

ਉਹ ਫ਼ੋਨ ਕਰਦੀ ਰੋ ਰਹੀ ਸੀ ਉਸ ਦੀਆਂ ਸਿਸਕੀਆਂ ਫ਼ੋਨ ਵਿੱਚ ਸੁਣ ਰਹੀਆਂ ਸਨ। ਉਸ ਨੂੰ ਇਸ ਹਾਲਤ 'ਚ ਦੇਖ ਸਰਵ ਦੀਆਂ ਅੱਖਾਂ ਭਰ ਆਈਆਂ ਉਹ ਹੋਕੇ ਭਰਦਿਆਂ ਬੋਲਿਆ- "ਪ੍ਰੀਤ ਮੈਂ ਤੇਰੇ ਨਾਲ ਧੋਖਾ ਨਹੀਂ ਕਰ ਰਿਹਾ ਨਾ ਹੀ ਆਪਣੇ ਪਿਆਰ ਨੂੰ ਕੋਈ ਦਾਗ਼ ਲੱਗਣ ਦੇਵਾਂਗਾ। ਕਿਉਂਕਿ ਤੂੰ ਇਕ ਕੁੜੀ ਏਂ ਤੈਨੂੰ ਵਿਆਹ ਕਰਵਾਉਣਾ ਜ਼ਰੂਰੀ ਐ। ਹਾਂ ਮੈਂ ਤੇਰੇ ਲਈ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਗਾਂ ਇਹ ਮੇਰੇ ਸੱਚੇ ਪਿਆਰ ਦਾ ਸਬੂਤ ਹੋਵੇਗਾ ਮੈਂ ਸਾਰੀ ਜਿੰਦਗੀ ਤੇਰੀਆਂ ਯਾਦਾਂ ਸਹਾਰੇ ਜੀਅ ਲਵਾਂਗਾ। ਇਹ ਮੇਰੀ ਪ੍ਰੀਤ ਦਾ ਪ੍ਰਮਾਣ ਹੋਵੇਗਾ। ਤੂੰ ਗਲਤ ਨਾ ਸੋਚ।" ਉਧਰ ਪ੍ਰੀਤ ਨੇ ਹੋਕਿਆਂ ਭਰੇ ਲਹਿਜ਼ੇ ਵਿੱਚ ਨਾਲ ਮਰਨ ਦਾ ਵਾਸਤਾ ਪਾਇਆ। “ ਤੇਰੀ ਜੁਦਾਈ ਤੋਂ ਬਾਦ ਮੈਂ ਮਰਨਾ ਪਸੰਦ ਕਰਾਂਗੀ ਪਰ ਕਿਸੇ ਹੋਰ ਦੀ ਹੋਣਾ, ਨਹੀਂ ਕਦੇ ਵੀ ਨਹੀਂ, ਇਹ ਹੋ ਹੀ ਨਹੀਂ ਸਕਦਾ ਪਾਣੀ ਵਿਚ ਤਲਵਾਰ ਮਾਰਿਆਂ ਪਾਣੀ ਵੱਖ ਨਹੀਂ ਹੋ ਜਾਂਦਾ, ਜੇ ਇਹ ਹੀ ਗੱਲ ਮੈਂ ਤੈਨੂੰ ਕਹਾਂ ਕੀ ਤੂੰ ਮੇਰੇ ਤੋਂ ਬਿਨਾਂ ਵਿਆਹ ਕਰਵਾ ਸਕਦਾ ਏ" ਸੁਣ ਉਹ ਚੁੱਪ ਹੋ। ਗਿਆ ਤੇ ਫ਼ੋਨ ਕੱਟ ਦਿੱਤਾ। ਉਹਨਾਂ ਲਈ ਇਹ ਇਮਤਿਹਾਨ ਦੀ ਘੜੀ ਸੀ— ਇਸ ਵਿਚ ਸਭ ਤੋਂ ਵੱਧ ਦੁੱਖ ਪ੍ਰੀਤ ਨੂੰ ਦੇਖਣੇ ਪੈ ਰਹੇ ਸਨ, ਉਹ ਵੀ ਕੀ ਕਰ ਸਕਦਾ ਸੀ।
