

ਪਿਸਤੋਲ ਤਾਣ ਕੇ ਖੜਾ ਹੋ ਗਿਆ ਤੇ ਗੋਲੀ ਚਲਾ ਦਿੱਤੀ, ਅੱਗੋਂ ਪ੍ਰੀਤ ਭੱਜਕੇ ਅੱਗੇ ਆ ਗਈ ਸਰਵ ਦੀ ਚੀਕ ਨਿਕਲ ਗਈ, ਉਹ ਅਬੜਬਾਹੇ ਉਠਿਆ, ਉਸਦੇ ਬੁਲ੍ਹਾਂ ਤੇ ਪ੍ਰੀਤ ਦਾ ਨਾਂ ਸੀ ਉਹ ਘਬਰਾਇਆ ਹੋਇਆ ਪਸੀਨਾ ਪਸੀਨਾ ਹੋਇਆ ਹੋਇਆ ਸੀ । ਦੋਸਤਾਂ ਨੇ ਉਸਨੂੰ ਪਾਣੀ ਪਿਲਾਇਆ ਤਾਂ ਉਸਨੂੰ ਸਕੂਨ ਮਿਲਿਆ। ਉਸਨੇ ਇਹ ਗੱਲ ਕਿਸੇ ਨੂੰ ਨਾ ਦੱਸੀ ਕਿਉਂਕਿ ਉਹ ਉਸਦਾ ਮਜ਼ਾਕ ਉਡਾਉਂਦੇ ਉਹ ਚੁੱਪਚਾਪ ਬੈਠ ਗਿਆ । ਹੁਣ ਉਹ ਅੰਮ੍ਰਿਤਸਰ ਪਹੁੰਚਣ ਵਾਲੇ ਸਨ। ਸਰਵ ਨੇ ਪ੍ਰੀਤ ਨੂੰ ਸੁਨੇਹਾ ਭੇਜ ਦਿੱਤਾ ਕਿ ਮੈਂ ਪਹੁੰਚ ਗਿਆ ਹਾਂ। ਉਹ ਉੱਥੇ ਪਹੁੰਚ ਗਏ ਸਨ ਉਹਨਾਂ ਨੇ ਕਿਰਾਏ ਤੇ ਕਮਰਾ ਲੈ ਲਿਆ। ਕਾਫ਼ੀ ਰਾਤ ਹੋ ਚੁੱਕੀ ਸੀ। ਰਾਤ ਬੀਤੀ ਉਨ੍ਹਾਂ ਨੇ ਸਰੋਵਰ 'ਚ ਇਸ਼ਨਾਨ ਕੀਤਾ ਤੇ ਸਾਰੇ ਦੋਸਤ ਦਰਬਾਰ ਸਾਹਿਬ ਗਏ । ਉੱਥੇ ਸਭ ਨੇ ਮੱਥਾ ਟੇਕਿਆ, ਸਰਵ ਨੇ ਆਪਣੀ ਪ੍ਰੀਤ ਦੀ ਖ਼ੈਰ ਮੰਗੀ ਤੇ ਰੱਬ ਅੱਗੇ ਅਰਦਾਸ ਕੀਤੀ " ਰੱਬਾ ਮੈਨੂੰ ਮੇਰੀ ਪ੍ਰੀਤ ਮਿਲ ਜਾਵੇ," ਮੈਂ ਤੇਰੇ ਦਰਬਾਰ ਪ੍ਰੀਤ ਨੂੰ ਲੈ ਕੇ ਜ਼ਰੂਰ ਆਵਾਂਗਾ। ਉਹ ਬਹੁਤ ਖ਼ੁਸ਼ ਸੀ ਤੇ ਉਹ ਸਾਰੇ ਉੱਥੇ ਇਕੱਠੇ ਬਜ਼ਾਰ ਵੇਖਣ ਲਈ ਚੱਲ ਪਏ ਸਰਵ ਇਕ ਦੁਕਾਨ ਤੇ ਰੁੱਕ ਗਿਆ ਜਿੱਥੇ ਨਾਮ ਖੁਣਦੇ ਸਨ ਸਰਵ ਨੇ ਦੁਕਾਨਦਾਰ ਨੂੰ ਆਪਣੀ ਸੱਜੀ ਬਾਂਹ ਤੇ ਨਾਮ ਪਾਉਣ ਲਈ ਕਿਹਾ ਉਸਨੇ ਪ੍ਰੀਤ ਦਾ ਨਾਮ ਆਪਣੀ ਬਾਂਹ ਤੇ ਪਵਾ ਲਿਆ ਤੇ ਉਸ ਲਈ ਬਹੁਤ ਸਾਰਾ ਸਮਾਨ ਖਰੀਦਿਆ ਤੇ ਆਪਣੀ ਖ਼ੁਸ਼ੀ ਨਾਲ ਚੂੜੀਆਂ ਤੇ ਗਜ਼ਰਾ ਲੈ ਕੇ ਆਇਆ। ਆਪਣੇ ਭਤੀਜੇ ਚਾਹਤ ਲਈ ਇਕ ਕੜਾ ਤੇ ਮਾਂ ਤੇ ਪ੍ਰੀਤ ਲਈ ਇਕ ਇਕ ਚੂੜੀ। ਉਸਦੇ ਦੋਸਤ ਉਸਤੋਂ ਨਾਂ ਪਵਾਉਣ ਕਰਕੇ ਨਰਾਜ਼ ਸਨ ਉਨ੍ਹਾਂ ਉਸਨੂੰ ਬਹੁਤ ਕੁਝ ਬੋਲਿਆ। ਕਿਉਂਕਿ ਉਨ੍ਹਾਂ ਉਸਨੂੰ ਇਹ ਕਰਨ ਤੋਂ ਰੋਕਿਆ ਸੀ, ਪਰ ਸਰਵ ਨੇ ਕਿਸੇ ਦੀ ਇਕ ਨਾ ਸੁਣੀ ਆਪਣੇ ਯਾਰ ਦਾ ਨਾਮ ਬਾਂਹ ਤੇ ਪਵਾ ਸ਼ਾਮ ਤੱਕ ਉਹ ਘੁੰਮਦੇ ਰਹੇ, ਦੂਜੇ ਦਿਨ ਉਹ ਆਪਣੇ ਘਰ ਵੱਲ ਨੂੰ ਰਵਾਨਾ ਹੋਏ, ਤੀਜੇ ਦਿਨ ਆਪਣੇ ਘਰ ਪਹੁੰਚੇ। ਸਰਵ ਸ਼ਾਮ ਨੂੰ 8 ਵਜੇ ਆਪਣੇ ਘਰ ਪਹੁੰਚਿਆ ਉਸਨੇ ਘਰ ਆ ਕੇ ਆਪਣੇ ਸਾਰੇ ਪਰਿਵਾਰ ਦੇ ਪੈਰੀਂ ਹੱਥ ਲਾਏ ਤੇ ਪ੍ਰੀਤ ਦੀ ਫੋਟੋ ਨੂੰ ਚੁੰਮਿਆ ਫੋਟੋ ਨਾਲ ਗੱਲਾਂ ਕਰਨ ਲੱਗਾ ਤੇ ਫੋਟੋ ਆਪਣੇ ਸੀਨੇ ਉੱਤੇ ਰੱਖ ਲਈ ਤੇ ਸੁਪਨਿਆਂ ਦੀ ਦੁਨੀਆਂ ਵਿਚ ਖੋ ਗਿਆ ਜਿਥੇ ਹਰ ਰੋਜ਼ ਉਨ੍ਹਾਂ ਦੀ ਮੁਲਾਕਾਤ ਹੁੰਦੀ ਸੀ ਜੀਹਨੂੰ ਉਹ ਖੁਆਬਾਂ ਦਾ ਘਰ ਕਹਿੰਦੇ ਸਨ ਜਿਸਦੀ ਨਾਂ ਕੋਈ ਜਾਤ ਸੀ ਨਾਂ ਕੋਈ ਡਰ ਸੀ ਬਸ ਪਿਆਰ ਕਰਨ ਵਾਲਿਆਂ ਦਾ ਦੇਸ਼- - ਜਿੱਥੇ ਕੋਈ ਵੀ ਬੇਗਾਨਾਂ ਨਹੀਂ ਸੀ ਸਿਰਫ਼ ਆਪਣੇ ਸਨ। ਜਿਹਨਾਂ ਦਾ ਰਿਸ਼ਤਾ ਸਿਰਫ਼ ਦਿਲ ਦਾ ਸੀ ਨਾ ਕਿ ਖੂਨ ਦਾ ਕਿਉਂਕਿ ਪਿਆਰ ਦੀ ਸੀਮਾ ਹੀ ਸੁਪਨਿਆਂ ਤੋਂ ਸ਼ੁਰੂ ਤੇ ਖ਼ਤਮ ਵੀ ਸੁਪਨਿਆਂ ਵਿੱਚ ਹੁੰਦੀ ਹੈ। ਜੋ ਕਿਸਮਤ