ਲੱਗ ਪਈ। ਬਲਜੀਤ ਨੇ ਸੁਣ ਲਿਆ ਤੇ ਪ੍ਰੀਤ ਕੋਲ ਆ ਗਈ ਤੇ ਪੁੱਛਿਆ ਕਿਉਂ ਰੋ ਰਹੀ ਏਂ ਤਾਂ ਉਹ ਕੁਝ ਨਾ ਬੋਲੀ ਤੇ ਉਸ ਦੀ ਮਾਂ ਨੂੰ ਸ਼ੱਕ ਹੋ ਗਿਆ ਤੇ ਕਮਰੇ ਦੀ ਤਲਾਸ਼ੀ ਕਰਨ ਲੱਗੀ ਪ੍ਰੀਤ ਕੋਲੋ ਫ਼ੋਨ ਮਿਲ ਗਿਆ ਉਸਨੂੰ ਉਹਨੇ ਬੁਰਾ ਭਲਾ ਆਖ਼ ਥੱਪੜ ਜੜ੍ਹ ਦਿੱਤੇ । ਪ੍ਰੰਤੂ ਸਰਵ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਕਿ ਪ੍ਰੀਤ ਦਾ ਫ਼ੋਨ ਫੜ੍ਹ ਲਿਆ ਗਿਆ। ਉਹ ਗੁੱਸੇ ਵਿੱਚ ਜ਼ਰੂਰ ਸੀ ਪਰ ਉਸਦਾ ਜਨਮ ਦਿਨ ਨਹੀਂ ਭੁੱਲਿਆ ਸੀ । ਜਿਸ ਦਿਨ ਪ੍ਰੀਤ ਦਾ ਜਨਮ ਦਿਨ ਸੀ
, ਉਸਨੇ ਆਪਣੇ ਦੋਸਤਾਂ ਨਾਲ ਰਲਕੇ ਪੈਸੇ ਇਕੱਠੇ ਕਰ ਲਏ ਤੇ ਉਸਦੇ ਜਨਮ ਦਿਨ ਦੀ ਖੁਸ਼ੀ 'ਚ ਮਿੱਠੇ ਪਾਣੀ ਦੀ ਛਬੀਲ ਲਾਈ । ਸਾਰਾ ਦਿਨ ਬੀਤ ਗਿਆ ਉਹ ਪ੍ਰੀਤ ਨੂੰ ਫ਼ੋਨ ਲਗਾਉਂਦਾ ਰਿਹਾ ਪਰ ਪ੍ਰੀਤ ਦਾ ਫ਼ੋਨ ਬੰਦ ਸੀ। ਸਰਵ ਪ੍ਰੀਤ ਲਈ ਸ਼ਹਿਰ ਤੋਂ ਚਾਂਦੀ ਦੀਆਂ ਵਾਲੀਆਂ ਲੈ ਕੇ ਆਇਆ। ਉਸ ਨੇ ਚਿੱਟੇ ਕੱਪੜੇ ਪਾਏ ਸਨ ਕਿਉਂਕਿ ਉਸਨੇ ਪ੍ਰੀਤ ਨਾਲ ਵਾਅਦਾ ਕੀਤਾ ਸੀ, ਉਹ ਉਸਦੇ ਘਰ ਵੱਲ ਵੇਖਦਾ ਰਿਹਾ ਤੇ ਕੁੜ੍ਹਦਾ ਰਿਹਾ ਤੇ ਉਸਨੇ ਉਹਨੂੰ ਫ਼ੋਨ ਕਿਉਂ ਨਹੀਂ ਕੀਤਾ। ਆਖ਼ਰ ਉਹ ਗੁੱਸੇ ਵਿੱਚ ਘਰ ਚਲਾ ਗਿਆ ਤੇ ਕੱਪੜੇ ਬਦਲ ਕੇ ਫਿਰ ਤੋਂ ਦੁਕਾਨ ਤੇ ਆ ਗਿਆ ਸ਼ਾਮ ਨੂੰ ਉਸਨੇ ਫਿਰ ਫੋਨ ਕੀਤਾ ਤਾਂ ਬਲਜੀਤ ਨੇ ਚੁੱਕ ਲਿਆ ਤੇ ਅੱਗੋਂ ਆਖਿਆ " ਕੌਣ ਚਾਹੀਦਾ ਏ" ਸਰਵ ਨੇ ਕਿਹਾ "ਪ੍ਰੀਤ ਨਾਲ ਗੱਲ ਕਰਨੀ ਏ।”
