"ਰੱਬਾ ਦੱਸ ਕੀ ਕਰੀਏ
ਹੁਣ ਵਿਗੜੇ ਹੋਏ ਹਾਲਤਾਂ ਨੂੰ ਵੇਖ ਕੇ
ਜ਼ਿੰਦਗੀ ਤਾਂ ਨੀ ਗੁੱਜਰ ਜਾਣੀ
ਇੰਤਜਾਰ ਦੀ ਅੱਗ ਸੇਕ ਕੇ
ਜੇ ਚੁੱਪ ਹੋਵਾਂ ਮੇਰੇ ਸੁਪਨੇ ਮੈਨੂੰ ਖਾ ਜਾਣਗੇ
ਕਿੰਨਾ ਕੁ ਚਿਰ ਆਸਾਂ ਦੇ
ਮਹਿਲ ਬਣਾਉਣੇ ਅਸਾਂ ਨੇ ਰੇਤ ਦੇ
ਰਿਹਾਨ ਦੇ ਹਰ ਪਾਸੇ ਇਮਤਹਾਨ ਦੀ ਘੜੀ ਘੁੰਮਦੀ ਏ
ਕਿਹੜਾ ਕਦਮ ਚੁੱਕਾਂ ਕਿਹੜੇ ਸਾਂਹ ਨੂੰ ਵੇਚ ਕਿ ?"
ਸਮਾਂ ਚਲਦਾ ਗਿਆ ਉਹ ਹੋਲੀ ਹੋਲੀ ਠੀਕ ਹੁੰਦਾ ਗਿਆ ਹੁਣ ਉਸਨੇ ਦੁਕਾਨ ਤੇ ਆਉਣਾ ਸ਼ੁਰੂ ਕਰ ਦਿਤਾ ਸੀ। ਉਸ ਨੇ ਦੁਕਾਨ ਤੇ ਆਉਂਦੇ ਹੀ ਸੱਬੇ ਨੂੰ ਫ਼ੋਨ ਕੀਤਾ ਪ੍ਰੀਤ ਬਾਰੇ ਪੁੱਛਿਆ ਤੇ ਕਿਹਾ ਮੈਂ ਉਸ ਨਾਲ ਗੱਲ ਕਰਨੀ ਏਂ, ਸੱਬੋ ਨੇ ਅੱਗੋਂ ਜਵਾਬ ਦਿੱਤਾ ਕਿ ਪ੍ਰੀਤ ਤੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੀ। ਇਹ ਸੁਣ ਉਸਦਾ ਖੂਨ ਉਬਾਲੇ ਮਾਰਨ ਲੱਗਾ। ਉਹ ਦੁਕਾਨ ਤੇ ਬੈਠਾ ਆਪਣੇ ਆਪ ਨੂੰ ਕੋਸ ਰਿਹਾ ਸੀ।
ਐਨੇ ਨੂੰ ਉਸਨੂੰ ਪ੍ਰੀਤ ਦੇ ਮੰਮੀ ਪਾਪਾ ਮੋਟਰ ਸਾਇਕਲ ਤੇ ਨਜ਼ਰ ਆਏ। ਉਹ ਕਿਤੇ ਗਏ ਸਨ ਤੇ ਉਸਨੇ ਪ੍ਰੀਤ ਦੇ ਘਰ ਵਾਲੇ ਫ਼ੋਨ ਤੇ ਫ਼ੋਨ ਕਰ ਦਿੱਤਾ। ਫ਼ੋਨ ਪ੍ਰੀਤ ਨੇ ਚੁੱਕਿਆ ਤੇ ਉਸਨੇ ਉਸ ਤੋਂ ਮਾਫ਼ੀ ਮੰਗੀ ਕਿਹਾ “ ਆਪਣੇ ਹੀ ਕਿਸੇ ਨਾਲ ਰੁੱਸਦੇ ਨੇ ਕੁੱਝ ਕਹਿੰਦੇ ਨੇ ਮੈਂ ਕਿਹੜਾ ਤੇਰਾ ਬੇਗਾਨਾ ਹਾਂ ਯਾਰ ਮਾਫ਼ ਕਰਦੇ, ਅੱਗੋਂ ਪ੍ਰੀਤ ਭੜਕ ਕੇ ਬੋਲੀ "ਕੌਣ ਪ੍ਰੀਤ ਤੇ ਕੌਣ ਸਰਵ" ਮੈਂ ਕਿਸੇ ਨੂੰ ਨਹੀਂ ਜਾਣਦੀ। ਮੇਰੇ ਲਈ ਸਰਵ ਮਰ ਚੁੱਕਾ ਹੈ ਜਿਹੜੀ ਸਰਵ ਦੀ