ਕੋਈ ਪ੍ਰੀਤ ਕੋਲ ਹੋਇਆ ਤਾਂ ਉਹ ਉਸਤੋਂ ਜ਼ਰੂਰ ਮਾਫ਼ੀ ਮੰਗੇਗਾ ਪਰ ਉੱਥੇ ਕੋਈ ਨਹੀਂ ਸੀ ਉਸਨੇ ਨਿਰਾਸ਼ ਹੋ ਡਾਕਟਰਾਂ ਨਾਲ ਗੱਲ ਕੀਤੀ ਕਿ ਕੋਈ ਪ੍ਰੀਤ ਨਾਂ ਦੀ ਕੁੜੀ ਇਥੇ ਦਾਖ਼ਿਲ ਹੈ ਪਰ ਸਭ ਨੇ ਨਾਂਹ ਵਿਚ ਜਵਾਬ ਦਿੱਤਾ
, ਉਸਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਹ ਬਹੁਤ ਦੁੱਖੀ ਸੀ ਕੋਈ ਰਾਹ ਨਹੀਂ ਲੱਭ ਰਿਹਾ ਸੀ ਉਸ ਨੇ ਫ਼ੋਨ ਚੁੱਕਿਆ ਤੇ ਅਪਣੇ ਸਭ ਤੋਂ ਜ਼ਿਆਦਾ ਕਰੀਬੀ ਦੋਸਤ ਨੂੰ ਫੋਨ ਕੀਤਾ ਤੇ ਕਹਿਣ ਲੱਗਾ ਕਿ ਯਾਰ ਪ੍ਰੀਤ ਨੇ ਦਵਾਈ ਪੀ ਲਈ, ਸੋਚ ਵੀ ਬਹੁਤ ਘਬਰਾ ਗਿਆ ਉਸਨੇ ਸਰਵ ਨੂੰ ਹੌਂਸਲਾ ਦਿੱਤਾ ਕਿ ਮੈਂ ਪਤਾ ਕਰਦਾ ਹਾਂ ਸੋਚ ਦਾ ਜੀਜਾ ਸ਼ਹਿਰ ਵਿੱਚ ਡਾਕਟਰ ਸੀ, ਉਸਨੇ ਆਪਣੇ ਜੀਜੇ ਨਾਲ ਗੱਲ ਕੀਤੀ ਤੇ ਸਭ ਦੱਸਿਆ ਤਾਂ ਜੀਜੇ ਨੇ ਕਿਹਾ ਕਿ ਮੈਨੂੰ ਸਰਵ ਦਾ ਨੰਬਰ ਦੇ ਜਾਂ ਮੇਰਾ ਨੰਬਰ ਸਰਵ ਨੂੰ ਦੇ ਦੇਵੀਂ। ਤਾਂ ਸੋਚ ਨੇ ਸਰਵ ਨੂੰ ਦੁਬਾਰਾ ਫ਼ੋਨ ਕੀਤਾ ਤੇ ਜੀਜੇ ਦਾ ਨੰਬਰ ਦੇ ਦਿੱਤਾ ਤੇ ਸਰਵ ਨੇ ਉਸਦੇ ਜੀਜ ਨਾਲ ਗੱਲ ਕੀਤੀ ਸਰਵ ਉਸ ਕੋਲ ਹਸਪਤਾਲ ਚਲਾ ਗਿਆ। ਉਸਨੇ ਸਾਰੇ ਹਸਪਤਾਲਾਂ ਦੇ ਡਾਕਟਰਾਂ ਨਾਲ ਗੱਲ ਕੀਤੀ ਪਰ ਕਿਸੇ ਪਾਸੋਂ ਕੋਈ ਪਤਾ ਨਾ ਚਲਿਆ ਉਹ ਨਿਰਾਸ਼ ਹੋ ਕੇ ਆਪਣੇ ਘਰ ਆ ਗਿਆ ਖ਼ਿਆਲਾਂ ਵਿੱਚ ਡੁੱਬਿਆ ਕਹਿ ਰਿਹਾ ਹੈ—
" ਜੋ ਕਮੀਆਂ ਨੇ ਮੇਰੇ ਅੰਦਰ
ਮੈਂ ਕਿਵੇਂ ਇਨ੍ਹਾਂ ਨੂੰ ਦੂਰ ਕਰਾਂ
ਮੈਂ ਸਪਨੇ ਕਿਵੇਂ ਵਿਸਾਰ ਦਿਆਂ।
ਇੰਜ ਸਜਣਾ ਨੂੰ ਮਜ਼ਬੂਰ ਕਰਾਂ।
ਉਹ ਮਿਟ ਜਾਂਦੇ ਮੈਂ ਮਿੱਟ ਜਾਂਦਾ।
ਬਿਨ੍ਹਾਂ ਸਜਣਾ ਵੀ ਕੀ ਜੀਣਾ ਏ।
ਬ੍ਰਿਹਾ ਦੀ ਭੱਠੀ ਸਜਣਾ ਨ,
ਬਸ ਰੱਤ ਦੇ 'ਅੱਥਰੂ ਪੀਣਾ' ਏ।
' ਰਿਹਾਨ ' ਸਹਾਰਾ ਜਿੰਦਗੀ ਦਾ,
ਉਹ ਜਿੰਦਗੀ ਦੇ ਹਮਰਾਜ਼ ਰਹੇ।
ਮੈਂ ਮਿੱਟ ਜਾਵਾਂ ਮੈਨੂੰ ਗ੍ਰਮ ਨਾਹੀ,
ਮੇਰੀ ਪ੍ਰੀਤ ਸਦਾ ਆਬਾਦ ਰਹੇ।
ਉਹ ਆਪਣੇ ਕਮਰੇ ਵਿਚ ਪਿਆ ਸਾਰਾ ਕਸੂਰ ਆਪੇ ਆਪ ਵਿਚ ਕੱਢ ਰਿਹਾ ਸੀ ਉਸਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਕੋਈ ਪਹਾੜ ਉਸ ਦੇ ਸੀਨੇ ਤੇ ਰੱਖਿਆ ਹੋਵੇ ਸਰਵ ਨੇ ਆਪਣੀ ਛਾਤੀ ਤੇ ਜ਼ੋਰ ਜ਼ੋਰ ਨਾਲ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉੱਚੀ ਉੱਚੀ ਕੁਰਲਾਉਣ ਲੱਗਾ