ਉਹ ਵੀ ਉਸਨੂੰ ਛੱਡ ਨਹੀਂ ਸਕਦਾ ਸੀ ਉਹਨਾਂ ਦੀ ਇਹ ਦਾਸਤਾਂ ਸੁਣ ਸ਼ਾਇਦ ਰੱਬ ਵੀ ਰੋਣ ਲੱਗ ਪਿਆ। ਉਸ ਦਿਨ ਐਨਾ ਮੀਂਹ ਵਰ੍ਹਿਆ ਉਸ ਨੂੰ ਲਗਿਆ ਜਿਵੇਂ ਉਨ੍ਹਾਂ ਦੀ ਮੁਹੱਬਤ ਉੱਤੇ ਰਬ ਵੀ ਨੈਣ ਵਹਾ ਰਿਹਾ ਹੋਵੇ। ਉਹਨਾਂ ਦੀਆਂ ਗੱਲਾਂ ਸੁਣ ਮੈਂ ਵੀ ਸੋਚਾਂ ਵਿਚ ਪੈ ਗਿਆ ਸਾਂ । ਸਰਵ ਮੈਨੂੰ ਦੱਸਦਾ ਦੱਸਦਾ ਚੁੱਪ ਹੋ ਗਿਆ ਤੇ ਬਾਹਰ ਵੱਲ ਚਲਾ ਗਿਆ, ਮੈਂ ਵੇਖਿਆ ਉਹ ਦੁਕਾਨ ਦੇ ਅੱਗੇ ਖੜ੍ਹਾ ਰੁਮਾਲ ਨਾਲ ਆਪਣਾ ਮੂੰਹ ਸਾਫ਼ ਕਰਨ ਦੇ ਬਹਾਨੇ ਵਹਿੰਦੇ ਹੰਝੂਆਂ ਨੂੰ ਸਾਫ਼ ਕਰ ਰਿਹਾ ਸੀ ਤੇ ਮੈਂ ਉਸਨੂੰ ਹੌਸਲਾ ਦਿੱਤਾ ਤੇ ਅੱਗੇ ਦੱਸਣ ਲਈ ਕਿਹਾ ਸਰਵ ਨੇ ਕਿਹਾ
ਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲ
ਪ੍ਰੀਤ ਨੂੰ ਹਰ ਰੋਜ਼ ਕੁੱਟ ਮਾਰ ਪੈਣੀ ਸ਼ੁਰੂ ਹੋ ਗਈ। ਉਸਦੀ ਮਾਂ ਤੇ ਉਸ ਦੀ ਮਾਸੀ ਨੇ ਪ੍ਰੀਤ ਨੂੰ ਕਮਰੇ 'ਚ ਬੰਦ ਕਰਕੇ ਬਹੁਤ ਕੁੱਟਿਆ, ਕੁਟਦਿਆਂ ਉਸਨੂੰ ਕਹਿ ਰਹੀਆਂ ਸਨ ਜਾ ਬੁਲਾ ਲੈ ਤੇਰੇ ਯਾਰ ਨੂੰ ਕਿ ਤੈਨੂੰ ਬਚਾ ਲਵੇ। ਉਸਦੇ ਹਰ ਰੋਜ਼ ਕੁੱਟ ਪੈਂਦੀ, ਉਹ ਉਸਨੂੰ ਫ਼ੋਨ ਕਰਦੀ ਇਕੋ ਗੱਲ ਕਹਿੰਦੀ ਮੈਨੂੰ ਲੈ ਜਾ ਪਰ ਉਹ ਹਾਂ ਕਹਿਕੇ ਅੱਗੋਂ ਕੋਈ ਗੱਲ ਨਾ ਕਰਦਾ। ਇਕ ਦਿਨ ਤਾਂ ਹੱਦ