

ਪਹਿਲਾਂ ਪ੍ਰੀਤ ਨੂੰ ਪੁੱਛ ਲਵਾਂ" ਉਹਨਾਂ ਹੱਸਦਿਆਂ ਕਿਹਾ ਪੁੱਛ ਕੇ ਦੱਸੀਂ ਸਾਨੂੰ । ਉਸਨੇ ਫ਼ੋਨ ਕੀਤਾ “ ਪ੍ਰੀਤ ਮੈਂ ਅੰਮ੍ਰਿਤਸਰ ਜਾਣਾ ਏਂ " ਤਾਂ ਪ੍ਰੀਤ ਨੇ ਕਿਹਾ “ ਉੱਥੇ ਜਾਣ ਦਾ ਤਾਂ ਫਾਇਦਾ ਏ ਜੇ ਉਸ ਤੋਂ ਤੂੰ ਮੈਨੂੰ ਮੰਗੇਂਗਾ " । ਸਰਵ ਦਾ ਜਵਾਬ ਸੀ ਮੇਰੇ ਲਈ ਸਭ ਕੁਝ ਤੂੰ ਏਂ । ਤੂੰ ਮਿਲ ਗਈ ਸਭ ਕੁਝ ਮਿਲ ਗਿਆ" ਅੱਗੋਂ ਉਸਨੇ ਪੁੱਛਿਆ " ਮੈਂ ਤੇਰੇ ਲਈ ਕੀ ਲੈ ਕੇ ਆਵਾਂ"। ਪ੍ਰੀਤ ਨੇ ਕਿਹਾ " ਮੈਨੂੰ ਤਾਂ ਹੀ ਯਕੀਨ ਹੋਵੇਗਾ ਜੇ ਤੂੰ ਮੇਰਾ ਨਾਮ ਆਪਣੀ ਸੱਜੀ ਬਾਂਹ ਦੇ ਲਿਖਵਾ ਕੇ ਲਿਆਵੇਂਗਾ" ਤਾਂ ਸਰਵ ਨੇ ਕਿਹਾ "ਹਾਂ ਜੀ ਜ਼ਰੂਰ ਜੋ ਤੂੰ ਕਹੇ ਮਨਜ਼ੂਰ ਏ।" ਮੈਨੂੰ ਜੋ ਤੈਨੂੰ ਭਾਵੇਂ ਲੈ ਆਵੀਂ, ਮੇਰਾ ਤੇ ਸਭ ਕੁੱਝ ਤੂੰ ਏਂ। ਮੇਰੀ ਖ਼ੁਸ਼ੀ ਲਈ ਕੁਝ ਵੀ ਲੈ ਕਿ ਆਵੀਂ। ਦੂਜੇ ਦਿਨ ਸਰਵ ਤੇ ਉਸਦੇ ਦੋਸਤ ਰੇਲ ਤੇ ਸਫ਼ਰ ਲਈ ਬੈਠ ਗਏ। ਹਾਲੇ ਗੱਡੀ ਥੋੜੀ ਦੂਰ ਹੀ ਗਈ ਸੀ ਪ੍ਰੀਤ ਦੇ ਸਰਵ ਨੂੰ ਫ਼ੋਨ ਆਉਣੇ ਸ਼ੁਰੂ ਹੋ ਗਏ। ਜਦੋਂ ਪ੍ਰੀਤ ਦਾ ਫ਼ੋਨ ਆਉਂਦਾ ਉਸਨੂੰ ਦੋਸਤਾਂ ਵਿਚੋਂ ਉੱਠ ਕੇ ਜਾਣਾ ਪੈਂਦਾ । ਉਸਦਾ ਵਾਰ ਵਾਰ ਫ਼ੋਨ ਆਉਣਾ ਤੋਂ ਪੁੱਛਣਾ। ਕਿਥੇ ਪਹੁੰਚ ਗਏ ਸਾਰੇ ਦੋਸਤ ਦੁੱਖੀ ਹੋ ਗਏ ਸਨ। ਉਹ ਕਹਿਣ ਲੱਗੇ ਯਾਰ ਹੁਣ ਤਾਂ ਫ਼ੋਨ ਛੱਡਦੇ ਉਹ ਉਸਨੂੰ ਅੱਗੇ ਮਜ਼ਾਕ ਕੱਢਣ ਲੱਗੇ ਤਾਂ ਉਸਨੇ ਪ੍ਰੀਤ ਨੂੰ ਕਹਿ ਦਿੱਤਾ ਯਾਰ ਫ਼ੋਨ ਨਾ ਕਰ। ਉਸਨੇ ਕਿਹਾ ਚੱਲ ਠੀਕ ਹੈ ਸਫ਼ਰ ਲੰਮਾ ਸੀ। ਉਸਦੇ ਦੋਸਤ ਸੌਂ ਗਏ ਸਨ ਤੇ ਉਸ ਦੀ ਅੱਖ ਵੀ ਲੱਗ ਗਈ ਉਸਨੂੰ ਬਹੁਤ ਭਿਆਨਕ ਸੁਪਨਾ ਆਇਆ ਦੇਖਿਆ ਕਿ ਉਹ ਤੇ ਪ੍ਰੀਤ ਘਰੋਂ ਭੱਜ ਗਏ ਸਨ ਤੇ ਉਹ ਇਸੇ ਟ੍ਰੇਨ ਵਿਚ ਜਾ ਰਹੇ ਸਨ ਸਾਰੇ ਪਿੰਡ ਨੂੰ ਪਤਾ ਲੱਗ ਚੁੱਕਾ ਸੀ । ਸਾਰੇ ਉਹਨਾਂ ਨੂੰ ਲੱਭਣ ਲਈ ਪਿੱਛੇ ਲੱਗ ਚੁੱਕੇ ਸਨ। ਉਹ ਬਹੁਤ ਘਬਰਾਏ ਹੋਏ ਸਨ, ਪ੍ਰੀਤ ਸਰਵ ਨੂੰ ਕਹਿ ਰਹੀ ਸੀ ਕਿ ਮੈਨੂੰ ਬਹੁਤ ਡਰ ਲੱਗ ਰਿਹੈ, ਮੇਰੇ ਮਾਪੇ ਮੇਰੇ ਪਿੱਛੇ ਨੇ, ਪਾਪਾ ਦਾ ਕੋਈ ਪਤਾ ਨਹੀਂ। ਪ੍ਰੀਤ ਦਾ ਪਾਪਾ ਇਹ ਗੱਲ ਸੁਣ ਸਰਵ ਦੇ ਘਰ ਚਲਾ ਗਿਆ ਸੀ ਉਸਨੇ ਸਰਵ ਦੇ ਪਿਉ ਦੇ ਸਿਰ ਵਿੱਚ ਗੰਢਾਸਾ ਮਾਰਿਆ ਤੇ ਮਾਰ ਦਿੱਤਾ। ਫਿਰ ਅਮਨ ਨੇ ਪੀਤ ਦੇ ਪਾਪੇ ਦੇ ਸਿਰ ਵਿੱਚ ਇੱਟ ਮਾਰੀ ਉਹ ਵੀ ਮਰ ਗਿਆ ਸੀ ਸਾਰੇ ਇਕ ਦੂਜੇ ਦੇ ਦੁਸ਼ਮਣ ਬਣ ਗਏ ਦੋਵੇਂ ਪਰਵਾਰ ਆਪਸ ਵਿਚ ਤਹਿਸ਼ ਨਹਿਸ ਹੋ ਗਏ ਸਨ। ਉਹਨਾਂ ਨੂੰ ਲੱਭਣ ਲਈ ਪੁਲਿਸ ਪਿੱਛੇ ਲੱਗ ਗਈ ਉਹਨਾਂ ਤੇ ਰਿਸ਼ਤੇਦਾਰ ਉਹਨਾਂ ਨੂੰ ਕੁੱਤਿਆਂ ਵਾਂਗ ਲੱਭ ਰਹੇ ਸੀ। ਕੋਈ ਐਸੀ ਥਾਂ ਨਹੀਂ ਛੱਡੀ ਜਿੱਥੇ ਉਹਨਾਂ ਨੂੰ ਨਾ ਭਾਲਿਆ ਪਰ ਆਖ਼ਿਰ ਉਹ ਉਹਨਾਂ ਨੂੰ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿਚ ਮਿਲ ਹੀ ਗਏ ਤੇ ਟ੍ਰੇਨ ਵਿਚ ਪ੍ਰੀਤ ਦੇ ਚਾਚੇ ਨੇ ਉਸ ਕੋਲੋਂ ਪ੍ਰੀਤ ਨੂੰ ਖਿੱਚ ਲਿਆ ਤੇ ਉਸਨੂੰ ਇਕ ਪਾਸੇ ਲੈ ਗਏ। ਪ੍ਰੀਤ ਦਾ ਚਾਚਾ ਕਹਿਣ ਲੱਗਾ ਸਭ ਤੋਂ ਪਹਿਲਾਂ ਤੈਨੂੰ ਦੱਸਦਾ ਹਾਂ ਕੁੜੀ ਕਿਵੇਂ ਭਜਾਈ ਦੀ ਏ ਉਹ ਉਸ ਵੱਲ