

ਪ੍ਰੀਤ ਸੀ ਉਹ ਵੀ ਮਰ ਚੁੱਕੀ ਹੈ ਅੱਗੋਂ ਤੋਂ ਮੈਨੂੰ ਫ਼ੋਨ ਨਾ ਕਰੀਂ। ਪ੍ਰੀਤ ਨੇ ਫ਼ੋਨ ਕੱਟ ਦਿੱਤਾ ਸਰਵ ਦੇ ਦਿਲ ਨੂੰ ਸਕੂਨ ਨਾ ਮਿਲਿਆ ਉਹ ਉਸ ਦੇ ਘਰ ਚਲਾ ਗਿਆ ਉਹ ਪਿਛੇ ਦੀ ਕੰਧ ਟੱਪ ਘਰ ਵਿੱਚ ਦਾਖ਼ਲ ਹੋਇਆ ਪ੍ਰੀਤ ਤੇ ਸੱਬੋ ਹੀ ਘਰ 'ਚ ਸਨ। ਉਸਨੇ ਪ੍ਰੀਤ ਨੂੰ ਵੇਖਿਆ ਤੇ ਉਹਨੂੰ ਖੁਸ਼ੀ ਹੋਈ ਕਿਉਂਕਿ ਉਸਨੇ ਉਹਨੂੰ ਕਾਫ਼ੀ ਦੇਰ ਬਾਅਦ ਦੇਖਿਆ ਸੀ। ਪ੍ਰੀਤ ਨੇ ਉਸਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ, ਉਸਨੇ ਉਹਨੂੰ ਓਪਰਿਆਂ ਵਾਂਗ ਸਮਝਿਆ ਤੇ ਆਪਣੀ ਮਾਸੀ ਨੂੰ ਆਵਾਜ਼ ਮਾਰੀ ਤਾਂ ਸਰਵ ਨੇ ਕਿਹਾ ਕਿ ਤੂੰ ਆਪਣੀ ਮਾਸੀ ਨੂੰ ਬੁਲਾ ਲੈ ਮੈਨੂੰ ਕਿਸੇ ਦਾ ਡਰ ਨਹੀਂ ਸੱਬ ਨੇ ਉਸਨੂੰ ਆਪਣੇ ਰਿਸ਼ਤੇ ਦੇ ਵਾਸਤੇ ਪਾਏ ਤਾਂ ਉਹ ਉੱਥੋਂ ਜਾਣਾ ਮੰਨਿਆਂ। ਸਰਵ ਸੋਚ ਰਿਹਾ ਸੀ ਕਿ ਪ੍ਰੀਤ ਐਨੀ ਪੱਥਰ ਦਿਲ ਕਿਵੇਂ ਹੋ ਸਕਦੀ ਹੈ.. ਆਪਣੇ ਆਪ ਨਾਲ ਗੱਲਾਂ ਕਰਦਾ ਆਪਣੇ ਘਰ ਵੱਲ ਆ ਗਿਆ ਉਸਨੇ ਘਰ ਆ ਕੇ ਪ੍ਰੀਤ ਨੂੰ ਫਿਰ ਫ਼ੋਨ ਕੀਤਾ ਤੇ ਪ੍ਰੀਤ ਨੇ ਫ਼ੋਨ ਚੁੱਕ ਲਿਆ, ਉਸਨੇ ਪ੍ਰੀਤ ਦੀ ਕੋਈ ਗੱਲ ਨਾ ਸੁਣੀ ਤੇ ਆਪਣੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ, ਤੇ ਕਿਹਾ ਮੈਂ ਤੈਨੂੰ ਪਿਆਰ ਕਰਦਾ ਸੀ ਇਸ ਕਰਕੇ ਵਾਪਿਸ ਚਲਾ ਆਇਆ। ਤੂੰ ਮੈਨੂੰ ਛੱਡ ਸਕਦੀ ਏਂ, ਮੈਂ ਤੈਨੂੰ ਨਹੀਂ ਛੱਡ ਸਕਦਾ, ਪਰ ਜਹਾਨ ਜ਼ਰੂਰ ਛੱਡ ਸਕਦਾ ਹਾਂ। ਮੈਂ ਅੱਜ ਹੀ ਤੇਰੇ ਘਰ ਆ ਰਿਹਾ ਹਾਂ ਜੋ ਵੀ ਤੇਰਾ ਸਮਾਨ ਏ ਮੇਰੇ ਕੋਲ ਸਭ ਵਾਪਿਸ ਕਰ ਜਾਵਾਂਗਾ ਨਾਲੇ ਜਿਸ ਨੂੰ ਮਰਜ਼ੀ ਆਪਣੇ ਘਰ ਬੁਲਾ ਲੈ ਮੈਂ ਆ ਰਿਹਾ ਹਾਂ ਪ੍ਰੀਤ ਘਬਰਾ ਗਈ ਉਸ ਨੇ ਆਪਣੀ ਮਾਸੀ ਤੇ ਬੇਬੇ ਨੂੰ ਬੁਲਾ ਲਿਆ ਪਰ ਪ੍ਰੀਤ ਨੂੰ ਪਤਾ ਨਹੀਂ ਸੀ ਕਿ ਉਹ ਸੱਚੀ ਘਰ ਆ ਜਾਵੇਗਾ। ਉਸਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਤੇ ਉਹਨਾਂ ਦੇ ਘਰ ਚਲਾ ਗਿਆ ਉਸਦੇ ਘਰ ਮਾਸੀ, ਬੇਬੇ ਤੇ ਸੱਬੋ ਸਨ। ਸਾਰੇ ਵਰਾਂਡੇ ਵਿੱਚ ਖੜ੍ਹੇ ਸਨ ਉਸਨੂੰ ਘਰ ਵੱਲ ਆਉਂਦੇ ਵੇਖ ਪ੍ਰੀਤ ਘਬਰਾ ਗਈ ਉਸਦਾ ਰੰਗ ਲਾਲ ਹੋ ਗਿਆ। ਮੱਥੇ ਤੇ ਦੁੱਖਾਂ ਵਾਲੀ ਅਮਰ ਵੇਲ ਬਣ ਗਈ ਜਿਸਦੀ ਕੋਈ ਜੜ੍ਹ ਨਹੀਂ ਹੁੰਦੀ ਕਿ ਕਿੱਥੋਂ ਖਤਮ ਹੋਵੇ ਸਾਰਾ ਪਰਿਵਾਰ ਦੁੱਖੀ ਸੀ, ਉਹ ਅੰਦਰ ਆ ਗਿਆ ਉਸਦਾ ਪਿਆਰ ਜੋ ਕਿਤਾਬਾਂ ਵਿੱਚ ਸੀ ਪ੍ਰੀਤ ਵੱਲੋਂ ਉਹ ਸਭ ਕਾਪੀਆਂ ਉਸਨੇ ਪ੍ਰੀਤ ਦੇ ਪੈਰਾਂ ਵਿੱਚ ਮਾਰੀਆਂ ਤੇ ਪ੍ਰੀਤ ਦੀ ਬਾਂਹ ਫੜ ਲਈ ਤਾਂ ਉਹ ਰੋਣ ਲੱਗ ਪਈ, ਜੋਰ ਨਾਲ ਬਾਂਹ ਛੁਡਾ ਕੇ ਓਹ ਮਾਸੀ ਦੇ ਉਹਲੇ ਹੋ ਗਈ ਉਸਦੀ ਮਾਸੀ ਨੇ ਸਰਵ ਦੀ ਬਾਂਹ ਫੜੀ ਤੇ ਪੇਟੀਆਂ ਵਾਲੇ ਕਮਰੇ 'ਚ ਲੈ ਗਈ ਕਿਹਾ ਸਰਵ ਰਹਿਣ ਦੇ ਕਿਉਂ ਸਾਡੀ ਇੱਜ਼ਤ ਰੋਲ ਰਿਹੈਂ। ਉਹ ਉਸਦੇ ਹਾੜੇ ਕੱਢਣ ਲੱਗੀ ਤਾਂ ਉਹ ਰੋਣ ਲੱਗ ਪਿਆ ਤੇ ਕਹਿਣ ਲੱਗਾ ਮੈਂ ਪ੍ਰੀਤ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਉਸ ਨੇ ਮੇਰੀ ਕਦਰ ਨਾ ਜਾਣੀ ਜੇ ਪ੍ਰੀਤ ਨੇ ਸਪਰੇ ਪੀਤੀ ਸੀ ਤਾਂ ਮੈਂ ਵੀ