Back ArrowLogo
Info
Profile
ਉਸਦਾ ਸਾਰਾ ਸਰੀਰ ਨੀਲਾ ਪੈ ਗਿਆ। ਬਲਜੀਤ ਰੋਟੀ ਪਕਾ ਰਹੀ ਸੀ ਅਚਾਨਕ ਪ੍ਰੀਤ ਦੀ ਜ਼ੋਰ ਜ਼ੋਰ ਖੰਘਣ ਦੀ ਅਵਾਜ਼ ਆਈ ਤਾਂ ਰੋਟੀ ਛੱਡ ਕੇ ਅੰਦਰ ਆ ਗਈ, ਦੇਖਿਆ ਤਾਂ ਬਲਜੀਤ ਘਬਰਾ ਗਈ ਕਿਉਂ ਕਿ ਪ੍ਰੀਤ ਉਲਟੀਆਂ ਕਰ ਰਹੀ ਸੀ ਤੇ ਉਸਦੇ ਮੂੰਹ ਵਿਚੋਂ ਦਵਾਈ ਦੀ ਗੰਧ ਆ ਰਹੀ ਸੀ। ਉਸਨੇ ਪ੍ਰੀਤ ਦੀ ਮਾਸੀ ਨੂੰ ਬੁਲਾ ਲਿਆ ਤੇ ਪ੍ਰੀਤ ਬਾਰੇ ਦੱਸਿਆ। ਮਾਸੀ ਨੇ ਦੇਖਿਆ ਕਿ ਇਸਨੇ ਦਵਾਈ ਪੀ ਲਈ ਹੈ। ਬਲਜੀਤ ਨੇ ਰੋਂਦਿਆਂ ਗੋਰੇ ਨੂੰ ਅਵਾਜ਼ ਮਾਰੀ ਤੇ ਜਲਦੀ ਡਾਕਟਰ ਨੂੰ ਬੁਲਾਉਣ ਲਈ ਕਿਹਾ ਉਹ ਭੱਜਿਆ ਗਿਆ ਤੇ ਡਾਕਟਰ ਨੂੰ ਲੈ ਆਇਆ ਉਸਨੂੰ ਦਵਾਈ ਦਿੱਤੀ ਤੇ ਕਿਹਾ ਕਿ ਇਸਨੂੰ ਹਸਪਤਾਲ ਲੈ ਜਾਓ, ਉਸਦੀ ਹਾਲਤ ਗੰਭੀਰ ਹੈ ਗੋਰੇ ਨੇ ਫ਼ੋਨ ਕਰਕੇ ਗੱਡੀ ਮੰਗਵਾ ਲਈ। ਉਸਦੀ ਹਾਲਤ ਖ਼ਰਾਬ ਸੀ ਉਹ ਪ੍ਰੀਤ ਨੂੰ ਨੇੜੇ ਦੇ ਸ਼ਹਿਰ ਵਿਚ ਲੈ ਗਏ ਤੇ ਉਸਦਾ ਇਲਾਜ ਕਰਵਾਇਆ ਪਰ ਬਲਜੀਤ ਨੇ ਪ੍ਰੀਤ ਦੇ ਪਾਪੇ ਨੂੰ ਕੋਈ ਗੱਲ ਨਾ ਦੱਸੀ । ਉਨ੍ਹਾਂ ਉਸਨੂੰ ਤੇਜ਼ ਬੁਖ਼ਾਰ ਹੋਣ ਕਰਕੇ ਗਸ਼ ਪੈਣ ਦਾ ਬਹਾਨਾ ਲਾ ਦਿੱਤਾ। ਪ੍ਰੀਤ ਦਾ ਪਾਪਾ ਉਸਨੂੰ ਬਹੁਤ ਪਿਆਰ ਕਰਦਾ ਸੀ। ਭਾਵੇਂ ਪ੍ਰੀਤ ਨੇ ਉਸਦਾ ਵਿਸ਼ਵਾਸ਼ ਤੋੜ ਦਿੱਤਾ ਸੀ ਪਰ ਇਕ ਪਿਓ ਹੋਣ ਕਰਕੇ ਉਸਨੇ ਕੁੜੀ ਦਾ ਮੋਹ ਨਾ ਤੋੜਿਆ.. ਭਾਵੇਂ ਔਲਾਦ ਲੱਖ ਗਲਤੀਆਂ ਕਰੇ ਪਰ ਮਾਪੇ ਕਦੇ ਵੀ ਉਹਨਾਂ ਦਾ ਬੁਰਾ ਨਹੀ ਸੋਚਦੇ, ਉਹ ਪ੍ਰਮਾਤਮਾ ਅੱਗੇ ਉਸਦੀ ਸਲਾਮਤੀ ਦੀ ਦੁਆ ਮੰਗਦਾ ਹੋਇਆ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਉਸਦੇ ਪਿਆਰ ਵਿੱਚ ਕੀ ਕਮੀ ਸੀ ਕਿ ਪ੍ਰੀਤ ਨੇ ਸਾਡੀ ਪਰਵਾਹ ਕਰਨੀ ਛੱਡ ਦਿੱਤੀ ਸਾਰੇ ਦੁੱਖੀ ਸਨ ਪਰ ਸਰਵ ਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਉਸਨੂੰ ਡਰ ਸੀ ਕਿ ਪ੍ਰੀਤ ਕੁਝ ਕਰ ਨਾ ਲਵੇ ਦਿਨ ਢਲਦਿਆਂ ਉਹ ਉਸਦੇ ਘਰ ਅੱਗੋਂ ਲੰਘਿਆ ਤਾਂ ਉਸਨੇ ਦੇਖਿਆ ਕਿ ਪ੍ਰੀਤ ਦੇ ਘਰ ਦਾ ਬੂਹਾ ਬੰਦ ਸੀ ਤੇ ਬੱਤੀ ਵੀ ਬੰਦ ਸੀ ਵੇਖਦਾ ਵੇਖਦਾ ਦੁਕਾਨ ਵੱਲ ਆ ਗਿਆ ਅੱਗੇ ਦੇਖਿਆ ਤਾਂ ਪ੍ਰੀਤ ਦਾ ਪਾਪਾ ਦੁਕਾਨ ਕੋਲ ਬੈਠਾ ਸਰਵ ਨੂੰ ਘੂਰ ਰਿਹਾ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਜਿਸ ਨੂੰ ਦੇਖ ਉਹ ਅਗਾਂਹ ਆਪਣੇ ਘਰ ਵੱਲ ਚਲਾ ਗਿਆ ਤੇ ਪ੍ਰੀਤ ਬਾਰੇ ਸੋਚਣ ਲੱਗਾ, ਰਾਤ ਬੀਤ ਗਈ ਉਸਨੂੰ ਨੀਂਦ ਨਾ ਆਈ।

ਸਵੇਰ ਹੋਈ ਸੱਬੋ ਨੇ ਫੋਨ ਕੀਤਾ ਉਸਨੇ ਫੋਨ ਚੁੱਕਿਆ ਤੇ ਸੱਬੋ ਨੇ ਦਸਿਆ ਕਿ ਤੇਰੀ ਪ੍ਰੀਤ ਨੇ ਕੱਲ੍ਹ ਸਪਰੇ ਪੀ ਲਈ ਸੀ ਤਾਂ ਸਰਵ ਦੀ ਜਾਨ ਨਿਕਲ ਗਈ ਉਸਨੇ ਫ਼ੋਨ ਕੱਟਿਆ ਤੇ ਦੁਕਾਨ ਤੇ ਚਲਾ ਗਿਆ ਕਿਸੇ ਦਾ ਮੋਟਰ ਸਾਇਕਲ ਮੰਗਿਆ ਤੇ ਉਪਰੋਂ ਮੀਂਹ ਵੀ ਪੈ ਰਿਹਾ ਸੀ ਸਰਵ ਨੇ ਕੋਈ ਪ੍ਰਵਾਹ ਨਾ ਕਰਦੇ ਹੋਏ ਨੇੜਲੇ ਸ਼ਹਿਰ ਜੋ ਉਸ ਪਿੰਡ ਤੋਂ 14 ਕਿਲੋਮੀਟਰ ਦੂਰ ਸੀ ਉਸ ਹਸਪਤਾਲ ਚਲਾ ਗਿਆ ਉਸਦੇ ਦਿਲ ਵਿੱਚ ਡਰ ਨਹੀਂ ਸੀ ਜੇਕਰ

26 / 61
Previous
Next