ਪਰ ਪ੍ਰੀਤ ਨੇ ਕਿਹਾ ਨਹੀਂ ਤੂੰ ਕਿਰਾਏ ਤੇ ਲਿਆਦੇ ਐਵੇਂ ਪੈਸੇ ਨਾ ਖਰਚੀਂ ਅੱਗੋਂ ਸਰਵ ਨੇ ਚਲ ਠੀਕ ਆਖ਼ ਕੇ ਹਾਮੀ ਭਰ ਦਿੱਤੀ। ਉਸਨੇ ਕੈਮਰਾ ਅਗਲੇ ਦਿਨ ਲੈ ਕੇ ਦੇ ਦਿਤਾ। ਪ੍ਰੀਤ ਪਾਰਟੀ ਵਾਲੇ ਦਿਨ ਕੈਮਰਾ ਨਾਲ ਲੈ ਗਈ ਸਭ ਨੂੰ ਖੁਸ਼ੀ ਹੋਈ ਪ੍ਰੀਤ ਨੇ ਆਪਣੀਆਂ ਸਹੇਲੀਆਂ ਨਾਲ ਸਾਰਾ ਦਿਨ ਫੋਟੋਆਂ ਖਿੱਚੀਆਂ। ਖੁਸ਼ੀ ਨਾਲ ਪਾਰਟੀ ਦਾ ਆਨੰਦ ਮਾਣਿਆ ਉਸਨੂੰ ਬਹੁਤ ਹੀ ਖੁਸ਼ੀ ਤੇ ਆਪਣੇ ਪਿਆਰ ਤੇ ਮਾਣ ਹੋਇਆ। ਉਹਨੂੰ ਫੋਟੋਆਂ ਖਿਚਾਉਣ ਦਾ ਵਾਹਲਾ ਹੀ ਸ਼ੌਕ ਸੀ।
ਕਿਆ ਜ਼ਿੰਦਗੀ ਸੀ ਕਿਆ ਨਜ਼ਾਰੇ ਸਨ
ਜਦ ਮੇਰੇ ਕੋਲ ਮੇਰੇ ਪਿਆਰੇ ਸਨ
ਨਾ ਕੋਈ ਗ਼ਮ ਸੀ ਨਾ ਅੱਖ਼ ਨਮ ਸੀ
ਬਸ ਪਿਆਰ ਦੇ ਹੁਲਾਰੇ ਸਨ।
ਪ੍ਰੀਤ ਨੇ ਸਰਵ ਨੂੰ ਕੈਮਰਾ ਵਾਪਿਸ ਦੇ ਦਿਤਾ ਤੇ ਉਸਨੇ ਸਾਰੀਆਂ ਫੋਟੋਆਂ ਤਿਆਰ ਕਰਵਾ ਕੇ ਦੇ ਦਿੱਤੀਆਂ। ਪ੍ਰੀਤ ਦੀਆਂ ਸਹੇਲੀਆਂ
ਖੁਸ਼ ਸਨ। ਸੱਭ ਨੇ ਸਰਵ ਨੂੰ ਆਪਣੇ ਵੱਲੋਂ ਧੰਨਵਾਦ ਭੇਜਿਆ, ਇਹ ਦੇਖ ਪ੍ਰੀਤ ਦਾ ਸੀਨਾ ਚੌੜਾ ਹੋ ਗਿਆ ਤੇ ਉਹ ਆਪਣੇ ਪਿਆਰ ਤੇ ਮਾਣ ਮਹਿਸੂਸ ਕਰਨ ਲੱਗੀ ਉਹਨਾਂ ਕਾਫ਼ੀ ਗੱਲਾਂ ਕੀਤੀਆਂ ਤੇ ਕਾਲਜ ਟਾਇਮ ਤੋਂ ਬਾਅਦ ਘਰ ਆ ਰੋਟੀ ਖਾਧੀ ਤੇ ਫੋਟੋਆਂ ਮਾਸੀ ਨੂੰ ਵਿਖਾਉਣ ਲਈ ਆਵਾਜ਼ ਮਾਰੀ " ਮਾਸੀ ਮੇਰੀ ਪਾਰਟੀ ਦੀਆਂ ਫੋਟੋਆਂ ਦੇਖੋ" ਮਾਸੀ ਨੇ ਉਸਦੀ ਕੋਈ ਗੱਲ ਨਾ ਸੁਣੀ ਤੇ ਆਪਣੇ ਘਰ ਚਲੀ ਗਈ। ਉਹ ਉਦਾਸ ਜਿਹੀ ਹੋ ਗਈ ਫਿਰ ਆਪਣੀ ਮੰਮੀ ਨੂੰ ਕਿਹਾ ਤਾਂ ਮੰਮੀ ਨੇ ਜਵਾਬ ਦਿੱਤਾ " ਮੈਂ ਨਹੀਂ ਵੇਖਣੀਆਂ ਜਾ ਆਪਣੇ ਖਸਮ ਨੂੰ ਦਿਖਾ"। ਪ੍ਰੀਤ ਸੋਚਣ ਲੱਗੀ ਮੇਰੇ ਖਸਮ ਨੇ ਤਾਂ ਲਿਆ ਕੇ ਦਿੱਤੀਆਂ ਨੇ, ਉਹ ਥੋੜ੍ਹੀ ਹੱਸੀ ਤੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਸਰਵ ਨੂੰ ਫੋਨ ਕੀਤਾ ਫਿਰ ਰੋਣ ਹਾਕੀ ਹੁੰਦਿਆਂ ਬੋਲੀ "ਸਰਵ ਇਸ ਘਰ ਵਿੱਚ ਮੇਰੀ ਕਦਰ ਨਹੀਂ।" ਮੈਂ ਇੱਥੇ ਇਕੱਲੀ ਹਾਂ ਮੈਨੂੰ ਲੈ ਜਾ ਜਲਦੀ ਤੋਂ ਜਲਦੀ ਉਸਨੇ ਸਾਰੀਆਂ ਗੱਲਾਂ ਉਸਨੂੰ ਦੱਸੀਆਂ ਤੇ ਰੋਂਦੀ ਹੋਈ ਕਹਿਣ ਲੱਗੀ ਮੈਨੂੰ ਆਪਣੇ ਕੋਲ ਬੁਲਾ ਲੈ, ਮੈਂ ਤੇਰੇ ਗਲ੍ਹ ਲੱਗ ਰੋਣਾ ਚਾਹੁੰਦੀ ਹਾਂ। ਸਰਵ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੇਰੀਆਂ ਫੋਟੋਆਂ ਦੇਖਣ ਲਈ ਹਾਂ ਤਾਂ ਸਹੀ, ਹੋਰ ਦੀ ਕੀ ਲੋੜ ਏ ਮੇਰੀ ਖੰਡ ਰੋਣਾ ਬੰਦ ਕਰ। ਤੇਰੀਆਂ ਫੋਟੋਆਂ ਸਾਰੀਆਂ ਕੁੜੀਆਂ ਤੋਂ ਸੋਹਣੀਆਂ ਨੇ ਤੂੰ ਬਹੁਤ ਸੋਹਣੀ ਏ ਸੱਚੀ ਯਾਰ ਹਾਏ ਉਏ ਮਰ ਗਏ ਤੇ ਇਹ ਗੱਲ ਸੁਣ ਉਹ ਹੱਸਣ ਲੱਗੀ ਤੇ ਸ਼ਰਮਾ ਕੇ ਫੋਨ ਕੱਟ ਦਿਤਾ।