ਪਰ ਜਿਸਮ ਰੂਪੀ ਬੁੱਤ ਮੇਰੇ ਕੋਲ ਹੋਵੇਗਾ।
ਇਹ ਵਿਛੋੜੇ ਦੀ ਘੜੀ ਬੜੀ ਮਨਹੂਸ ਹੋਵੇਗੀ।”
ਇਹ ਸੋਚ ਉਸ ਦੀ ਅੱਖ ਭਰ ਆਈ ਉਹ ਫਿਰ ਥੋੜ੍ਹਾ ਜਿਹਾ ਦਿਲਾਸਾ ਦੇ ਆਪਣੇ ਆਪ ਨੂੰ ਕਹਿੰਦਾ ਹੈ, ਕਿ ਮੈਂ ਇਹ ਸਭ ਕਿਉਂ ਸੋਚਦਾ ਹਾਂ ਪ੍ਰੀਤ ਮੇਰੇ ਤੋਂ ਵੱਖ ਕਿਵੇਂ ਹੋ ਸਕਦੀ ਐ। ਉਹ ਤਾਂ ਮੈਨੂੰ ਕਿੰਨਾ ਪਿਆਰ ਕਰਦੀ ਐ। ਉਸਦਾ ਸਾਰਾ ਦਿਨ ਪ੍ਰੀਤ ਤੋਂ ਬਿਨਾਂ ਆਪਣੇ ਆਪ ਨੂੰ ਕੋਸਦਾ ਸੋਚਦਾ, ਮੇਰੇ ਅੰਦਰ ਇਹੋ ਜਿਹੀ ਤਾਂਘ ਕਿਉਂ ਏ ਕਿ ਹਮੇਸ਼ਾ ਪ੍ਰੀਤ ਉਹਦੀਆਂ ਗੱਲਾਂ ਹੀ ਕਰਦਾ ਹਾਂ। ਪਰ ਉਸਨੂੰ ਡਰ ਰਹਿੰਦਾ ਪ੍ਰੀਤ ਅਗਲੇ ਦਿਨ ਹੀ ਵਿਆਹ 'ਚੋਂ ਆਪਣੇ ਘਰ ਵਾਪਸ ਆ ਗਈ। ਉਸ ਨੇ ਬਹੁਤ ਖੁਸ਼ੀ ਨਾਲ ਵਿਆਹ ਦੇਖਿਆ। ਬਹੁਤ ਨੱਚੀ ਇਹ ਸਭ ਗੱਲਾਂ ਆ ਉਸ ਨਾਲ ਸਾਂਝੀਆਂ ਕੀਤੀਆਂ, ਦੋਨਾਂ ਨੇ ਕਾਫ਼ੀ ਦੇਰ ਤੱਕ ਗੱਲਾਂ ਕੀਤੀਆਂ, ਕੁਝ ਹੀ ਦਿਨਾਂ ਬਾਆਦ ਪ੍ਰੀਤ ਦੇ ਛੋਟੇ ਚਾਚੇ ਦਾ ਵਿਆਹ ਸੀ । ਪ੍ਰੀਤ ਨੂੰ ਸਰਵ ਦੇ ਚਿੱਟੇ ਰੰਗ ਦੀ ਪਾਈ ਸ਼ਰਟ ਸਭ ਤੋਂ ਸੋਹਣੀ ਲੱਗਦੀ ਉਸਦੇ ਕਹਿਣ ਤੇ ਉਹ ਚਿੱਟੇ ਰੰਗ ਦੀਆਂ ਸ਼ਰਟਾਂ ਪਾਉਂਦਾ, ਪਰ ਉਸ ਦੀ ਮਾਂ ਉਸਨੂੰ ਚਿੱਟੇ ਕੱਪੜੇ ਪਾਉਣੋਂ ਰੋਕਦੀ ਆਖਦੀ ਕਿ ਤੂੰ ਚਿੱਟੇ ਕੱਪੜੇ ਲਿਆਉਂਦਾ ਏਂ ਤੇਰਾ ਕੰਮ ਮੋਟਰਾਂ ਦਾ ਐ ਜਲਦੀ ਹੀ ਖ਼ਰਾਬ ਕਰ ਦੇਂਦੈ ਕੱਪੜੇ ਧੋਣ ਨੂੰ ਕਿਹੜੀ ਤੇਰੀ ਰੰਨ ਬੈਠੀ ਐ, ਤਾਂ ਸਰਵ ਆਪਣੇ ਮਨ ਵਿੱਚ ਕਹਿੰਦਾ ਸਭ ਉਸ ਰੰਨ ਦੇ ਹੀ ਕਾਰੇ ਨੇ। ਉਹ ਪ੍ਰੀਤ ਨੂੰ ਖੁਸ਼ ਦੇਖਣਾ ਚਾਹੁੰਦਾ। ਇਸ ਲਈ ਘਰ ਕਿਸੇ ਦੀ ਗੱਲ ਨਾ ਸੁਣਦਾ, ਪ੍ਰੀਤ ਨੇ ਉਸਨੂੰ ਚਾਚੇ ਦੇ ਵਿਆਹ ਵਿੱਚ ਪਾਉਣ ਲਈ ਆਪ ਚਿੱਟੇ ਰੰਗ ਦਾ ਕੁੜਤਾ ਦਿੱਤਾ ਤੇ ਕਿਹਾ ਤੈਂ ਵਿਆਹ ਵਿੱਚ ਇਹ ਹੀ ਪਾਉਣੇ ਤਾਂ ਉਸਨੇ ਹਾਮੀ ਭਰਦਿਆਂ ਹਾਂ ਆਖ ਦਿੱਤੀ ਸੱਜਣਾਂ ਦੀ ਖੁਸ਼ੀ ਉਸ ਲਈ ਸਿਰ ਮੱਥੇ ਪੈਗ਼ਾਮ ਸੀ ਜੋ ਉਹ ਮੰਨਦਾ ਸੀ ।
ਕੁਝ ਦਿਨਾਂ ਬਾਅਦ ਉਹ ਉਸ ਦੇ ਚਾਚੇ ਦੇ ਘਰ ਅੱਗੋਂ ਲੰਘਿਆ ਚਾਚੇ ਦਾ ਵਿਆਹ ਸੀ। ਡੀ.ਜੇ ਤੇ ਗਾਣੇ ਉੱਤੇ ਪ੍ਰੀਤ ਕੁੜੀਆਂ ਨਾਲ ਨੱਚ ਰਹੀ ਸੀ। ਕਿਉਂਕਿ ਉਸਨੂੰ ਨੱਚਣ ਦਾ ਬਹੁਤ ਸ਼ੌਕ ਸੀ। ਉਸਨੇ ਉਹਨੂੰ ਵੇਖਿਆ ਉਸ ਦੇ ਮਨ 'ਚ ਖਿਆਲ ਆਇਆ ਕਾਸ਼! ਅੱਜ ਪ੍ਰੀਤ ਦੇ ਪੈਰਾਂ ਵਿਚ ਮੇਰੀਆਂ ਦਿਤੀਆਂ ਹੋਈਆਂ ਝਾਂਜਰਾਂ ਹੁੰਦੀਆਂ ਜੋ ਉਸ ਦਿਨ ਮੈਂ ਨਾ ਦੇ ਸਕਿਆ ਮੇਰੇ ਜਨਮ ਦਿਨ ਵਾਲੇ ਦਿਨ ਉਸਨੂੰ ਅਫਸੋਸ ਸੀ ਕਿ ਜੇ ਪ੍ਰੀਤ ਦੀ ਦਾਦੀ ਉਸ ਦਿਨ ਨਾ ਜਾਗਦੀ ਤਾਂ ਉਸਦੇ ਪੈਰਾਂ ਵਿੱਚ ਮੇਰੀਆਂ ਝਾਂਜਰਾਂ ਹੁੰਦੀਆਂ ਤਾਂ ਮੇਰੀ ਪ੍ਰੀਤ ਨੇ ਪੂਰੀ ਖੁਸ਼ੀ ਨਾਲ ਨੱਚਣਾ ਸੀ..
ਸ਼ਾਮ ਨੂੰ ਸਰਵ ਦੇ ਘਰ ਪ੍ਰੀਤ ਦੇ ਘਰ ਦੇ ਬਰਾਤ ਲਈ ਕਹਿ ਗਏ, ਚਾਚੇ ਦੇ ਘਰ ਪਤਾ ਨਹੀਂ ਸੀ, ਕਿ ਸਰਵ ਤੇ ਪ੍ਰੀਤ ਇੱਕ ਦੂਜੇ ਨੂੰ ਪਿਆਰ ਕਰਦੇ ਨੇ