ਜ਼ਿਆਦਾ ਅਹਿਮੀਅਤ ਰੱਖਦਾ ਹੈ। ਸਰਵ ਦਾ ਦਿਨ ਰਿਸ਼ਤਿਆਂ ਦੀ ਇਸ ਉਧੇੜਬੁਣ ਵਿੱਚ ਗੁਜ਼ਰ ਗਿਆ। ਸ਼ਾਮ ਹੋ ਗਈ ਪ੍ਰੀਤ ਨੇ ਉਸਨੂੰ ਫੋਨ ਕੀਤਾ ਹਾਲ ਪੁੱਛਿਆ ਕਹਿਣ ਲੱਗੀ " ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਮੇਰੇ ਲਈ ਇਹ ਸਭ ਕਰੇਂਗਾ ਤੇ ਆਪਣਿਆਂ ਦਾ ਵੀ ਖਿਆਲ ਰੱਖੇਗਾਂ।" ਅੱਗੋਂ ਉਸ ਨੇ ਆਖਿਆ- ਅੱਜ ਤੈਨੂੰ ਕੀ ਹੋ ਗਿਆ, ਪ੍ਰੀਤ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗੀ ਜਦੋਂ ਉਹ ਉਸ ਲਈ ਸਾਇਕਲ ਤੇ ਗੇੜੇ ਮਾਰਦਾ, ਸਾਰਾ ਦਿਨ ਉਸਦੇ ਘਰ ਵੱਲ ਦੇਖਦਾ। ਹੌਲੀ-ਹੌਲੀ ਸਭ ਬਦਲ ਗਿਆ ਸਰਵ ਕਹਿਣ ਸਾਰੇ ਲੋਕ ਅੱਜ ਮੈਨੂੰ ਹੋਰ ਨਜ਼ਰ ਨਾਲ ਦੇਖਦੇ ਨੇ । ਮੈਂ ਉਹਨਾਂ ਲਈ ਉਹ ਸਰਵ ਨਾ ਰਿਹਾ ਮੇਰੇ ਦੋਸਤ ਵੀ ਮੈਨੂੰ ਤੇਰੇ ਨਾਂ ਨਾਲ ਬਲਾਉਂਦੇ ਨੇ ਫਿਰ ਉਹ ਚੁੱਪ ਹੋ ਗਿਆ ਪ੍ਰੀਤ ਨੇ ਫ਼ੋਨ ਕੱਟ ਦਿੱਤਾ ਅਗਲੇ ਦਿਨ ਸਵੇਰ ਹੋਈ ਤੇ ਹਰ ਵਾਰ ਦੀ ਤਰ੍ਹਾਂ ਪ੍ਰੀਤ ਨੇ ਉਸਨੂੰ ਫ਼ੋਨ ਕੀਤਾ, ਉਸਦੇ ਮਾਮੇ ਦੀ ਕੁੜੀ ਦਾ ਵਿਆਹ ਸੀ ਉਸਨੇ ਕਿਹਾ ਮੈਂ ਦੋ ਦਿਨ ਲਈ ਵਿਆਹ ਜਾ ਸਕਦੀ ਹਾਂ ਸਰਵ ਨੇ ਕਿਹਾ ਹਾਂ ਜੀ ਜਾ ਸਕਦੇ ਹੋ। ਪਰ ਜਲਦੀ ਮੁੜ ਆਉਣਾ। ਪ੍ਰੀਤ ਨੇ ਕਿਹਾ ਹਾਂ ਜੀ ਉਨ੍ਹਾਂ ਦਾ ਰਿਸ਼ਤਾ ਐਨਾ ਜ਼ਿਆਦਾ ਗੂੜਾ ਹੋ ਚੁੱਕਾ ਸੀ । ਉਹ ਕੋਈ ਕੰਮ ਬਿਨਾਂ ਪੁੱਛੇ ਨਾ ਕਰਦੇ ਪ੍ਰੀਤ ਵਿਆਹ ਦੀ ਤਿਆਰੀ ਕਰਨ ਲੱਗੀ ਤੇ ਖੁਸ਼ੀ ਦੇ ਲੱਡੂ ਭੋਰ ਰਹੀ ਸੀ ਸਰਵ ਆਪਣੇ ਕੰਮ ਤੇ ਲੱਗਿਆ ਸੀ, ਪ੍ਰੀਤ ਦੇ ਘਰ ਵਾਲੇ ਸਾਰੇ ਵਿਆਹ ਦੀ ਤਿਆਰੀ ਕਰਨ ਲੱਗੇ ਸਨ ਗੋਰਾ ਦੇ ਦਿਨ ਪਹਿਲਾਂ ਵਿਆਹ ਚਲਾ ਗਿਆ। ਪ੍ਰੀਤ ਦੇ ਪਾਪਾ ਨੂੰ ਕੋਈ ਕੰਮ ਸੀ ਉਹ ਜਾ ਨਾ ਸਕਿਆ ਅਗਲੇ ਦਿਨ ਪ੍ਰੀਤ ਨੇ ਸਵੇਰੇ ਤਿਆਰ ਹੋ ਕੇ ਸਰਵ ਨੂੰ ਫ਼ੋਨ ਕੀਤਾ ਤੇ ਕਿਹਾ ਸਰਵ ਮੈਂ ਤਿਆਰ ਹੋ ਚੁੱਕੀ ਹਾਂ ਮੈਂ ਤੈਨੂੰ ਦੇਖਣੈ ਪਲੀਜ਼ ਸਾਡੇ ਘਰ ਵੱਲ ਆ ਜਾ ਜਲਦੀ ਸਰਵ ਨੇ ਫ਼ੋਨ ਕੱਟਿਆ ਤੇ ਉਸਦੇ ਘਰ ਵੱਲ ਹੋ ਤੁਰਿਆ ਸਰਵ ਨੇ ਪ੍ਰੀਤ ਨੂੰ ਦੇਖਿਆ ਉਹ ਪਰੀਆਂ ਵਰਗੀ ਲੱਗ ਰਹੀ ਸੀ ਤੇ ਉਸਨੇ ਚਿੱਟੀ ਕੁੜਤੀ ਹਰੀ ਸਲਵਾਰ ਤੇ ਹਰੀ ਚੁੰਨੀ ਲਈ ਸੀ ਹਰੇ ਰੰਗ ਦੇ ਕੰਨਾਂ ਵਿੱਚ ਝੁਮਕੇ ਪਾਏ ਉਸਦਾ ਧੁੱਪ ਵਰਗਾ ਮੁੱਖੜਾ ਉਸਦੇ ਦਿਲ ਨੂੰ ਜ਼ਖਮੀ ਕਰਦਾ ਜਾ ਰਿਹਾ ਸੀ ਉਸ ਨੇ ਉਹਦੇ ਵੱਲ ਪਿਆਰ ਨਾਲ ਤੱਕਿਆ ਤੇ ਉਹ ਆਖ ਉਠਿਆ
“ ਕੀ ਸੋਹਣੀਏ ਤੇਰੀ ਤਾਰੀਫ਼ ਕਰਾਂ
ਤੂੰ ਪਰੀਆਂ ਤੋਂ ਵੱਧ ਸੋਹਣੀ ਏ
ਮੈਂ ਜੱਗ ਤੇ ਲੱਖਾਂ ਵੇਖੀਆਂ ਨੇ
ਨਾ ਤੇਰੇ ਵਰਗੀ ਕੋਈ ਹੋਣੀ ਏ। "