ਸਰਵ ਨੇ ਉਸਨੂੰ ਪੁਛਿਆ ਕਿ ਤੂੰ ਕਿਥੇ ਗਈ ਸੀ ਮੈਂ ਤੈਨੂੰ ਹਰ ਸ਼ਹਿਰ ਵਿੱਚ ਹਰ ਥਾਂ ਲੱਭਿਆ ਪਰ ਤੂੰ ਕਿਥੇ ਸੀ ? ਸਰਵ ਮੇਰੇ ਘਰਦੇ ਮੈਨੂੰ ਦੂਰ ਦੇ ਸ਼ਹਿਰ ਲੈ ਗਏ ਸਨ, ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਉਹਨਾਂ ਨੇ ਇਕ ਦੂਜੇ ਦੀ ਕਹਾਣੀਆਂ ਸੁਣੀਆਂ ਸੁਣਾਈਆਂ ਆਪਣੇ ਦੁੱਖ-ਸੁੱਖ ਸਾਂਝੇ ਕੀਤੇ। ਗਿਲੇ ਸ਼ਿਕਵਿਆਂ ਨੂੰ ਭੁਲਾ ਉਨ੍ਹਾਂ ਫਿਰ ਤੋਂ ਇਕੱਲਿਆਂ ਜੀਊਣ ਮਰਨ ਦੀਆਂ ਕਸਮਾਂ ਖਾਧੀਆਂ।
" ਅਸੀਂ ਤੇਰੇ ਲਈ ਜੱਗ ਤੇ ਜਿਉਂਦੇ ਆਂ
ਤੇਰੇ ਤੇ ਸਾਨੂੰ ਮਾਣ ਸੱਜਣਾਂ
ਸਾਡੇ ਤੇਰੇ ਸਾਹਾਂ ਨਾਲ ਸਾਹ ਚਲਦੈ
ਤੂੰ ਹੋ ਨਾ ਬੇਪਰਵਾਹ ਸੱਜਣਾ---
ਕਹਿੰਦੇ ਨੇ ਪਿਆਰ ਇਕ ਅਜਿਹਾ ਰੋਗ ਏ ਜਿਸਦਾ ਇਲਾਜ਼ ਕਿਧਰੇ ਨਹੀਂ। ਉਸ ਦਿਨ ਉਹਨਾਂ ਨੇ ਇਕੱਠੇ ਜੀਣ ਤੇ ਮਰਨ ਦੀਆਂ ਕਸਮਾਂ ਖਾਧੀਆਂ ਤੇ ਫਿਰ ਤੋਂ ਉਸੇ ਤਰ੍ਹਾਂ ਇਕ ਦੂਜੇ ਨਾਲ ਆਪਣਾ ਦੁੱਖ ਸਾਂਝਾਂ ਕਰਨ ਲੱਗੇ । ਸਮਾਂ ਆਪਣੀ ਚਾਲ ਚਲਦਾ ਗਿਆ। ਪ੍ਰੀਤ ਨੂੰ ਕਾਲਜ ਗਈ ਨੂੰ ਕਾਫ਼ੀ ਦਿਨ ਹੋ ਗਏ ਸਨ ਉਸਨੇ ਫਿਰ ਤੋਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਇੰਝ ਲੱਗਦਾ ਸੀ ਸਾਰੇ ਦੁੱਖ ਪ੍ਰੀਤ ਤੋਂ ਉਡਾਰੀ ਮਾਰ ਕੇ ਭੱਜ ਗਏ ਹੋਣ। ਉਹ ਕਾਲਜ ਜਾਂਦੀ ਉਸਦੇ ਦਿਲ ਵਿਚ ਕੋਈ ਉਦਾਸੀ ਨਹੀਂ ਸੀ। ਕਾਲਜ ਵਿੱਚ ਸਹੇਲੀਆਂ ਨੇ ਉਸ ਦਾ ਹਾਲ ਪੁੱਛਿਆ ਤੇ ਕਿਹਾ ਸਾਡੀ ਹੀਰ ਦਾ ਕੀ ਹਾਲ ਐ ਪ੍ਰੀਤ