ਮੈਂ ਪ੍ਰੀਤ ਬਿਨਾਂ ਨਹੀਂ ਰਹਿ ਸਕਦਾ ਤੇ ਉਸਦੀ ਮਾਸੀ ਨੇ ਕਿਹਾ ਕਿ ਤੂੰ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਏਂਗਾ। ਸਰਵ ਨੇ ਕਿਹਾ ਮੈਂ ਵਿਆਹ ਕਰਵਾਂਗਾ ਜੇ ਤੁਸੀਂ ਨਹੀਂ ਕੀਤਾ ਤਾਂ ਮੈਂ ਪ੍ਰੀਤ ਨੂੰ ਲੈ ਜਾਵਾਂਗਾ, ਨਹੀਂ ਮਰ ਜਾਵਾਂਗਾ। ਇਹ ਸੁਣਦੇ ਸਾਰ ਹੀ ਮਾਸੀ ਨੇ ਸਰਵ ਦੇ ਮੁੰਹ ਤੇ ਗੁੱਸੇ ਨਾਲ ਥੱਪ ਜੜ ਮਾਰਿਆ ਉਸਨੇ ਨੀਵੀਂ ਪਾ ਲਈ 'ਤੇ ਪ੍ਰੀਤ ਵੱਲ ਕੌੜਾ-ਕੌੜਾ ਝਾਕਣ ਲੱਗਾ । ਮਾਸੀ ਨੇ ਕਿਹਾ ਕਿ ਤੇਰਾ ਚਾਚਾ ਆਉਣ ਵਾਲਾ ਨੇ ਤੂੰ ਚਲਾ ਜਾਹ, ਉਹ ਤੁਹਾਨੂੰ ਦੋਵਾਂ ਨੂੰ ਮਾਰ ਦੇਵੇਗਾ, ਜਾ ਸਰਵ ਚਲਾ ਜਾਹ. ਪਰ ਉਹ ਉਥੇ ਹੀ ਬੈਠ ਗਿਆ ਤੇ ਬੋਲਿਆ ਤੁਸੀਂ ਮੈਨੂੰ ਇੱਥੇ ਹੀ ਮਾਰ ਦਿਓ। ਪਰ ਮੈਂ ਪ੍ਰੀਤ ਬਿਨਾਂ ਨਹੀਂ ਜਾਣਾ ਅੱਜ ਫੈਸਲਾ ਕਰ ਕੇ ਹੀ ਜਾਣਾ ਏਂ, ਭਾਵੇਂ ਮੈਨੂੰ ਅੱਜ ਮਰਨਾ ਕਿਉਂ ਨਾ ਪਵੇ।
ਮਾਸੀ ਨੇ ਸਰਵ ਅੱਗੇ ਆਪਣੀ ਇੱਜ਼ਤ ਦੇ ਵਾਸਤੇ ਪਾਏ। ਅਹਿਸਾਨਾਂ ਦੇ ਤੀਰ ਭਰੇ ਸ਼ਬਦ ਕਹੇ ਤਾਂ ਨਿਮੋਝੂਣਾਂ ਹੋ ਘਰ ਵੱਲ ਤੁਰ ਪਿਆ। ਕੁਝ ਪਲ ਘਰ ਬੈਠ ਆਪਣੀ ਕਿਸਮ ਨੂੰ ਕੋਸਦਾ, ਦੁਕਾਨ ਤੇ ਚਲਾ ਗਿਆ ਤੇ ਬਆਦ ਵਿੱਚ ਪ੍ਰੀਤ ਦੀ ਮਾਸੀ ਉਸਦੇ ਘਰ ਆ ਗਈ ਤੇ ਓਹਦੀ ਮਾਂ ਨੂੰ ਉਸ ਬਾਰੇ ਸਭ ਕੁਝ ਦੱਸਿਆ। ਉਸਦੀ ਮਾਂ ਨੇ ਅਮਨ ਤੋਂ ਫ਼ੋਨ ਕਰਵਾਇਆ ਤੇ ਉਹ ਦੁਕਾਨ ਤੋਂ ਸਿੱਧਾ ਘਰ ਆਇਆ ਤਾਂ ਉਸਦੀ ਮਾਂ ਨੇ ਉਸਨੂੰ ਸਮਝਾਉਂਦਿਆਂ ਕਿਹਾ" ਪੁੱਤ ਇਹ ਸਭ ਕੀ ਕਰ ਰਿਹਾ ਏ""ਪਿੰਡ 'ਚ ਆਪਣੇ ਪਰਿਵਾਰ 'ਚ ਵਿਆਹ ਨਹੀਂ ਹੁੰਦਾ। ਸਿਆਣਾ ਬਣ ਪੁੱਤ” ਉਸਨੇ ਜੋ ਕੁਝ ਪ੍ਰੀਤ ਦੇ ਘਰ ਕਿਹਾ ਸੀ ਉਹ ਗੱਲਾਂ ਆਪਣੀ ਮਾਂ ਨੂੰ ਵੀ ਦੱਸ ਦਿੱਤੀਆਂ ਤੇ ਗੁੱਸੇ ਵਿੱਚ ਘਰੋਂ ਚਲਾ ਗਿਆ ਦੋਵੇਂ ਪਰਿਵਾਰ ਦੁਖੀ ਸਨ ਸਰਵ ਦੇ ਪਾਗਲਪਨ ਸਭ ਨੂੰ ਚੱਕਰਾ 'ਚ ਪਾਇਆ ਸੀ। ਉਹ ਸਾਰਾ ਦਿਨ ਦੁਕਾਨ ਤੇ ਬੈਠਾ ਸੋਚਣ ਰਿਹਾ ਦੁਪਹਿਰ ਹੋਈ ਪ੍ਰੀਤ ਦੀ ਮੰਮੀ ਨੂੰ ਇਹ ਸਭ ਪਤਾ ਲੱਗਾ ਤੇ ਪ੍ਰੀਤ ਨੂੰ ਦਿਤਾ ਹੋਇਆ ਸਾਰਾ ਸਮਾਨ ਚੁੱਕ ਕੇ ਉਸਦੇ ਘਰ ਵੱਲ ਤੁਰ ਪਈ ਤੇ ਉਸ ਦੇ ਘਰ ਜਾ ਪਹੁੰਚੀ। ਉਸਦੇ ਘਰ ਉਸ ਦਾ ਸਾਰਾ ਪਰਿਵਾਰ ਤੇ ਉਹ ਆਪ ਵੀ ਘਰ ਸੀ। ਬਲਜੀਤ ਨੇ ਸਰਵ ਵੱਲ ਵੇਖਿਆ ਤੇ ਉਸ ਦੇ ਕੋਲ ਗਈ ਤੇ ਕਹਿਣ ਲੱਗੀ, ਸਰਵ ਤੂੰ ਇਹ ਸਭ ਠੀਕ ਨਹੀਂ ਕਰ ਰਿਹਾ ਆ ਚੱਕ ਤੇਰਾ ਸਮਾਨ ਜੋ ਤੈਂ ਪ੍ਰੀਤ ਨੂੰ ਦਿੱਤੇ। ਅਸੀਂ ਐਨੈ ਗ਼ਰੀਬ ਨਹੀਂ, ਤੂੰ ਕੌਣ ਹੁੰਦਾ ਏ ਇਹ ਸਭ ਦੇਣ ਵਾਲਾ । ਅੱਗੋਂ ਉਸਨੇ ਜਵਾਬ ਦੇਂਦਿਆਂ ਆਖਿਆਂ " ਆਂਟੀ ਮੈਂ ਗਰੀਬੀ ਕਰਕੇ ਇਹ ਸਭ ਨਹੀਂ ਦਿਤਾ ਮੈਂ ਪ੍ਰੀਤ ਨੂੰ ਪਿਆਰ ਕਰਦਾ ਹਾਂ ਇਸ ਕਰਕੇ ਮੈਂ