Back ArrowLogo
Info
Profile
ਸੁਣ ਉਹ ਭਾਵੁਕ ਹੋ ਬੋਲਿਆ ਤੁਸੀਂ ਭਾਵੇਂ ਸਾਡੀ ਸੁਣੋ ਨਾ ਸੁਣੋ ਪਰ ਅਸੀਂ ਜ਼ਰੂਰ ਥੋਡੀ ਸੁਣਾਗੇ ਤੇ ਅਸੀਂ ਇਹ ਸੋਚਾਂਗੇ ਜੇ ਤੁਸੀਂ ਸਾਨੂੰ ਖੁਸ਼ ਦੇਖਣਾ ਨਹੀਂ ਚਾਹੁੰਦੇ ਤਾਂ ਮਾਸੀ ਤੁਹਾਡੀ ਖਆਇਸ਼ ਵੀ ਜ਼ਰੂਰ ਪੂਰੀ ਕਰ ਦਿਆਂਗੇ।

ਸੁਣ ਬਲਜੀਤ ਉਦਾਸ ਜਿਹੀ ਹੋ ਆਪਣੇ ਘਰ ਚਲੀ ਆਈ ਤੇ ਕਹਿਣ ਲੱਗੀ ਹੇ ਰੱਬਾ ਅੱਜ ਮੇਰੀ ਮਮਤਾ ਕਮਜ਼ੋਰ ਪੈ ਗਈ। ਉਸ ਤੋਂ ਬਾਅਦ ਪ੍ਰੀਤ ਨੇ ਸਰਵ ਨੂੰ ਫ਼ੋਨ ਕੀਤਾ ਉਸ ਨੇ ਕਿਹਾ ਕਿ ਪ੍ਰੀਤ ਤੂੰ ਵਿਆਹ ਕਰਵਾ ਲੈ ਮੈਂ ਤੇਰੀ ਮਾਂ ਨੂੰ ਐਨਾ ਦੁੱਖੀ ਨਹੀਂ ਦੇਖ ਸਕਦਾ ਕਿਉਂਕਿ ਆਪਾਂ ਉਹਨਾਂ ਨੂੰ ਦੁੱਖ ਦੇ ਕੇ ਸਾਰੀ ਉਮਰ ਸੁੱਖ ਨਹੀਂ ਪਾ ਸਕਦੇ। ਬੱਚੇ ਤਾਂ ਆਪਣੇ ਵੀ ਹੋਣਗੇ ਆਪਾਂ ਨੇ ਤਾਂ ਪਿਆਰ ਕਰਕੇ ਗ਼ਲਤੀ ਕੀਤੀ ਤੇ ਮਾਪਿਆਂ ਦਾ ਦਿਲ ਤੋੜਿਆ-ਪਤਾ ਨਹੀਂ ਆਪਣੇ ਬੱਚੇ ਕਿਹੋ ਜਿਹੀ ਗਲਤੀ ਕਰਨਗੇ ਜੋ ਆਪਾਂ ਨੂੰ ਮਨਜੂਰ ਨਹੀਂ ਹੋਵੇਗੀ.. ਉਸ ਸਮੇਂ ਆਪਣੇ ਮਾਪੇ ਸਾਨੂੰ ਜ਼ਰੂਰ ਯਾਦ ਆਉਣਗੇ ਨਾਲੇ ਪਿਆਰ ਦਾ ਮਤਲਬ ਪਾਉਣਾ ਜਾਂ ਕਿਸੇ ਨੂੰ ਹਾਸਿਲ ਕਰਨਾ ਨਹੀਂ ਸਗੋਂ ਪਿਆਰ ਤਾਂ ਦੂਰ ਹੋ ਕੇ ਵੀ ਕੀਤਾ ਜਾ ਸਕਦਾ ਏ।

ਸੁਣ ਪ੍ਰੀਤ ਜਵਾਬ ਵਿੱਚ ਬੋਲੀ "ਵਾਹ ਇਹ ਹੈ ਤੇਰਾ ਪਿਆਰ ਲੋਕ ਕਹਿੰਦੇ ਨੇ ਕੁੜੀ ਬਦਲ ਗਈ ਪਰ ਅੱਜ ਇੱਕ ਮੁੰਡਾ ਬਦਲ ਰਿਹਾ ਏ ਮੇਰੀ ਮਾਂ ਦੀਆਂ ਗੱਲਾਂ ਸੁਣ 3 ਸਾਲ ਦੇ ਵਾਅਦੇ ਭੁੱਲ ਗਿਆ। ਮੇਰੀ ਮਾਂ ਨੇ ਸਿਰਫ਼ ਤੇਰੇ ਨਾਲ 2 ਘੰਟੇ ਕੀ ਗੱਲਾਂ ਕੀਤੀਆਂ ਤੂੰ ਐਨੇ ਵਿੱਚ ਵਿੱਚ ਹੀ ਫ਼ਰਜਾਂ ਦੀ ਤੱਕੜੀ 'ਚ ਤੁੱਲ ਗਿਆ। ਇਹ ਹੀ ਗੱਲਾਂ ਮੈਨੂੰ ਮੇਰੀ ਮਾਂ ਉਸ ਦਿਨ ਤੋਂ ਕਹਿੰਦੀ ਆ ਰਹੀ ਐ ਮੈਂ ਤਾਂ ਬਦਲੀ ਨਹੀਂ ਹਰ ਰੋਜ਼ ਮੈਨੂੰ ਮੇਰੇ ਫ਼ਰਜ਼ ਯਾਦ ਕਰਵਾਉਂਦੀ ਐ ਮੇਰੀ ਮਾਂ, ਮੇਰਾ ਬਾਪ ਮੇਰੇ ਲਈ ਕੁਝ ਵੀ ਕਰ ਸਕਦੈ, ਫੇਰ ਵੀ ਮੈਂ ਤੇਰੇ ਨਾਲ ਹਾਂ, ਜਿਸ ਮਾਂ ਦੇ ਪਿਆਰ ਦੀ ਗੱਲ ਤੂੰ ਕਰਦਾ ਏਂ ਉਹ ਤਾਂ ਮੈਨੂੰ ਵੀ ਨਸੀਹਤਾਂ ਦੇਂਦੀ ਏ,ਪਰ ਮੈਂ ਤਾਂ ਬਦਲੀ ਨਹੀਂ ।"

“ ਤੂੰ ਦੂਰ ਨਾ ਹੋਵੀਂ ਸਾਡੇ ਤੋਂ

ਤੇਰੇ ਅੱਗੇ ਤਰਲੇ ਪਾਉਂਦੇ ਆਂ

ਸਾਥੋਂ ਰਹਿ ਨਹੀਂ ਹੋਣਾ ਤੇਰੇ ਬਿਨ

ਤੈਨੂੰ ਵਾਰ ਵਾਰ ਸਮਝਾਉਂਦੇ ਆਂ

ਜਦ ਗੱਲ ਸਾਡੀ ਤੂੰ ਸੁਣਦਾ ਨਈਂ

ਫੇਰ ਰੱਬ ਨੂੰ ਹਾਲ ਸੁਣਾਉਂਦੇ ਆਂ

ਗ਼ਲਤੀ ਖ਼ੁਦ ਕਰਕੇ ਵੀ ਰੁੱਸਦਾ

ਅਸੀਂ ਫ਼ੇਰ ਵੀ ਯਾਰ ਮਨਾਉਂਦੇ ਆਂ। "

48 / 61
Previous
Next