ਕਾਫ਼ੀ ਦੇਰ ਤੱਕ ਡਾਕਟਰ ਨਹੀਂ ਆਇਆ। ਉਸਦਾ ਇਕ ਚਾਚਾ ਵੀ ਡਾਕਟਰ ਸੀ ਉਹਨਾਂ ਉਸਨੂੰ ਬੁਲਾਇਆ ਤਾਂ ਉਸਨੇ ਸਰਵ ਦੀਆਂ ਅੱਖਾਂ ਵਿੱਚ ਬੈਟਰੀ ਮਾਰ ਕੇ ਦੇਖਿਆ ਤਾਂ ਦੱਸਿਆ ਕਿ ਇਸਨੂੰ ਦਵਾਈ ਦਾ ਅਸਰ ਘੱਟ ਹੈ ਇਸ ਦੀ ਦਵਾਈ ਸਾਰੀ ਉਲਟੀਆਂ ਰਾਹੀਂ ਨਿੱਕਲ ਚੁੱਕੀ ਹੈ । ਕੋਈ ਘਬਰਾਉਣ ਵਾਲੀ ਗੱਲ ਨਹੀ, ਉਸਨੂੰ ਦਵਾਈ ਦਿਤੀ ਤੇ ਟੀਕਾ ਲਾ ਲੂਣ ਵਾਲਾ ਪਾਣੀ ਪਿਲਾਇਆ ਗਿਆ। ਸਰਵ ਦੀ ਹਾਲਤ ਕਾਫ਼ੀ ਠੀਕ ਹੋ ਗਈ ਸੀ ਸਾਰੀ ਰਾਤ ਉਸ ਦਾ ਸਾਰਾ ਪਰਿਵਾਰ ਉਸ ਕੋਲ ਬੈਠਾ ਉਸ ਬਾਰੇ ਹੀ ਗੱਲਾਂ ਕਰਦੇ ਰਹੇ, ਪਤਾ ਨਹੀਂ ਕਿਸ ਗੱਲੋਂ ਇਹ ਸਭ ਕਰ ਰਿਹਾ ਏ ਉਸ ਦੀ ਮਾਂ ਨੇ ਕਿਹਾ ਕਿ ਉਸਨੂੰ ਕਿਸੇ ਨੇ ਕੁਝ ਕਿਹਾ ਵੀ ਨਹੀਂ ਫਿਰ ਇਹ ਸੱਭ ਕਿਉ ਕਰ ਰਿਹਾ ਏ ਤੇ ਉਸਨੂੰ ਵੀ ਪੁੱਛ ਰਹੀ ਸੀ ਕਿ ਤੂੰ ਦਵਾਈ ਕਿਉ ਪੀਤੀ। ਸਵੇਰ ਹੋ ਗਈ 6 ਵੱਜ ਚੁੱਕੇ ਸਨ। ਪਰ ਸਰਵ ਦੀ ਹਾਲਤ ਗੰਭੀਰ ਸੀ। ਸਵੇਰੇ ਉਸਨੂੰ ਹੋਰ ਦਵਾਈ ਦਿਤੀ ਉਹ ਹੋਲੀ ਹੋਲੀ ਠੀਕ ਹੋ ਗਿਆ। ਉਹ ਇਕ ਹਫ਼ਤਾ ਦੁਕਾਨ ਤੇ ਨਾ ਜਾ ਸਕਿਆ ਕਿਉਂਕਿ ਉਸ ਦਾ ਸਰੀਰ ਐਨਾ ਕਮਜ਼ੋਰ ਹੋ ਗਿਆ ਸੀ ਉਹ ਚੱਲ ਵੀ ਨਹੀਂ ਸਕਦਾ ਸੀ। ਪ੍ਰੀਤ ਨੂੰ ਵੀ ਇਸ ਗੱਲ ਦੀ ਭਿੱਣਕ ਪੈ ਗਈ ਸੀ ਕਿ ਉਹ ਦੁਕਾਨ ਤੇ ਕਿਉਂ ਨਹੀਂ ਆਇਆ। ਭਾਵੇਂ ਪ੍ਰੀਤ ਨੇ ਗੁੱਸੇ ਵਿਚ ਉਸਨੂੰ ਬਹੁਤ ਕੁਝ ਕਹਿ ਦਿਤਾ ਸੀ ਪਰ ਅਜੇ ਵੀ ਉਹ ਉਸਨੂੰ ਪਿਆਰ ਕਰਦੀ ਸੀ ਉਸਨੇ ਸੱਬੋ ਨੂੰ ਉਸਦੇ ਚੇਲੇ ਬਚੀ ਨੂੰ ਫ਼ੋਨ ਕਰਨ ਨੂੰ ਕਿਹਾ ਕਿਉਂਕਿ ਉਸਦਾ ਨੰਬਰ ਬੰਦ ਸੀ ਤੇ ਉਸਨੇ ਬਚੀ ਤੋਂ ਪੁੱਛਿਆ ਕਿ ਉਹ ਕਿਥੇ ਹੈ ਕਈ ਦਿਨ ਹੋ ਗਏ ਨੇ ਉਹ ਨਜ਼ਰ ਨਹੀ ਆ ਰਿਹਾ ਤਾਂ ਉਸਨੇ ਅੱਗੋਂ ਦੱਸਿਆ ਕਿ ਉਸਨੇ ਦਵਾਈ ਪੀ ਲਈ ਸੀ ਤੇ ਉਹ ਇਕ ਹਫਤੇ