ਮੈਨੂੰ ਹਾਲੇ ਵੀ ਉਸ ਘੜੀ ਦਾ ਇੰਤਜ਼ਾਰ ਸੀ ਕਿ ਕਦ ਉਨ੍ਹਾਂ ਦਾ ਮੇਲ ਹੁੰਦਾ ਏ, ਮੇਰੇ ਲਈ ਇਹ ਕਿੱਸਾ ਬੜਾ ਹੀ ਲੰਮਾ ਤੇ ਰੋਚਕ ਹੁੰਦਾ ਜਾ ਰਿਹਾ ਸੀ ਸਰਵ ਹਾਲੇ ਚਾਹ ਪੀਣ ਲਈ ਮੇਰੀ ਦੁਕਾਨ ਤੋਂ ਗਿਆ ਸੀ। ਅਤੇ ਉਹ ਬੜੀ ਜਲਦੀ ਵਾਪਸ ਆ ਗਿਆ। ਮੈ ਉਤਸੁਕ ਹੋ ਕੇ ਪੁੱਛਿਆ ਅੱਗੇ ਹੋਰ ਕੀ ਹੋਇਆ।
ਅਗਲੇ ਦਿਨ ਉਹ ਦੁਕਾਨ ਤੇ ਗਿਆ ਉਸਨੇ ਸਵੇਰੇ-ਸਵੇਰੇ ਪ੍ਰੀਤ ਦੇ ਦਰਸ਼ਨ ਕੀਤੇ। ਉਹਨੇ ਉਸਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ । ਉਸ ਦੀ ਦੁਕਾਨ ਤੇ ਨਾਲ ਲਗਦੇ ਘਰ 'ਚ ਇੱਕ ਬੁੱਢੀ ਮਾਤਾ ਰਹਿੰਦੀ ਸੀ ਜੋ ਉਸਨੂੰ ਪਿਆਰ ਕਰਦੀ। ਸਰਵ ਜਦ ਵੀ ਕਦੇ ਉਹਨਾਂ ਦੇ ਘਰ ਜਾਂਦਾ ਉਹ ਉਸ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰਦਾ। ਉਸਦੇ ਘਰ ਦੇ ਉਸ ਨਾਲ ਘੱਟ ਬੋਲਦੇ ਪ੍ਰੀਤ ਵਾਲੀ ਗੱਲ ਕਾਰਨ ਉਹਨਾਂ ਲਈ ਉਹ ਇੱਕ ਗੁਨਾਹਕਾਰ ਬਣ ਗਿਆ ਸੀ । ਉਸ ਲਈ ਉਹ ਉਸਦੇ ਦੁੱਖ ਸੁਣਨ ਵਾਲੀ ਇੱਕੋ ਮਾਤਾ ਸੀ। ਉਹ ਕਈ ਦਿਨਾਂ ਤੋਂ ਬਿਮਾਰ ਸੀ ਅਚਾਨਕ ਹੀ ਉਸ ਦੀ ਮੌਤ ਹੋ ਗਈ। ਉਸਨੂੰ ਜਦੋਂ ਇਹ ਪਤਾ ਲੱਗਾ ਤਾਂ ਉਸ ਨੂੰ ਬਹੁਤ ਦੁੱਖ ਹੋਇਆ, ਇਕ ਹੀ ਤਾਂ ਸੀ ਉਸਦੇ ਦੁੱਖ ਸੁਣਨ ਵਾਲੀ । ਉਸਨੂੰ ਰੱਬ ਨੇ ਆਪਣੇ ਕੋਲ ਬੁਲਾ ਲਿਆ-ਕੁਝ ਟਾਇਮ ਬਾਅਦ ਪ੍ਰੀਤ ਦਾ ਫੋਨ ਆਇਆ ਉਸਨੇ ਤੇਜੋ ਬਾਰੇ ਦੱਸਿਆ ਕਿਹਾ ਕਿ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦਾ ਮੈਂ ਦੁੱਖੀ ਹਾਂ ਪ੍ਰੀਤ ਨੇ ਫ਼ੋਨ ਕੱਟ ਦਿੱਤਾ। ਉਹ ਉਸ ਮਾਤਾ ਬਾਰੇ ਸੋਚ ਰਿਹਾ ਸੀ। ਜਦੋਂ ਕੋਈ ਆਪਣਾ ਕਿਸੇ ਤੋਂ ਵੱਖ ਵੱਖ ਹੋਵੇ ਤਾਂ ਦੁੱਖ ਤਾਂ ਹੁੰਦਾ ਹੀ ਹੈ ਉਸ ਦਿਨ ਉਸਨੇ ਕੋਈ ਕੰਮ ਨਾ ਕੀਤਾ । ਬਸ ਉਸਦੇ ਘਰ ਵੱਲ ਵੇਖਦਾ ਆਪੇ ਵਿਚ ਅਜੀਬ ਜਿਹੀਆਂ ਗੱਲਾਂ ਕਰਦਾ ਰਿਹਾ––
ਪੂਰਾ ਦਿਨ ਬੀਤ ਗਿਆ ਭਾਵੇਂ ਉਹ ਬੁੱਢੀ ਮਾਤਾ ਉਸ ਦੀ ਕੋਈ ਸਕੀ ਸਬੰਧੀ ਨਹੀਂ ਸੀ। ਫੇਰ ਵੀ ਕਿਸੇ ਨਾਲ ਇਨਸਾਨੀਅਤ ਦਾ ਰਿਸ਼ਤਾ ਬਹੁਤ