Back ArrowLogo
Info
Profile
ਕਿਉਂਕਿ ਉਹਨਾਂ ਦਾ ਘਰ ਪ੍ਰੀਤ ਦੇ ਘਰ ਨਾਲੋਂ ਕਾਫ਼ੀ ਦੂਰ ਸੀ। ਉਸਨੂੰ ਚਾਅ ਜਿਹਾ ਚੜ੍ਹ ਗਿਆ ਕਿ ਕੱਲ੍ਹ ਨੂੰ ਫਿਰ ਮੈਂ ਪ੍ਰੀਤ ਦੇ ਅੰਗ ਸੰਗ ਹੋਵਾਂਗਾ, ਪਰ ਜਦੋਂ ਸਵੇਰ ਹੋਈ ਉਸਨੇ ਬਰਾਤ ਬਾਰੇ ਕਿਹਾ ਉਸਦੀ ਮੰਮੀ ਨੇ ਇਨਕਾਰ ਕਰ ਦਿਤਾ ਤੇ ਕਿਹਾ ਪੁੱਤ ਪ੍ਰੀਤ ਦੀ ਮੰਮੀ ਕਹਿ ਕੇ ਗਈ ਏ ਤੁਸੀਂ ਮੁੰਡੇ ਨੂੰ ਬਰਾਤ ਨਾ ਜਾਣ ਦਿਓ ਕਿਉਂਕਿ ਉਥੇ ਪ੍ਰੀਤ ਦੇ ਪਾਪਾ ਹੋਣਗੇ ਉਹ ਲੜ ਨਾ ਪੈਣ ਪਰ ਸਰਵ ਨੇ ਆਪਣੀ ਮਾਂ ਦੀ ਇੱਕ ਨਾ ਸੁਣੀ ਤੇ ਕਿਹਾ ਮੈਂ ਤਾਂ ਜਾਣਾ ਏ ਬੱਸ ਜਾਣਾ ਏ। ਉਸ ਦੀ ਜ਼ਿੱਦ ਅੱਗੇ ਮਾਂ ਦੀ ਇੱਕ ਨਾ ਚੱਲੀ ਆਖ਼ਰ ਉਸਨੇ ਉਹਨੂੰ ਉਹਦੇ ਭਰਾ ਦੀ ਸਹੁੰ ਖੁਆ ਸ਼ਰਾਬ ਨਹੀਂ ਪੀਣ ਲਈ ਕਹਿ ਤੋਰ ਦਿੱਤਾ। " ਮਾਂ ਤੂੰ ਬੇਫ਼ਿਕਰ ਰਹਿ ਕਹਿਕੇ ਉਹ ਤਿਆਰ ਹੋ ਗਿਆ ਉਹ ਪ੍ਰੀਤ ਵਾਲਾ ਕੁੜਤਾ ਪਜਾਮਾ ਪਾ ਲੈਂਦਾ, ਫਿਰ ਉਸਦੇ ਮਨ ਵਿੱਚ ਖ਼ਿਆਲ ਆਇਆ ਕਿ ਮੈਂ 'ਕੱਲਾ ਕੁੜਤਾ ਪਜਾਮਾ ਪਾਉਂਦਾ ਚੰਗਾ ਨਹੀਂ ਲੱਗਣਾ ਤੇ ਪ੍ਰੀਤ ਦੇ ਘਰ ਦੇ ਮੇਰੇ ਵੱਲ ਵੇਖੀਂ ਜਾਣਗੇ ਤਾਂ ਇਹ ਸੋਚ ਉਸਨੇ ਹੋਰ ਕੱਪੜੇ ਪਾ ਲਏ । ਪਿੰਡ ਦੇ ਹੋਰ ਮੁੰਡਿਆਂ 'ਚ ਰਲ ਮਿਲ ਤੇ ਉਹ ਚੋਰੀ-ਚੋਰੀ ਪ੍ਰੀਤ ਵੱਲ ਤੱਕਦਾ ਰਿਹਾ ਉਸਦੇ ਯਾਰ ਦੋਸਤ ਨੂੰ ਪ੍ਰੀਤ ਵਾਰੇ ਆਖ਼ ਲੁਭਾਉਂਦੇ ਰਹੇ। ਤੇਰੀ ਪ੍ਰੀਤ ਬਹੁਤ ਸੋਹਣੀ ਏ ਪ੍ਰੀਤ ਦੇ ਪਾਏ ਕੱਪੜੇ ਬਹੁਤ ਸੋਹਣੇ ਲੱਗ ਰਹੇ ਸਨ ਉਹ ਪੈਲੇਸ ਵਿਚ ਚਲੇ ਗਏ ਵਿਆਹ ਬਹੁਤ ਵਧੀਆ ਤਰੀਕੇ ਨਾਲ ਦੇਖਿਆ ਉਹ ਬੈਠਾ ਪ੍ਰੀਤ ਨੂੰ ਵੇਖ ਰਿਹਾ ਸੀ। ਇਹ ਪਲ ਉਸ ਲਈ ਬਹੁਤ ਹੀ ਖ਼ਾਸ ਸਨ । ਕਿਉਂਕਿ ਉਹ ਸਾਰਾ ਦਿਨ ਉਸਦੇ ਸਾਹਮਣੇ ਰਿਹਾ। ਸ਼ਾਮ ਨੂੰ ਵਿਦਾ ਹੋਜਦੋਂ ਉਹ ਘਰ ਪਹੁੰਚੇ ਤਾਂ ਪ੍ਰੀਤ ਨੇ ਉਸਨੂੰ ਫ਼ੋਨ ਤੇ ਪੁਛਿਆ ਕਿ ਮੇਰਾ ਦਿਤਾ ਕੁੜਤਾ ਪਜਾਮਾ ਕਿਉਂ ਨਹੀਂ ਪਾਇਆ ਤਾਂ ਉਸਨੇ ਆਖਿਆ ਕਿ ਤੇਰੇ ਜਨਮ ਦਿਨ ਵਾਲੇ ਦਿਨ ਜ਼ਰੂਰ ਪਾਵਾਂਗਾ।

ਸਧਰਾਂ ਦੀ ਵੇਲ ਤੇ ਹੁਣ ਨਿੱਤ ਨਵੇਂ ਨਵੇਂ ਫੁੱਲ ਉੱਗ ਰਹੇ ਸਨ। ਪਿਆਰ ਦਾ ਸਫ਼ਰ ਬੜੀ ਹੌਲੀ ਚਲ ਰਿਹਾ ਸੀ ਕੁਝ ਦਿਨ ਬੀਤੇ ਪਿਆਰ ਦਾ ਮੌਸਮ ਆਪਣਾ ਰੰਗ ਬਦਲ ਗਿਆ ਕੁਝ ਦਿਨਾਂ ਬਾਅਦ ਪ੍ਰੀਤ ਨੇ ਫ਼ੋਨ ਕੀਤਾ ਤਾਂ ਉਸਨੇ ਕਿਹਾ ਅੱਜ ਕੀ ਲੋੜ ਸੀ। ਇਹ ਸੁਣ ਉਹ ਰੋਣ ਲੱਗੀ ਤੇ ਕਹਿਣ ਲੱਗੀ ਮੈਨੂੰ ਟਾਇਮ ਨਹੀਂ ਲੱਗਿਆ ਤੇ ਫ਼ੋਨ ਵੀ ਖ਼ਰਾਬ ਸੀ, ਅੱਜ ਹੀ ਠੀਕ ਹੋਇਐ ਉਸਦੀ ਬੈਟਰੀ ਖ਼ਤਮ ਹੋ ਗਈ ਸੀ ਇਸ ਕਰਕੇ ਤੈਨੂੰ ਫ਼ੋਨ ਨਾ ਕਰ ਸਕੀ, ਮੈਂ ਤੇਰੇ ਨਾਲ ਗੁੱਸੇ ਨਹੀਂ। " ਸਰਵ ਨੂੰ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਸੀ ਉਹ ਪ੍ਰੀਤ ਨੂੰ ਪੁੱਠਾ ਬੋਲੀਂ ਗਿਆ ਅੱਗੋਂ ਪ੍ਰੀਤ ਨੇ ਕਿਹਾ ਮੇਰਾ ਕੱਲ੍ਹ ਨੂੰ ਜਨਮ ਦਿਨ ਹੈ ਸਰਵ ਨੇ ਗੁੱਸੇ ਵਿੱਚ ਜਵਾਬ ਦਿੱਤਾ " ਮੈਨੂੰ ਕੋਈ ਚੱਕਰ ਨੀ ਤੇਰੇ ਜਨਮ ਦਿਨ" ਦਾ ਤੇ ਫ਼ੋਨ ਕੱਟ ਦਿੱਤਾ। ਪ੍ਰੀਤ ਉੱਚੀ-ਉੱਚੀ ਰੋਣ

45 / 61
Previous
Next