ਉਸਦੇ ਦਿਲ ਵਿੱਚ ਕੋਈ ਡਰ ਨਹੀਂ ਸੀ, ਪ੍ਰੀਤ ਦੀ ਮਾਂ ਨੇ ਪੁੱਛਿਆ “ ਵੇ ਇਹ ਤੇਰੀ ਕੀ ਲੱਗਦੀ ਐ ਤਾਂ ਉਸਨੇ ਕਿਹਾ ਮੇਰਾ ਸਭ ਕੁਝ ਹੈ" ਬਲਜੀਤ ਨੇ ਫ਼ੋਨ ਪ੍ਰੀਤ ਦੀ ਮਾਸੀ ਦੀ ਕੁੜੀ ਨੂੰ ਫੜਾ ਦਿਤਾ, ਉਸ ਨੇ ਕਿਹਾ "ਮੈਂ ਪ੍ਰੀਤ ਦੀ ਮਾਸੀ ਦੀ ਕੁੜੀ ਬੋਲ ਰਹੀ ਹਾਂ, ਸਰਵ ਤੇਰੇ ਲਈ ਸਭ ਠੀਕ ਨਹੀਂ ਤੂੰ ਜੋ ਵੀ ਕਰ ਰਿਹਾ ਏਂ ਉਹ ਚੰਗਾ ਨਹੀਂ।” ਉਸਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ "ਕਿ ਇਸ ਵਿੱਚ ਮਾੜਾ ਵੀ ਕੀ ਐ, ਮੈਂ ਪਿਆਰ ਹੀ ਕੀਤਾ ਏ ਕੋਈ ਗੁਨਾਹ ਤਾਂ ਨਹੀਂ ਕੀਤਾ।" ਬਲਜੀਤ ਖੜ੍ਹੀ ਉਸਨੂੰ ਬਹੁਤ ਕੁਝ ਕਹਿ ਰਹੀ ਸੀ। ਪ੍ਰੀਤ ਸਭ ਕੁਝ ਸੁਣ ਰਹੀ ਸੀ ਉਹ ਆਪਣੀ ਮਾਂ ਨੂੰ ਕਹਿ ਰਹੀ ਸੀ, "ਤੁਸੀਂ ਉਸਨੂੰ ਇਹ ਸਭ ਨਾ ਕਹੋ, ਉਸ ਦਾ ਕੋਈ ਦੋਸ਼ ਨਹੀਂ।” ਉਧਰ ਉਸਨੂੰ ਇਹ ਸਭ ਫ਼ੋਨ ਵਿੱਚ ਸੁਣ ਰਿਹਾ ਸੀ ਉਸਨੂੰ ਆਪਣੇ ਪਿਆਰ ਤੇ ਮਾਣ ਜਿਹਾ ਹੋਇਆ, ਅੱਜ ਵੀ ਪ੍ਰੀਤ ਮੇਰੇ ਲਈ ਸਾਰੇ ਤੂਫ਼ਾਨ ਇਕੱਲਿਆਂ ਹੀ ਆਪਣੇ ਤੇ ਝੱਲ ਰਹੀ ਐ ਤੇ ਉਸਨੂੰ ਪਿੱਛੇ ਲੁਕਾ ਬਚਾਉਣ ਦੀ ਕੋਸ਼ਿਸ਼ ਕਰ ਰਹੀ ਏ ਕਿਉਂਕਿ ਉਸਨੂੰ ਕਿਹਾ ਗਿਆ ਹਰ ਸ਼ਬਦ ਪ੍ਰੀਤ ਲਈ ਉਸਦੇ ਪਿਆਰ ਦਾ ਅਪਮਾਣ ਸੀ। ਉਸਨੇ ਉਹਦੀ ਆਵਾਜ਼ ਸੁਣ ਫ਼ੋਨ ਕੱਟ ਦਿੱਤਾ ਤੇ ਪ੍ਰੀਤ ਕਦੇ ਨਹੀਂ ਚਾਹੁੰਦੀ ਸੀ ਉਹ ਭਾਵੇਂ ਕਿੰਨੀ ਵੀ ਸਰਵ ਨਾਲ ਲੜ ਪਵੇ ਪਰ ਉਹ ਕਦੇ ਵੀ ਉਸਦਾ ਬੁਰਾ ਨਹੀਂ