

"ਮੈਂ ਐਨਾ ਬੇਦਰਦ ਕਿਉਂ ਹਾਂ ਮੇਰੀ ਜ਼ੁਬਾਨ ਵਿਚੋਂ ਪ੍ਰੀਤ ਨੂੰ ਇਹ ਸ਼ਬਦ ਕਿਉਂ ਨਿਕਲੇ ਕਿ ਜਾਹ ਪ੍ਰੀਤ ਮਰ ਜਾ।", ਉਹ ਕਦੇ ਬਾਹਰ ਚਲਾ ਜਾਂਦਾ ਕਦੇ ਅੰਦਰ ਬੈਠ ਜਾਂਦਾ, ਉਹ ਪਾਗਲ ਜਿਹਾ ਹੋ ਗਿਆ ਸੀ ਜਿਵੇਂ ਉਸਦਾ ਸਭ ਕੁਝ ਇਸ ਦੁਨੀਆਂ ਤੋਂ ਚਲਾ ਗਿਆ ਹੋਵੇ ਉਸਦੇ ਦਿਮਾਗ਼ ਵਿਚ ਅਜੀਬ ਅਜੀਬ ਸਵਾਲ ਉਠਦੇ ਉਸਨੂੰ ਲਾਹਨਤਾਂ ਪਾਉਂਦੇ ਕਿ ਤੇਰੀ ਵਜ੍ਹਾ ਨਾਲ ਉਹ ਅੱਜ ਕਿਸ ਹਾਲਤ ਵਿਚ ਏ। ਪਤਾ ਨਹੀ ਮੇਰੀ ਜਾਨ ਦਾ ਕੀ ਹਾਲ ਹੋਣਾ । ਪਤਾ ਨਹੀ ਉਹ ਕਿਥੇ ਹੈ। ਸਰਵ ਪਾਸੋਂ ਉਸ ਦਾ ਦਿਲ ਪਿਆਰ ਦਾ ਹਿਸਾਬ ਮੰਗ ਰਹੀ ਸੀ। ਕਿ ਤੇਰਾ ਪਿਆਰ ਕਿਥੇ ਏ। ਸਰਵ ਲਈ ਇਹ ਘੜੀ ਮੌਤ ਦੇ ਬਰਾਬਰ ਸੀ। ਸ਼ਾਮ ਦਾ ਸਮਾਂ ਸੀ ਉਸਨੇ ਮੋਟਰਸਾਇਕਲ ਚੁੱਕਿਆ ਤੇ ਪ੍ਰੀਤ ਦੀ ਭਾਲ ਵਿਚ ਦੂਸਰੇ ਸ਼ਹਿਰ ਚਲਾ ਗਿਆ। ਉਥੇ ਵੀ ਸਾਰੇ ਹਸਪਤਾਲਾਂ ਵਿਚ ਪਤਾ ਕੀਤਾ ਪਰ ਹਰ ਵਾਰ ਦੀ ਤਰ੍ਹਾਂ ਉਸਨੂੰ ਨਮੋਸ਼ੀ ਹੀ ਮਿਲੀ। ਉਹ ਵਾਪਿਸ ਆ ਗਿਆ। ਰਸਤੇ ਵਿਚ ਠੇਕੇ ਤੋਂ ਗੁਲਾਬ ਦੀ ਬੋਤਲ ਲੈ ਖੇਤ ਵੱਲ ਚੱਲ ਪਿਆ ਦੁੱਖੀ ਮਨ ਨਾਲ ਉਸਨੇ ਮੋਟਰਸਾਇਕਲ ਨੂੰ ਐਵੇਂ ਹੀ ਸੁੱਟ ਦਿਤਾ ਤੇ ਮੰਜੀ ਤੇ ਜਾ ਬੈਠ ਸਾਰੀ ਰਾਤ ਸ਼ਰਾਬ ਪੀਂਦਾ ਰਿਹਾ ਸਵੇਰ ਹੋਈ ਤਾਂ ਉਹ ਪ੍ਰੀਤ ਦੇ ਘਰ ਵੱਲ ਗਿਆ ਪਰ ਕੋਈ ਨਜ਼ਰ ਨਾ ਆਇਆ ਸਰਵ ਨੂੰ ਉਸਦਾ ਸੂਰਜ ਡੁੱਬਦਾ ਜਾਪਣ ਲੱਗਾ ਸੀ ਕਦੇ ਉਹ ਮਰਨ ਵਾਰੇ ਸੋਚਦਾ ਪਰ ਉਸਦੇ ਕਦਮ ਰੁੱਕ ਜਾਂਦੇ ਪ੍ਰੀਤ ਨੂੰ ਵੇਖੇ ਬਿਨਾ ਉਸਨੂੰ ਮਰਨਾ ਵੀ ਸਵੀਕਾਰ ਨਹੀ ਸੀ ਉਸ ਨੇ ਫਿਰ ਪ੍ਰੀਤ ਦੀ ਸਹੇਲੀ ਨੂੰ ਫ਼ੋਨ ਕੀਤਾ ਪਰ ਉਸਨੇ ਵੀ ਉਸ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ ਤੇ ਉਸਨੂੰ ਮਾੜਾ ਚੰਗਾ ਬੋਲਣ ਲੱਗੀ ਕਿ ਮੇਰੀ ਸਹੇਲੀ ਅੱਜ ਤੇਰੇ ਕਰਕੇ ਜਿੰਦਗੀ ਤੇ ਮੌਤ ਦੇ ਨਾਲ ਲੜ੍ਹ ਰਹੀ ਐ। ਤੂੰ ਹਾਲੇ ਮੇਰੇ ਕੋਲੋਂ ਪੁੱਛਦਾ ਏਂ ਕਿ ਉਹਨੂੰ ਕੀ ਹੋਇਆ ਤੈਂ ਇਕ ਵਾਰੀ ਨਾ ਸੋਚਿਆ ਕਿ ਉਹ ਤੈਨੂੰ ਕਿੰਨਾਂ ਪਿਆਰ ਕਰਦੀ ਐ ਉਹ ਤੇਰੀ ਹਰ ਗੱਲ ਮੰਨਦੀ ਸੀ ਪਰ ਤੈਂ ਉਸਨੂੰ ਮਰਨ ਲਈ ਕਹਿ ਦਿਤਾ। ਤੂੰ ਇਹ ਚੰਗਾ ਨਹੀ ਕੀਤਾ ਜੇ ਉਹਨੂੰ ਕੁਝ ਹੋ ਗਿਆ, ਅਸੀ ਤੈਨੂੰ ਕਦੇ ਮਾਫ਼ ਨਹੀਂ ਕਰਾਂਗੇ। ਸਰਵ ਬਿਲਕੁਲ ਚੁੱਪ ਸੀ ਸੱਚੀਆਂ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਬਹਿ ਤੁਰੇ। ਉਸਨੇ ਫੋਨ ਕੱਟ ਦਿੱਤਾ। ਉਸ ਦੇ ਦਿਲ ਨੂੰ ਹਾਲੇ ਵੀ ਚੈਨ ਨਹੀਂ ਸੀ। ਉਸਨੇ ਫਿਰ ਸੱਬ ਨੂੰ ਫ਼ੋਨ ਕੀਤਾ ਉਸਨੂੰ ਉਹ ਆਪਣੀ ਭੈਣ ਸਮਝਦਾ ਸੀ, ਤੇ ਉਸਤੋਂ ਰੱਖੜੀ ਬਨਾਉਂਦਾ ਸੀ। ਉਸਨੇ ਆਪਣੇ ਰਿਸ਼ਤੇ ਦਾ ਵਾਸਤਾ ਪਾਇਆ ਕਿ ਮੇਰੀ ਪ੍ਰੀਤ ਨਾਲ ਗੱਲ ਕਰਵਾ ਦੇ ਤਾਂ ਸੱਬੋ ਨੇ ਕਿਹਾ ਕਿ ਜਿਸ ਦਿਨ ਪ੍ਰੀਤ ਠੀਕ ਹੋ ਗਈ ਉਸ ਦਿਨ ਮੈਂ ਤੇਰੀ ਗੱਲ ਕਰਵਾ ਦੇਵਾਂਗੀ ਸੁਣ ਉਸਨੂੰ ਥੋੜਾ ਜਿਹਾ ਹੌਂਸਲਾ ਹੋਇਆ। ਕਈ ਦਿਨ ਬੀਤ ਗਏ ਪ੍ਰੀਤ ਆਪਣੇ ਘਰ ਆਈ ਉਹ ਠੀਕ ਸੀ ਸਰਵ ਨੇ ਉਸਨੂੰ ਦੇਖ