ਇਹ ਸਭ ਉਸਨੂੰ ਦਿੱਤਾ ਸੀ ਇਹ ਤਾਂ ਸਿਰਫ਼ ਤੋਹਫ਼ੇ ਨੇ। ਜੇ ਪ੍ਰੀਤ ਮੇਰੀ ਜਾਨ ਵੀ ਮੰਗੇ ਮੈਂ ਉਸ ਲਈ ਦੇ ਦਿਆਂਗਾ ਮੈਨੂੰ ਕੋਈ ਪ੍ਰਵਾਹ ਨਹੀ।” ਮੈਂ ਪ੍ਰੀਤ ਨੂੰ ਪਿਆਰ ਕਰਦਾ ਹਾਂ ਤੇ ਕਰਦਾ ਰਹਾਂਗਾ।
ਬਲਜੀਤ ਉਸ ਨੂੰ ਬੁਰਾ ਭਲਾ ਆਖਦੀ ਆਪਣੇ ਘਰ ਵਾਪਸ ਆ ਗਈ, ਉਸ ਦੀ ਮਾਂ ਇਹ ਸਭ ਖੜ੍ਹੀ ਸੁਣਦੀ ਰਹੀ ਅਤੇ ਉਸ ਦੇ ਜਾਣ ਤੋਂ ਬਾਅਦ ਉਸਨੇ ਸਰਵ ਤੋਂ ਇਹ ਸਭ ਬਾਰੇ ਪੁੱਛਿਆ ਤੇ ਕਿਹਾ " ਮੈਂ ਵੀ ਪ੍ਰੀਤ ਦੇ ਘਰ ਜਾ ਰਹੀ ਹਾਂ।" ਹਾਲੇ ਬਲਜੀਤ ਆਪਣੇ ਘਰ ਗਈ ਹੀ ਸੀ ਪਿੱਛੋਂ ਸਰਵ ਦੀ ਮਾਂ ਪ੍ਰੀਤ ਦੀ ਮਾਸੀ ਦੇ ਘਰ ਪਹੁੰਚੀ ਤਾਂ ਉੱਥੇ ਪ੍ਰੀਤ ਦੀ ਮਾਸੀ ਤੇ ਬੇਬੇ ਸਨ, ਸਰਵ ਦੀ ਮਾਂ ਨੇ ਪ੍ਰੀਤ ਨਾਲ ਗੱਲ ਕੀਤੀ" ਕੀ ਗੱਲ ਏ ਪੁੱਤ ਸੁਣ ਪ੍ਰੀਤ ਦੀਆਂ ਅੱਖਾਂ 'ਚੋਂ ਅੱਥਰੂ ਆਪ ਮੁਹਾਰੇ ਵਹਿ ਤੁਰੇ। ਪ੍ਰੀਤ ਰੋਣ ਲੱਗ ਪਈ ਤੇ ਬੋਲੀ“ ਮਾਸੀ ਇਸ ਵਿੱਚ ਸਰਵ ਦਾ ਕੋਈ ਦੋਸ਼ ਨਹੀਂ ਜੋ ਕਸੂਰ ਏ ਇਹ ਸਭ ਮੇਰਾ ਹੈ ਤੁਸੀਂ ਉਸਨੂੰ ਕੁਝ ਵੀ ਨਾ ਕਹਿਣਾ।” ਸਰਵ ਦੀ ਮੰਮੀਂ ਇਹ ਗੱਲ ਸੁਣ ਵਾਪਿਸ ਆ ਗਈ। ਉਸਨੇ ਕਿਹਾ ਹਾਂ ਸਰਵ ਸਾਰਾ ਕਸੂਰ ਉਸ ਕੁੜੀ ਦਾ ਏ ਉਹ ਇਹ ਗੱਲ ਮੰਨ ਗਈ। ਸਰਵ ਨੇ ਕਿਹਾ ਨਹੀਂ ਸਾਡਾ ਦੋਵਾਂ ਦਾ ਕਸੂਰ ਏ ਪਿਆਰ ਤਾਂ ਪ੍ਰੀਤ ਨੂੰ ਮੈਂ ਵੀ ਕੀਤਾ ਏ, ਹੁਣ ਉਹ ਪਿਛੇ ਹੱਟਦੀ ਏ ਸਰਵ ਦੀ ਮਾਂ ਨੂੰ ਸਰਵ ਦੀਆਂ ਅੱਖਾਂ 'ਚੋਂ ਸਾਫ਼ ਪ੍ਰੀਤ ਦਾ ਪਿਆਰ ਨਜ਼ਰ ਆ ਰਿਹਾ ਸੀ ਪਰ ਉਹ ਕੁਝ ਬੋਲੀ ਨਾ ਤੇ ਉਸਨੂੰ ਕੱਲਾ ਛੱਡ ਅੰਦਰ ਚਲੀ ਗਈ, ਤੇ ਸੋਚਣ ਲੱਗੀ, ਪਤਾ ਨਹੀਂ ਮੇਰੇ ਪੁੱਤ ਨੂੰ ਕਿਸ ਦੀ ਨਜ਼ਰ ਲੱਗ ਗਈ ਸੱਭ ਨੂੰ ਉਸ ਕੁੜੀ ਲਈ ਅਣਦੇਖਾ ਪਿਆ ਕਰਦਾ ਜਾ ਰਿਹਾ ਹੈ । ਸ਼ਾਮ ਹੋ ਗਈ ਸੱਬੋ ਦਾ ਫ਼ੋਨ ਆਇਆ ਤੇ ਕਿਹਾ ਕਿ ਸਰਵ ਤੂੰ ਮੇਰੇ ਨਾਲ ਇਕ ਵਾਅਦਾ ਕਰ ਕਿ ਅੱਜ ਤੋਂ ਬਾਅਦ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰੇਂਗਾ ਜਿਸ ਨਾਲ ਤੇਰੀ ਪ੍ਰੀਤ ਦੀ ਜਿੰਦਗੀ ਖ਼ਰਾਬ ਹੋਵੇ ਕਿਉਂਕਿ ਤੂੰ ਮੇਰਾ ਵੀਰ ਏਂ ਪ੍ਰੀਤ ਮੇਰੀ ਸਹੇਲੀ ਐ । ਮੈ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਕੁਝ ਦਿਨਾਂ ਵਿੱਚ ਮੈਂ ਪ੍ਰੀਤ ਨੂੰ ਮਨਾਲਾਂਗੀ ਤੇ ਦੁਬਾਰਾ ਤੇਰਾ ਮੇਲ ਕਰਾ ਦਿਆਂਗੀ। ਸਰਵ ਨੇ ਉਸਦਾ ਧੰਨਵਾਦ ਕੀਤਾ ਤੇ ਕਿਹਾ ਠੀਕ ਹੈ। ਮੈਂ ਤੇਰੇ ਤੇ ਭਰੋਸਾ ਕਰਦਾ ਹਾਂ। ਕੁਝ ਨਹੀਂ ਕਰਾਂਗਾ ਤੇ ਫ਼ੋਨ ਕੱਟ ਦਿੱਤਾ। ਅਗਲੀ ਸ਼ਾਮ ਨੂੰ ਸਰਵ ਸੋਚ ਦੀ ਦੁਕਾਨ ਤੇ ਬੈਠਾ ਸੀ ਉਸਨੇ ਆਪਣੀਆਂ ਸਾਰੀਆਂ ਗੱਲਾਂ ਉਸ ਨਾਲ ਸਾਂਝੀਆਂ ਕੀਤੀਆਂ ਤੇ ਕਿਹਾ ਸੋਚ ਦੱਸ ਮੈਂ ਕੀ ਕਰਾਂ ਉਸਨੇ ਉਸਨੂੰ ਹੌਂਸਲਾ ਦਿੱਤਾ ਤੇ ਕਿਹਾ, ਜੇਕਰ ਪ੍ਰੀਤ ਤੈਨੂੰ ਪਿਆਰ ਕਰਦੀ ਹੋਈ ਉਹ ਇਕ ਦੋ ਦਿਨ ਵਿਚ ਤੈਨੂੰ ਜ਼ਰੂਰ ਫ਼ੋਨ ਕਰੇਗੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਉਸਨੂੰ ਬਹੁਤ ਪਿਆਰ ਕਰਦੀ ਐ ਕਿਉਂਕਿ ਉਸਨੇ ਫੋਨ ਕਰਕੇ ਦੱਸ ਦਿੱਤਾ ਸੀ ਮੈਨੂੰ ਇਹ ਵੀ ਪਤਾ ਸੀ ਕਿ