ਸਾਡੇ ਸਾਰੇ ਅਰਮਾਨ ਤੋੜ ਦਿੱਤੇ ਤੈਨੂੰ ਪੜ੍ਹਾਇਆ ਲਿਖਾਇਆ, ਸਾਡੇ ਪਿਆਰ ਦਾ ਤੂੰ ਇਹ ਇਨਾਮ ਦੇ ਰਹੀ ਏ। ਪ੍ਰੀਤ ਚੁੱਪ ਸੀ। ਉਸਨੂੰ ਕੋਈ ਵੀ ਜਵਾਬ ਨਹੀਂ ਆ ਰਿਹਾ ਸੀ ਮਾਂ ਦੇ ਬੋਲ ਉਸਦੇ ਸੀਨੇ ਨੂੰ ਛੱਲਣੀ ਕਰਦੇ ਜਾ ਰਹੇ ਸਨ। ਉਸ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਸੀ, ਉਸ ਦੀਆਂ ਅੱਖਾਂ ਵਿਚ ਇਉਂ ਲੱਗਦਾ ਸੀ ਕਿ ਸਾਰੇ ਸਾਗਰ ਸਮਾ ਗਏ ਹੋਣ ਤੇ ਨਦੀਆਂ ਬਣ ਵਹਿਣ ਲੱਗੇ ਹੋਣ।
ਸੋਚਦੇ ਸੋਚਦੇ ਦੋਵੇਂ ਮਨ ਜਿਹਾ ਮਾਰ ਸੌਂ ਗਏ ਉਹਨਾਂ ਲਈ ਇਹ ਰਾਤ ਇਕ ਸਾਲ ਵਾਂਗ ਗੁਜਰੀ। ਮਾਂ ਦੇ ਤਾਨ੍ਹੇ ਤੇ ਸਰਵ ਦਾ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਰਹੇ ਸਨ। ਸਵੇਰ ਹੋਈ ਪ੍ਰੀਤ ਨੇ ਫ਼ੋਨ ਕੀਤਾ ਤੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ, ਉਹ ਹੈਰਾਨ ਹੋ ਗਿਆ ਕਿ ਐਨਾ ਕੁਝ ਹੋਣ ਦੇ ਬਾਅਦ ਵੀ ਉਹ ਐਨੀ ਖ਼ੁਸ਼ ਸੀ ਕਿਉਂਕਿ ਪ੍ਰੀਤ ਨਹੀਂ ਚਾਹੁੰਦੀ ਸੀ ਕਿ ਜਨਮ ਦਿਨ ਤੇ ਉਸਨੂੰ ਉਦਾਸ ਕਰਾਂ ਉਸਨੇ ਸਾਰੇ ਦੁੱਖਾਂ ਨੂੰ ਸੁਪਨਾ ਸਮਝ ਕੇ ਹਨੇਰੇ ਵਿੱਚ ਦਫ਼ਨਾ ਦਿੱਤਾ ਸੀ।
ਉਸਨੇ ਪ੍ਰੀਤ ਨੂੰ ਰਾਤ ਵਾਲੀ ਘਟਨਾ ਬਾਰੇ ਪੁੱਛਿਆ ਤੇ ਪ੍ਰੀਤ ਨੇ ਜਵਾਬ ਦਿੱਤਾ ਪਤਾ ਜ਼ਰੂਰ ਲੱਗ ਗਿਆ ਸੀ ਪਰ ਮੈਨੂੰ ਕੁਝ ਨਹੀਂ ਕਿਹਾ ਤੇ ਐਨਾ ਕਹਿ ਕੇ ਫ਼ੋਨ ਕੱਟ ਦਿੱਤਾ ਕਿਉਂਕਿ ਉਹ ਉਸਦੇ ਪਾਪਾ ਦਾ ਫ਼ੋਨ ਸੀ ਫ਼ੋਨ