ਸੁਣ ਸਕਦੀ ਸੀ ਉਹ ਵੀ ਉਸ ਨੂੰ ਖੋ ਨਹੀਂ ਸਕਦਾ ਸੀ
, ਬੱਸ ਜ਼ਮਾਨੇ ਵਿੱਚ ਪ੍ਰੀਤ ਤੇ ਪ੍ਰੀਤ ਦਾ ਸਰਵ ਸੀ, ਹੋਰ ਸਾਰੇ ਰਿਸ਼ਤੇ ਉਨ੍ਹਾਂ ਲਈ ਗੈਰ ਹੋ ਗਏ ਸਨ। ਬਲਜੀਤ ਇਹ ਸੋਚਦੀ ਜੇ ਸਰਵ ਨੇ ਪ੍ਰੀਤ ਦਾ ਸਾਥ ਨਾ ਛੱਡਿਆ ਤਾਂ ਬਹੁਤ ਬੁਰਾ ਹੋਣਾ ਏ ਭਾਵੇਂ ਅੱਜ ਸਮਾਂ ਬਦਲ ਗਿਆ ਸੀ ਪਰ ਹਾਲੇ ਵੀ ਪਿੰਡਾਂ ਵਿੱਚ ਆਪਣੇ ਹੀ ਪਿੰਡ ਵਿਆਹ ਨਹੀਂ ਕਰਦੇ। ਉਨ੍ਹਾਂ ਲਈ ਇਹ ਸਾਰੀ ਉਮਰ ਦਾ ਇਕ ਦਾਗ਼ ਸੀ। ਪਰ ਉਹ ਮਜਬੂਰ ਸਨ ਬਲਜੀਤ ਇਹ ਸਭ ਗੱਲਾਂ ਆਪਣੇ ਦਿਲ ਵਿੱਚ ਸਮਾ ਲੈਂਦੀ। ਕਦੇ ਵੀ ਜੱਗੇ ਨੂੰ ਕੁਝ ਨਹੀਂ ਦੱਸਦੀ ਕਿਉਂਕਿ ਉਹ ਜਾਣਦੀ ਸੀ ਇਹ ਸਭ ਦੱਸਣ ਨਾਲ ਦੋ ਘਰ ਖ਼ਤਮ ਹੋ ਜਾਣਗੇ ਪਰ ਉਹ ਕਰੇ ਵੀ ਕੀ ਕਰੇ! ਉਹ ਮਜ਼ਬੂਰ ਸੀ ਉਸ ਮਾਂ ਦੀ ਕੁੱਖ ਆਪਣੇ ਆਪ ਨੂੰ ਮੇਹਣੇ ਮਾਰ ਰਹੀ ਸੀ ਕਿ ਪ੍ਰੀਤ ਨੂੰ ਜੰਮਣ ਤੋਂ ਪਹਿਲਾਂ ਮਾਰ ਕਿਉਂ ਨਹੀਂ ਦਿੱਤਾ ਫੇਰ ਇਹ ਗੱਲ ਟਲ ਗਈ। ਉਸਨੇ ਪ੍ਰੀਤ ਦੀਆਂ ਵਾਲੀਆਂ ਤੇ ਨਵਾਂ ਫ਼ੋਨ ਉਸੀ ਰਾਤ ਉਸੇ ਜਗ੍ਹਾ ਤੇ ਰੱਖ ਦਿੱਤਾ ਜਿੱਥੇ ਉਹ ਪਹਿਲਾਂ ਸਾਮਾਨ ਰੱਖਦਾ ਸੀ ਤੇ ਪ੍ਰੀਤ ਨੇ ਸਾਰਾ ਕੁਝ ਚੱਕ ਕੇ ਸੰਭਾਲ ਸਰਵ ਨੂੰ ਸਵੇਰੇ ਫ਼ੋਨ ਕੀਤਾ ਤੇ ਜੋ ਹੋਇਆ ਦੱਸਿਆ। ਉਹ ਰੋ ਰਹੀ ਸੀ ਹੁਣ ਤਾਂ ਉਸ ਦੀਆਂ ਅੱਖਾਂ ਨੂੰ ਰੋਣ ਦੀ ਆਦਤ ਪੈ ਗਈ ਸੀ, ਉਹ ਸਰਵ ਨੂੰ ਕਹਿੰਦੀ ਮੇਰੀਆਂ ਅੱਖਾਂ ਨੂੰ ਅੱਥਰੂਆਂ ਨਾਲ ਪਿਆਰ ਹੋ ਗਿਆ ਏ, ਬਸ ਵਗਦੇ ਰਹਿੰਦੇ ਨੇ ਸਰਵ ਤੂੰ ਮੇਰੇ ਨਾਲ ਗੁੱਸੇ ਨਾ ਹੋਇਆ ਕਰ ਇਹ ਹੀ ਕਾਰਨ ਹੈ। ਅੱਜ ਮੇਰੀ ਮੰਮੀ ਤੇਰੇ ਘਰ ਆਉਗੀ ਤੂੰ ਘਰ ਹੀ ਰਹਿਣਾ ਤੇ ਉਹ ਘਰੇ ਹੀ ਰਿਹਾ। ਬਲਜੀਤ ਸਰਵ ਦੇ ਘਰ ਦੁਪਹਿਰ ਵੇਲੇ ਆਈ ਉਹ ਸੁੱਤਾ ਪਿਆ ਸੀ ਤੇ ਬਲਜੀਤ ਨੇ ਉਸਨੂੰ ਜਗਾਇਆ ਤੇ ਕਿਹਾ, ਹਾਂ ਸਰਵ ਦੱਸ ਕੀ ਗੱਲ ਏ ਸਰਵ ਦੀ ਮਾਂ ਕੋਲ ਬੈਠੀ ਸੀ ਤੇ ਉਹ ਬੋਲਿਆ। ਮਾਸੀ ਮੈਂ ਪ੍ਰੀਤ ਬਿਨਾਂ ਨਹੀਂ ਰਹਿ ਸਕਦਾ। ਜੇ ਤਹਾਨੂੰ ਆਪਣੀ ਬੇਇੱਜ਼ਤੀ ਦਾ ਡਰ ਏ ਤਾਂ ਤੁਸੀਂ ਪ੍ਰੀਤ ਨੂੰ ਆਈ ਲੈਟ ਕਰਵਾ ਦਿਓ ਤੇ ਉਸਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਮੈਂ ਕਰਾਂਗਾ ਪਰ ਬਲਜੀਤ ਨਾ ਮੰਨੀ ਕਹਿਣ ਲੱਗੀ ਕੀ ਗੱਲ ਕਦੇ ਲੁਕੀ ਰਹਿੰਦੀ ਏ।
ਸਭ ਨੂੰ ਪਤਾ ਲੱਗ ਜਾਣਾ ਏ, ਲੋਕ ਸਾਨੂੰ ਤਾਨ੍ਹੇ ਮਾਰ-ਮਾਰ ਕਿ ਮਾਰ ਦੇਣਗੇ ਪੁੱਤ ਤੂੰ ਸਿਆਣਾ ਬਣ ਕਿਉਂ ਤੂੰ ਸਾਡੀ ਇੱਜ਼ਤ ਨੂੰ ਸ਼ਰੇਆਮ ਲੋਕਾਂ ਵਿੱਚ ਨਿਲਾਮ ਕਰ ਰਿਹਾ ਏਂ ਤਾਂ ਉਸ ਨੇ ਜਵਾਬ ਦਿੱਤਾ ਮੈਂ ਕੁਝ ਨਹੀਂ ਕਰ ਰਿਹਾ ਜੋ ਕੁਝ ਕਰ ਰਹੇ ਓਂ ਸਭ ਤੁਸੀਂ ਕਰ ਰਹੇ ਓ ਮੈਨੂੰ ਤੇ ਮੇਰੀ ਪ੍ਰੀਤ ਨੂੰ ਵੱਖ ਕਰ ਰਹੇ ਹੋ ਇਸ ਨਾਲੋਂ ਤਾਂ ਸਾਨੂੰ ਦੋਵਾਂ ਨੂੰ ਮਾਰ ਦਿਓ ਤਾਂ ਬਲਜੀਤ ਨੇ ਕਿਹਾ ਮਾਰਨ ਨਾਲ ਤਾਂ ਸਾਡੀ ਬੇਇੱਜ਼ਤੀ ਹੋਰ ਵੀ ਹੋਣੀ ਏ ਜੇ ਮਰਨਾ ਹੀ ਏ ਤਾਂ ਇੱਕ ਦੂਜੇ ਤੋਂ ਅੱਗੇ ਪਿੱਛੇ ਮਰ ਜਾਓ ਇਕੱਠੇ ਨਾ ਮਰੋ।