Back ArrowLogo
Info
Profile

ਹੀ ਹੋ ਗਈ, ਪ੍ਰੀਤ ਦੀ ਮਾਂ ਕੱਪੜੇ ਧੋ ਰਹੀ ਸੀ ਉਹਨਾਂ ਦੇ ਦਰਵਾਜ਼ੇ ਅੱਗੋਂ ਉਹ ਲੰਘਿਆ ਜਾ ਰਿਹਾ ਸੀ ਉਸਦੀ ਮਾਂ ਨੂੰ ਐਨਾ ਗੁੱਸਾ ਆਇਆ ਉਹ ਕੱਪੜੇ ਧੋਂਦੀ-ਧੋਂਦੀ ਉੱਠ ਪ੍ਰੀਤ ਕੋਲ ਗਈ ਤੇ' ਉਸਨੂੰ ਮਾਰਨਾ ਸ਼ੁਰੂ ਕਰ ਦਿੱਤਾ, ਹਾਲ਼ੇ ਤੇਰਾ ਖ਼ਸਮ ਬੂਹੇ ਅੱਗੋਂ ਲੰਘਦਾ ਏ ਤੇ ਪ੍ਰੀਤ ਦੇ ਪੈਰਾਂ ਤੇ ਐਨੀ ਜ਼ੋਰ ਨਾਲ ਕੱਪੜੇ ਧੋਣ ਵਾਲੀਆਂ ਥਾਪੀਆਂ ਮਾਰੀਆਂ ਕਿ ਪ੍ਰੀਤ ਦੇ ਪੈਰਾਂ ਵਿਚੋਂ ਖੂਨ ਨਿਕਲਣ ਲੱਗ ਪਿਆ ਉਹ ਉੱਚੀ ਉੱਚੀ ਰੋਣ ਲੱਗੀ। ਉਸਦੀ ਮਾਂ ਨੇ ਉਸ ਦਾ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਉਹ ਫਿਰ ਕੱਪੜੇ ਧੋਣ ਲੱਗ ਪਈ। ਪ੍ਰੀਤ ਅੰਦਰ ਰੋ ਰਹੀ ਸੀ ਪਰ ਉਸਦੀ ਕੋਈ ਨਹੀਂ ਸੁਣ ਰਿਹਾ ਸੀ ਪ੍ਰੀਤ ਰੋਂਦੀ ਰੋਂਦੀ ਸੌਂ ਗਈ। ਸ਼ਾਮ ਹੋਈ ਉਸਨੇ ਸਰਵ ਨੂੰ ਫ਼ੋਨ ਕੀਤਾ ਤੇ ਸਭ ਕੁਝ ਦੱਸਿਆ ਤਾਂ ਉਹਨੂੰ ਬਹੁਤ ਦੁੱਖ ਹੋਇਆ। ਉਸਨੇ ਕਿਹਾ ਜੇ ਤੈਨੂੰ ਯਕੀਨ ਨਹੀਂ ਤਾਂ ਤੂੰ ਡਾਕਟਰ ਨੂੰ ਪੁੱਛ ਲੈ, ਸਰਵ ਨੇ ਕਿਹਾ ਮੈਨੂੰ ਤੇਰੇ ਤੇ ਭਰੋਸਾ ਐ। ਉਹ ਵੀ ਉਸ ਦਿਨ ਬਹੁਤ ਰੋਇਆ ਤੇ ਉਸ ਦੀ ਮਾਂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸਨੇ ਕਿਸੇ ਦੀ ਨਾ ਸੁਣੀ ਤੇ ਰੱਜ ਕੇ ਰੋਇਆ—ਉਸਨੇ ਇਹ ਸਭ ਆਪਣੀ ਮਾਂ ਨੂੰ ਕਿਹਾ ਤਾਂ ਉਹਦੀ ਮਾਂ ਪ੍ਰੀਤ ਦੇ ਘਰ ਗਈ ਤੇ ਪ੍ਰੀਤ ਦਾ ਪਤਾ ਲਿਆ ਪ੍ਰੀਤ ਬੈੱਡ ਤੇ ਪਈ ਸੀ, ਉਸਦੇ ਪੈਰਾਂ ਤੇ ਪੱਟੀਆਂ ਕਰੀਆਂ ਹੋਈਆਂ ਸਨ ਤੇ ਪੈਰ ਸੁੱਜੇ ਹੋਏ ਸਨ। ਇਹ ਦੇਖ ਉਸਨੇ ਹੌਂਕਾ ਭਰਿਆ ਤੇ ਅੱਖਾਂ ਭਰ ਆਈਆਂ ਉਸਦੀ ਮਾਂ ਨੇ ਬਲਜੀਤ ਨੂੰ ਸਮਝਾਉਂਦਿਆਂ ਆਖਿਆ ਕਿ ਇਹਨੂੰ ਇਸ ਤਰ੍ਹਾਂ ਕੁੱਟਿਆ ਕੁਝ ਨਹੀਂ ਬਣਨਾ ਇਹ ਮਰ ਜਾਵੇਗੀ। ਆਪਾਂ ਦੋਵੇਂ ਰਲ ਕੇ ਕੋਈ ਹੱਲ ਲੱਭਦੇ ਹਾਂ । ਤੁਸੀਂ ਇਸਨੂੰ ਕੁਝ ਨਾ ਕਹੋ। ਉਹ ਸਭ ਗੱਲਾਂ ਕਹਿ ਆਪਣੇ ਘਰ ਵਾਪਿਸ ਆ ਗਈ ਤੇ ਆ ਉਸਨੂੰ ਕਹਿਣ ਲੱਗੀ " ਸਰਵ ਤੈਨੂੰ ਉਸ ਕੁੜੀ ਦਾ ਜ਼ਰੂਰ ਸ਼ਰਾਪ ਲੱਗੇਗਾ, ਉਸਦੀ ਹਾਲਤ ਬਹੁਤ ਮਾੜੀ ਏ ਉਹ ਤੁਰ ਵੀ ਨਹੀਂ ਸਕਦੀ। "ਇਹ ਸੁਣ ਸਰਵ ਦਾ ਮਨ ਹੋਰ ਵੀ ਭਰ ਆਇਆ। ਉਹ ਅਜਿਹੇ ਮੋੜ ਤੇ ਆ ਗਏ ਸਨ ਕਿ ਕੁਝ ਵੀ ਨਹੀਂ ਕਰ ਸਕਦੇ ਸਨ ਪ੍ਰੀਤ ਤੇ ਐਨੀ ਪਾਬੰਦੀ ਲਾ ਦਿੱਤੀ ਗਈ ਕਿ ਉਹ ਘਰ ਦੇ ਬਾਹਰ ਵੀ ਨਹੀਂ ਜਾ ਸਕਦੀ ਸੀ ਸਾਰਾ ਦਿਨ ਗੋਰਾ ਉਸਤੇ ਨਜ਼ਰ ਰੱਖਦਾ, ਕੁਝ ਦਿਨਾਂ ਬਾਅਦ ਉਹ ਠੀਕ ਹੋ ਗਈ–– ।

