ਉਹ ਉਸਨੂੰ ਦੇਖ ਕੇ ਅੱਗੇ ਤੁਰ ਗਿਆ ਤੇ ਅਗਲੇ ਅੱਡੇ ਤੇ ਜਾ ਕੇ ਖੜ੍ਹ ਗਿਆ ਕੁਝ ਹੀ ਸਮੇਂ ਬਾਅਦ ਉਹ ਮੋਟਰ ਸਾਇਕਲ ਤੇ ਆਏ। ਪ੍ਰੀਤ ਨੇ ਉਸਨੂੰ ਫਿਰ ਤੋਂ ਤੱਕਿਆ ਤੇ ਦੇਖਦੀ ਹੋਈ ਅਗਾਂਹ ਨਿਕਲ ਗਈ।
ਉਹ ਥੋੜ੍ਹਾ ਜਿਹਾ ਉਦਾਸ ਸੀ ਕਿਉਂਕਿ ਪ੍ਰੀਤ ਉਸ ਤੋਂ ਵੱਖ ਹੋ ਗਈ ਸੀ। ਇਕ ਇਕ ਦਿਨ ਉਸਨੂੰ ਇਕ ਦਿਨ ਮਹੀਨੇ ਵਾਂਗ ਲੱਗਦਾ ਸੀ ਉਹ ਵਾਪਿਸ ਦੁਕਾਨ ਤੇ ਆ ਗਿਆ ਅਤੇ ਆਪਣੇ ਆਪ ਸੋਚਦਾ ਗੁਣਗੁਣਾਉਂਦਿਆਂ ਇਉਂ ਉਚਾਰਨ ਲੱਗਾ।
“ ਕਦੇ ਸੋਚਦਾ ਹਾਂ ਕਿ
ਵਿਛੋੜੇ ਦੀ ਘੜੀ ਕਿਸ ਤਰ੍ਹਾਂ ਦੀ ਹੋਵੇਗੀ
ਜਿਨ੍ਹਾਂ ਉਹ ਆਪਣੇ ਹੱਥਾਂ 'ਤੇ
ਕਦੇ ਉਹ ਮੇਰੇ ਨਾਮ ਦਾ ਲਾਲ ਸੂਹਾ ਰੰਗ ਚੜਾਉਂਦੀ ਸੀ
ਉਨ੍ਹਾਂ ਹੱਥ ਤੇ ਉਹ ਕਿਸ ਤਰ੍ਹਾਂ ਕਿਸੇ ਦੇ ਨਾਂ ਦੀ ਮੋਹਰ ਲਾ ਸਕੇਗੀ ।
ਉਹ ਵਿਛੋੜੇ ਦੀ ਘੜੀ ਕਿਸ ਤਰ੍ਹਾਂ ਦੀ ਹੋਵੇਗੀ
ਕੀ ਮੈਂ ਉਸਨੂੰ ਵਿਛੜਦੇ ਵੇਖ
ਆਪਣੇ ਆਪ 'ਚੋਂ ਉਸਦੇ ਪਿਆਰ ਨੂੰ ਵਹਾ ਦੇਵੇਗਾ
ਕੀ ਮੈਂ ਉਸਦੇ ਬੁਲ੍ਹਾਂ ਦੀ ਮਸ਼ੁਕਾਨ
ਉਸਦਾ ਵਿਛੋੜਾ ਸਹਿ ਪਾਵਾਂਗਾ
ਤੇ ਉਹ ਵਿਛੋੜੇ ਦੀ ਘੜੀ
ਲੱਖਾਂ ਗਿਲ੍ਹੇ ਲੱਖਾਂ ਸ਼ਿਕਵੇ ਮੇਰੇ ਅਰਮਾਨ
ਕਦੇ ਉਸ ਸੱਜਣ ਨਾਲ ਜੂੜੇ ਸੀ
ਜੋ ਮੈਨੂੰ ਆਪਣਾ ਰੱਬ ਕਹਿੰਦਾ ਸੀ
ਪਰ ਉਹ ਆਪਣੇ ਇਸ ਰੱਬ ਨੂੰ
ਕਿਸ ਤਰ੍ਹਾਂ ਛੱਡ ਕੇ ਜਾਵੇਗੀ
ਤੇ ਉਹ ਘੜੀ ਕਿਸ ਤਰ੍ਹਾਂ ਦੀ ਹੋਵੇਗੀ
ਸ਼ਾਇਦ ਉਸ ਰਾਤ ਚੰਨ ਚੜ੍ਹਨਾ ਭੁੱਲ ਜਾਵੇਗਾ
ਜਾਂ ਅੰਬਰਾਂ ਵਿਚ ਤਾਰੇ ਨਹੀਂ ਹੋਣਗੇ
ਜਾ ਮੇਰੇ ਅੰਦਰ ਸਾਹ ਨਹੀਂ ਹੋਣਗੇ
ਮੈਂ ਉਸ ਤੋਂ ਵਿਛੜਕੇ
ਆਪਣੇ ਆਪ ਨੂੰ ਮਰ ਗਿਆ ਮਹਿਸੂਸ ਕਰਾਂਗਾ
ਕਿਉਂਕਿ ਮੇਰੀ ਜਾਨ ਤਾਂ ਮੈਥੋਂ ਚਲੀ ਜਾਵੇਗੀ