਂਕਿ 12 ਵਜੇ ਆਪਾਂ ਦੋਵੇ ਮਿਲ ਕੇ ਤੇਰਾ ਜਨਮ ਦਿਨ ਮਨਾਵਾਂਗੇ। ਮੈਂ ਚਾਹੁੰਦੀ ਹਾਂ ਕਿ ਇਸ ਪਲ ਮੈਂ ਤੇਰੇ ਨਾਲ ਰਹਾਂ। ਮੈਂ ਤੈਨੂੰ ਵਿਸ਼ ਕਰਨਾ ਚਾਹੁੰਦੀ ਹਾਂ ।" ਸਮਾਂ ਬੀਤ ਗਿਆ ਸ਼ਾਮ ਹੋਈ ਸਰਵ ਘਰੇ ਟਾਇਮ ਪੀਸ ਦੀਆਂ ਸਈਆਂ ਵੇਖ ਰਿਹਾ ਸੀ ਕਿ ਕਦੋਂ 10 ਵੱਜਣ ਉਹ ਉਸਦੇ ਘਰ ਜਾਵੇ ਉਸ ਨੇ ਪ੍ਰੀਤ ਲਈ ਝਾਂਜਰਾਂ ਲਿਆਂਦੀਆਂ ਸਨ ਪ੍ਰੀਤ ਹਰ ਵਾਰ ਉਸਨੂੰ ਕਹਿੰਦੀ ਸੀ ਕਿ ਮੈਨੂੰ ਝਾਂਜਰਾਂ ਪਾਉਣ ਦਾ ਬੜਾ ਸ਼ੌਂਕ ਏ । ਮੈਂ ਤੇਰੀਆਂ ਲਿਆਂਦੀਆਂ ਝਾਂਜਰਾਂ ਪਾ ਕੇ ਵਿਹੜੇ ਵਿੱਚ ਛਣ-ਛਣ ਕਰਦੀ ਫਿਰਾਂ। ਇਸ ਲਈ ਸਰਵ ਪ੍ਰੀਤ ਲਈ ਆਪਣੇ ਜਨਮ ਦਿਨ ਤੇ ਚਾਂਦੀ ਦੀਆਂ ਝਾਂਜਰਾਂ ਲੈ ਆਇਆ ਸੀ।.. ਮੰਜੇ ਤੇ ਬੈਠਾ ਝਾਂਜਰਾਂ ਵੱਲ ਵੇਖ ਕੇ ਹੱਸ ਰਿਹਾ ਸੀ ਤੇ ਛਣਕਾ ਰਿਹਾ ਸੀ ਅਤੇ ਉਹ ਉਸਦਾ ਮੂੰਹ ਮਿੱਠਾ ਕਰਾਉਣ ਲਈ ਉਸਨੂੰ ਅਤੇ ਉਸਦੀਆਂ ਸਹੇਲੀਆਂ ਲਈ ਟੋਫ਼ੀਆਂ ਲੈ ਕੇ ਆਇਆ ਸੀ । ਠੰਢ ਦਾ ਮੌਸਮ ਸੀ ਸੰਘਣੀ ਧੁੰਦ ਪੈ ਰਹੀ ਸੀ ਉਹ ਘਰੋਂ ਦੱਬੇ ਪੈਰੀਂ ਚੱਲ ਪਿਆ ਡਰ ਵੀ ਲੱਗ ਰਿਹਾ ਸੀ ਪਰ ਮਿਲਣਾ ਵੀ ਜ਼ਰੂਰੀ ਸੀ, ਪ੍ਰੀਤ ਵੀ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਉਹ ਹੌਲੀ-ਹੌਲੀ ਪ੍ਰੀਤ ਦੇ ਘਰ ਦੇ ਗੇਟ ਤੱਕ ਪਹੁੰਚ ਗਿਆ। ਪ੍ਰੀਤ ਦਾ ਇੰਤਜ਼ਾਰ ਕਰਨ ਲੱਗਾ.. ਉਹ ਉਸਦੇ ਕਮਰੇ ਵੱਲ ਵੇਖ ਰਿਹਾ ਸੀ ਤੇ ਅਚਾਨਕ ਹੀ ਕਮਰੇ ਦਾ ਦਰਵਾਜ਼ਾ ਖ਼ੁਲਿਆ ਤੇ ਉਸ ਨੂੰ ਲਗਾ ਕਿ ਪ੍ਰੀਤ ਆ ਗਈ, ਪ੍ਰੰਤੂ ਉਸਦੀ ਬੇਬੇ ਉੱਠ ਗਈ ਸੀ ਅਤੇ ਉਸਨੂੰ ਕਹਿ ਰਹੀ ਸੀ ਕਿ ਪ੍ਰੀਤ ਤੂੰ ਉੱਠ ਕੇ ਕਿਥੇ ਜਾ ਰਹੀ ਏ, ਉਸਨੇ ਬਾਥਰੂਮ ਦਾ ਬਹਾਨਾ ਲਾ ਦਿੱਤਾ ਤੇ ਬਾਥਰੂਮ ਚਲੀ ਗਈ। ਸਰਵ ਕਣਕ ਵਿੱਚ ਲੁੱਕ ਗਿਆ, ਬੇਬੇ ਨੂੰ ਸ਼ੱਕ ਹੋਇਆ ਪ੍ਰੀਤ ਕਾਫ਼ੀ ਦੇਰ ਤੱਕ ਉੱਥੇ ਹੀ ਖੜ੍ਹੀ ਰਹੀ ਬੇਬੇ ਕੰਧ ਉਪਰ ਦੀ ਖੇਤਾਂ ਵੱਲ ਵੇਖਣ ਲੱਗੀ ਤਾਂ ਸਰਵ ਨੂੰ ਇੰਜ ਲਗਾ ਜਿਵੇਂ ਉਸ ਦੀ ਪ੍ਰੀਤ ਹੈ ਉਹ ਇਕ ਦਮ ਖੜ੍ਹਾ ਹੋ ਗਿਆ ਤੇ ਸਮਾਨ ਫੜਾਉਣ ਲੱਗਾ, ਦੇਖਿਆ ਕਿ ਉਥੇ ਕੋਈ ਹੋਰ ਸੀ, ਬੇਬੇ ਨੇ ਸਰਵ ਨੂੰ ਦੇਖ ਲਿਆ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗੀ ਤਾਂ ਉਹ ਦੌੜ ਗਿਆ .. ਇਹ ਤੱਕ ਕੇ ਪ੍ਰੀਤ ਘਬਰਾ ਗਈ।