ਪ੍ਰੀਤ ਹੁਣ ਫਿਰ ਕਾਲਜ ਜਾਣ ਲੱਗ ਪਈ ਪਰ ਜਿਸ ਦਿਨ ਉਸਨੂੰ ਕਾਲਜ ਵਿੱਚ ਛੁੱਟੀ ਹੁੰਦੀ ਘਰ ਦੇ ਉਸਤੋਂ ਖੇਤ ਦੇ ਸਾਰੇ ਕੰਮ ਕਰਵਾਏ ਜਾਂਦੇ। ਸਾਰਾ ਦਿਨ ਖੇਤ ਵਿਚ ਧੁੱਪੇ ਮੂੰਗੀ ਤੜਵਾਉਂਦੇ। ਸਰਵ ਮੋਟਰ ਵੇਖਣ ਜਾਂਦਾ ਤਾਂ ਤਕਦੀਰ ਨੂੰ ਕਸਦਾ ਕਦੇ ਰੋਟੀ ਵੀ ਨਾ ਖਾਂਦਾ । ਸੋਚਦਾ ਕਿ ਪਤਾ ਨਹੀਂ ਪ੍ਰੀਤ ਨੇ ਕੁਝ ਖਾਦਾ ਹੋਣਾ ਏ ਜਾਂ ਨਹੀਂ। ਇਕ ਦਿਨ ਸਰਵ ਮੇਰੇ ਕੋਲ ਸ਼ਹਿਰ

50 / 61
Previous
Next