ਉਸ ਨੇ ਸੱਬੋ ਨੂੰ ਫ਼ੋਨ ਕੀਤਾ ਕਿ ਮੇਰੀ ਪ੍ਰੀਤ ਨਾਲ ਗੱਲ ਕਰਵਾ ਦੇ ਉਹ ਉਸਦੇ ਕਹਿਣ ਤੇ ਪ੍ਰੀਤ ਦੇ ਘਰ ਗਈ ਤਾਂ ਅੱਗੇ ਬੂਹਾ ਬੰਦ ਸੀ, ਸੱਬੋ ਨੇ ਅਵਾਜ਼ ਮਾਰੀ ਪਰ ਕਿਸੀ ਨੇ ਬੂਹਾ ਨਾ ਖੋਲਿਆ। ਉਹ ਕਾਫ਼ੀ ਦੇਰ ਤੱਕ ਖੜੀ ਇੰਤਜ਼ਾਰ ਕਰਕੇ ਉਥੋਂ ਮੁੜਨ ਹੀ ਲੱਗੀ ਸੀ ਤਾਂ ਪ੍ਰੀਤ ਦੀ ਮੰਮੀ ਨੇ ਅਵਾਜ਼ ਮਾਰੀ ਕਿ ਕੌਣ ਹੈ ਤਾਂ ਸੱਬੋ ਨੇ ਅੱਗੋਂ ਆਪਣਾ ਹਵਾਲਾ ਦਿੱਤਾ ਤਾਂ ਉਸਨੇ ਬੂਹਾ ਖੋਲਿਆ ਤੇ ਉਹ ਪ੍ਰੀਤ ਕੋਲ ਚਲੀ ਗਈ ਪਹਿਲਾਂ ਤਾਂ ਪ੍ਰੀਤ ਦਾ ਹਾਲ ਚਾਲ ਪੁੱਛਿਆ ਅਤੇ ਫਿਰ ਗੱਲੀਂ ਬਾਤੀਂ ਸਰਵ ਦੇ ਫ਼ੋਨ ਬਾਰੇ ਦੱਸਿਆ। ਪ੍ਰੀਤ ਨੇ ਉਸਨੂੰ ਸਾਫ਼ ਆਖ਼ ਦਿੱਤਾ ਕਿ ਮੈਂ ਉਸਨੂੰ ਹੁਣ ਕਦੇ ਵੀ ਫ਼ੋਨ ਨਹੀਂ ਕਰਾਂਗੀ। ਮੈਂ ਉਸ ਲਈ ਮਰ ਗਈ, ਮੈ ਸੋਚਾਂਗੀ ਕਿ ਸਰਵ ਨਾਂ ਦਾ ਕੋਈ ਵੀ ਮੁੰਡਾ ਮੇਰੀ ਜਿੰਦਗੀ 'ਚ ਆਇਆ ਹੀ ਨਹੀਂ। ਸੱਬੋ ਨੇ ਸਰਵ ਨੂੰ ਫ਼ੋਨ ਕਰਕੇ ਸਭ ਦੱਸ ਦਿੱਤਾ ਕਿ ਸਰਵ ਨੇ ਗੁੱਸੇ ਵਿਚ ਫ਼ੋਨ ਕੱਟਿਆ ਉਸਦਾ ਹੋਂਸਲਾ ਟੁੱਟ ਗਿਆ। ਉਸਦੀ ਦੁਨੀਆਂ ਹੀ ਪ੍ਰੀਤ ਨਾਲ ਸੀ। ਉਸਨੂੰ ਸਭ ਕੁਝ ਉੱਜੜ ਗਿਆ ਜਾਪਿਆ ਦਿਲ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਉਹ ਉਠ ਠੇਕੇ ਵੱਲ ਤੁਰ ਗਿਆ ਤੇ ਬੋਤਲ ਲੈ ਖੇਤ ਚਲਾ ਗਿਆ ਸ਼ਰਾਬ ਪੀਤੀ ਨਸ਼ੇ ਵਿਚ ਹੋ ਗਿਆ ਤੇ ਮੋਬਾਇਲ ਵਿਚ ਪ੍ਰੀਤ ਦੀ ਫੋਟੋ ਵੱਲ ਵੇਖਣ ਲੱਗਾ ਤੇ ਗੱਲਾਂ ਕਰਨ ਲੱਗਾ ਕਿ ਪ੍ਰੀਤ ਤੂੰ ਐਨੀ ਬਦਲ ਜਾਵੇਗੀ ਮੈਂ ਕਦੇ ਸੋਚਿਆ ਵੀ ਨਹੀਂ ਤੇ ਉਧਰ ਪ੍ਰੀਤ ਵੀ ਬੈਠੀ ਇਹ ਹੀ ਗੱਲ ਸੋਚ ਰਹੀ ਸੀ, ਕਿ ਤੂੰ ਮੈਨੂੰ ਮਰਨ ਲਈ ਕਹੇਂਗਾ, ਕਦੇ ਸੋਚਿਆ ਵੀ ਨਹੀਂ ਸੀ। ਉਹ ਦੋਵੇਂ ਇਕ ਦੂਜੇ ਨੂੰ ਯਾਦ ਕਰ ਕਰਕੇ ਰੋ ਰਹੇ ਸਨ ਤੇ ਉਸਨੂੰ ਉਥੇ ਬੈਠੇ ਨੂੰ ਰਾਤ ਦੇ ੧੨ ਵੱਜ ਗਏ। ਮੌਸਮ ਵੀ ਖਰਾਬ ਸੀ ਬਹੁਤ ਧੁੰਦ ਪੈ ਰਹੀ ਸੀ ਉਹ ਇਕ ਦਮ ਖੜਾ ਹੋਇਆ ਤੇ ਕੋਠੇ ਵਿਚ ਚਲਾ ਗਿਆ, ਇਧਰ ਉਧਰ ਹੱਥ ਮਾਰਨੇ ਸ਼ੁਰੂ ਕਰ ਦਿਤੇ ਇਕ ਪਾਸੇ ਪਈ ਸਪਰੇ ਦੀ ਸ਼ੀਸ਼ੀ ਚੁੱਕੀ ਤੇ ਬੇਪਰਵਾਹ ਹੋ ਕਿ ਪੀ ਗਿਆ ਪਰ ਉਸਨੂੰ ਨਾਲ ਦੀ ਨਾਲ ਉਲਟੀ ਆ ਗਈ ਤੇ ਉਸਦਾ ਸਾਰਾ ਮੂੰਹ ਅੰਦਰੋਂ ਫੱਟ ਗਿਆ ਤੇ ਮੂੰਹ ਕੌੜਾ ਹੋ ਗਿਆ । ਉਸਦੇ ਮੂੰਹ ਵਿਚੋਂ ਲਹੂ ਵਹਿਣ ਲੱਗ ਪਿਆ ਮੁੰਹ ਵਿਚ ਛਾਲੇ ਹੋ ਗਏ ਸਨ। ਉਹਨੂੰ ਸਮਝ ਨਹੀਂ ਆ ਰਹੀ ਸੀ ਉਸਨੇ ਖੇਤ ਵਿਚੋਂ ਮੂਲੀ ਪੱਟੀ ਤੇ ਖਾਣ ਲੱਗਾ, ਉਸਨੂੰ ਫੇਰ ਉਲਟੀ ਆ ਗਈ। ਉਸ ਦੇ ਮੁੰਹ ਵਿਚੋਂ ਬਦਬੂ ਆ ਰਹੀ ਸੀ। ਸਪਰੇ ਵਾਲੀ ਸ਼ੀਸ਼ੀ ਚੱਕ ਉਹ ਘਰ ਵੱਲ ਦੌੜ ਪਿਆ। ਘਰ ਪੁੱਜਾ ਤਾਂ ਦਰਵਾਜ਼ਾ ਬੰਦ ਦੇਖ ਕਹਿਣ ਲੱਗਾ ਮੇਰੇ ਘਰ ਦੇ ਵੀ ਮੇਰੀ ਪਰਵਾਹ ਨੀ ਕਰਦੇ ਉਸਨੂੰ ਲਗਦਾ ਸੀ ਕਿ ਉਸਦੇ ਸਾਰੇ ਰਿਸ਼ਤੇਦਾਰ ਕਿਨਾਰਾ ਕਰ ਗਏ ਨੇ। ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