ਅੱਗੋਂ ਜਵਾਬ ਸੀ " ਮੇਰੀ ਇੱਕੋ ਤਮੰਨਾ ਹੈ, ਕਿ ਤੂੰ ਮਿਲ ਜਾਵੇਂ ਭਾਵੇਂ ਮੈਨੂੰ ਸਾਰੇ ਜ਼ਮਾਨੇ ਨਾਲ ਟੱਕਰ ਕਿਉਂ ਨਾ ਲੈਣੀਂ ਪਵੇ ਮੈਂ ਤੇਰੇ ਨਾਲ ਖੜਾਂਗੀ ਇਹ ਮੇਰਾ ਵਾਅਦਾ ਹੈ ਤੇ ਮੈਨੂੰ ਇਹ ਵੀ ਪਤਾ ਏ ਕਿ ਤੂੰ ਵੀ ਮੈਨੂੰ ਕਿੰਨਾ ਪਿਆਰ ਕਰਦਾ ਏ । ਸਰਵ ਤੂੰ ਕਸਮ ਖਾ ਕਿ ਜੇ ਮਰਾਂਗੇ ਤਾਂ ਦੋਵੇਂ ਕੱਠ ਮਰਾਂਗੇ ਜੇ ਜੀਏ ਤਾਂ ਵੀ ਦੋਵੇਂ ਇਕੱਠੇ। ਬਸ ਮੇਰਾ ਭਰੋਸਾ ਕਦੇ ਵੀ ਨਾ ਤੋੜੀਂ ਸਰਵ, ਨਹੀਂ ਤਾਂ ਇਸ ਦੁਨੀਆਂ ਦੀ ਕੋਈ ਵੀ ਕੁੜੀ ਪਿਆਰ ਨਹੀਂ ਕਰੇਗੀ। ਜੇਕਰ ਤੂੰ ਮੇਰਾ ਦਿਲ ਤੋੜ ਦਿੱਤਾ, ਸਮਝ ਲਈ ਪ੍ਰੀਤ ਜੱਗ ਤੇ ਨਹੀਂ ਰਹੀ ਮੇਰੀ ਆਸ ਸਿਰਫ਼ ਤੂੰ ਏਂ। ਕੋਈ ਭਾਵੇਂ ਕੁਝ ਵੀ ਕਹੇ ਪਰ ਮੈਂ ਤੇਰਾ ਸਾਥ ਕਦੇ ਵੀ ਨਹੀਂ ਛੱਡਾਂਗੀ।"
ਇਕ ਪਾਸੇ ਉਹ ਦੋਵੇਂ ਇਕ ਦੂਜੇ ਦੇ ਕਰੀਬ ਹੁੰਦੇ ਜਾ ਰਹੇ ਸਨ। ਦੂਜੇ ਪਾਸੇ ਲੋਕਾਂ ਨੇ ਉਹਨਾਂ ਦੀਆਂ ਬੁਰਿਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਲ ਪਲ ਉਹਨਾਂ ਲਈ ਇਮਤਿਹਾਨ ਦੀ ਘੜੀ ਸੀ। ਲੋਕੀ ਉਨ੍ਹਾਂ ਦੀਆਂ ਰਾਹਾਂ ਵਿੱਚ ਰੋੜਾ ਬਣ ਰਹੇ ਸਨ ਪਰ ਉਹ ਇਕ ਦੂਜੇ ਨਾਲ ਖੜ੍ਹੇ ਸਨ। ਇਕ ਦਿਨ ਸਰਵ ਦੁਕਾਨ ਤੇ ਸੀ ਉਸਦੇ ਦੋਸਤ ਉਸ ਕੋਲ ਆਏ ਤੇ ਸਰਵ ਨੂੰ ਪ੍ਰੀਤ ਦੇ ਨਾਮ ਨਾਲ ਬੁਲਾਇਆ ਤਾਂ ਉਹ ਹੈਰਾਨ ਹੋ ਗਿਆ। ਲੋਕੀ ਸਰਵ ਪ੍ਰੀਤ ਦੇ ਨਾਂ ਨਾਲ ਬੁਲਾਉਣ ਲੱਗ ਪਏ ਸਨ। ਉਸਨੂੰ ਖ਼ੁਸ਼ੀ ਹੁੰਦੀ, ਉਹਨਾਂ ਨੇ ਕਿਹਾ “ ਆਪਾਂ ਅੰਮ੍ਰਿਤਸਰ ਜਾਣੈ" ਤਾਂ ਉਸਦਾ ਜਵਾਬ ਸੀ " ਯਾਰ ਮੈਂ