Back ArrowLogo
Info
Profile

ਆ ਗਿਆ ਤੇ ਕਹਿਣ ਲੱਗਾ ਯਾਰ ਮੈਂ ਲਵ ਮੈਰਿਜ ਕਰਵਾਉਣੀ ਐ ਪ੍ਰੀਤ ਦਾ ਬਹੁਤ ਬੁਰਾ ਹਾਲ ਏ। ਉਹ ਮੇਰੇ ਨਾਲ ਸ਼ਹਿਰ ਵੱਲ ਚੱਲ ਪਿਆ ਅਸੀਂ ਵਕੀਲ ਕੋਲ ਜਾ ਰਹੇ ਸੀ ਪਰੂਫ਼ ਦੇਣ ਲਈ ਮੈਂ ਉਸ ਦੇ ਪਿੱਛੇ ਬੈਠਾ ਸੀ ਮੈਨੂੰ ਇਹ ਕੰਮ ਚੰਗਾ ਨਾ ਲੱਗਾ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਯਾਰ ਪਿਆਰ ਤਾਂ ਤੇਰੇ ਮਾਪੇ ਤੈਨੂੰ ਵੀ ਕਰਦੇ ਨੇ ਤੇਰੀ ਮਾਂ ਨੇ ਤੈਨੂੰ ਪਾਲਿਆ ਪੋਸਿਆ ਤੇ 25 ਸਾਲ ਦਾ ਕਰ ਦਿੱਤਾ ਉਸ ਮਾਂ ਲਈ ਤੂੰ ਕੀ ਕਰ ਰਿਹਾ ਏਂ।

ਉਹ ਚੁੱਪ ਸੀ " ਤੇਰਾ ਪ੍ਰੀਤ ਨਾਲ ਸਿਰਫ਼ 3 ਸਾਲ ਦਾ ਪਿਆਰ ਏ।” ਪਰ ਉਸਦੇ ਪਿਆਰ ਵੱਲ ਵੀ ਦੇਖ ਜੋ ਤੇਰੀ ਖੁਸ਼ੀ ਲਈ ਤੇਰੇ ਜੰਮਣ ਤੋਂ ਪਹਿਲਾਂ ਦੀ ਦੁਆਵਾਂ ਕਰਦੀ ਹੈ ਉਸ ਭੈਣ ਦੀ ਰੱਖੜੀ ਬਾਰੇ ਸੋਚ ਜੋ ਤੇਰੇ ਤੋਂ ਆਪਣੀ ਰੱਖਿਆ ਦਾ ਹਿਸਾਬ ਮੰਗ ਰਹੀ ਐ, ਉਸ ਵੀਰ ਦਾ ਪਿਆਰ ਦੇਖ ਜੋ ਤੇਰੇ ਨਾਲ ਬਚਪਨ ਤੋਂ ਮੁਹੱਬਤ ਦੇ ਹੁਲਾਰੇ ਲੈ ਰਿਹਾ ਐ। ਉਸ ਪਿਓ ਦਾ ਪਿਆਰ ਕਿੱਥੇ ਹੈ ਜੋ ਤੈਨੂੰ ਇਸ ਮੁਕਾਮ ਤੇ ਲੈ ਆਇਆ, ਜਿਨ੍ਹੇ ਤੈਨੂੰ ਪੜ੍ਹਾਇਆ ਵੱਡਾ ਕੀਤਾ ਦੁਨੀਆਂ ਦਾਰੀ ਦਾ ਰਾਹ ਦੱਸਿਆ, ਯਾਰ ਭਾਵੇਂ ਮੇਰੀਆਂ ਗੱਲਾਂ ਤੈਨੂੰ ਚੰਗੀਆਂ ਨਾ ਲੱਗਣ ਪਰ ਮੈਂ ਤੈਨੂੰ ਗਲਤ ਰਾਹ ਨਹੀਂ ਪਾ ਸਕਦਾ। ਮੰਨ ਲਿਆ ਕਿ ਤੂੰ ਪ੍ਰੀਤ ਨੂੰ ਪਿਆਰ ਕਰਦਾ ਏਂ ਪਰ ਕਦੇ ਇਹ ਸੋਚਿਐ ਤੇਰਾ ਪਿਆਰ ਕਿੰਨੀਆਂ ਜਾਨਾਂ ਲੈ ਸਕਦਾ ਏ, ਨਹੀਂ ਸਰਵ ਤੂੰ ਇਹ ਨਹੀਂ ਸੋਚਿਆ ਤੇਰੇ ਜਾਣ ਪਿੱਛੋਂ ਪ੍ਰੀਤ ਦੇ ਘਰਦੇ ਤੈਨੂੰ ਜਾਣ ਦੇਣਗੇ, ਸਾਰੇ ਪਰਿਵਾਰ ਨੂੰ ਪੁਲਿਸ ਚੁੱਕ ਕੇ ਲੈ ਜਾਵੇਗੀ ਜਿਸ ਮਾਂ ਨੇ ਆਪਣੇ ਪੁੱਤ ਦੇ ਹੱਥ ਗਾਨਾ ਦੇਖਣਾ ਸੀ ਉਹ ਉਸਦੇ ਹੱਥਕੜ੍ਹੀਆਂ ਕਿਵੇਂ ਸਹਿਣ ਕਰ ਲਵੇਗੀ। ਸਰਵ ਇਹ ਗੱਲਾਂ ਸੁਣ ਮੇਰੇ ਗਲ ਲੱਗ ਰੋਣ ਲੱਗਾ। ਅਸੀਂ ਵਾਪਿਸ ਮੁੜ ਦੁਕਾਨ ਤੇ ਆ ਗਏ। ਸਰਵ ਮੈਨੂੰ ਦੁਕਾਨ ਤੇ ਉਤਾਰ ਆਪਣੇ ਪਿੰਡ ਚਲਾ ਗਿਆ, ਮੈਂ ਨਹੀਂ ਜਾਣਦਾ ਮੈਂ ਗਲਤ ਕੀਤਾ ਜਾ ਸਹੀ, ਇੱਕ ਪਾਸੇ ਦੋ ਪਿਆਰ ਕਰਨ ਵਾਲੇ ਸਨ ਤੇ ਦੂਜੇ ਪਾਸੇ ਉਨ੍ਹਾਂ ਦਾ ਸਾਰਾ ਪਰਿਵਾਰ ਉਸਦੇ ਭੈਣ ਭਰਾ ਤੇ ਮਾਪੇ ਨਜ਼ਰ ਆ ਰਹੇ ਸਨ। ਮੈਂ ਮਨ ਜਿਹਾ ਮਾਰ ਇਸ ਗੱਲ ਨੂੰ ਭੁਲਾ ਦਿੱਤਾ ਤੇ ਰੱਬ ਤੇ ਛੱਡ ਦਿੱਤਾ ਜੋ ਕਰੇਗਾ ਚੰਗਾ ਹੀ ਕਰੇਗਾ ਪਰ ਇਹ ਗੱਲਾਂ ਲਿਖਦੇ ਹੋਏ ਮੈਨੂੰ ਇੰਝ ਲੱਗਦਾ ਏ ਮੈਂ ਗਲਤ ਕੀਤਾ ਸੀ।

ਇਹਨਾਂ ਦਾ ਪਿਆਰ ਸੱਚਾ ਸੀ, ਇਹ ਗੱਲਾਂ ਤੋਂ ਬਾਅਦ ਉਸ ਨੇ ਮੈਨੂੰ ਅਗਲੀਆਂ ਕਹਾਣੀ ਸੁਣਾਈ ਜੋ ਅਤਿ ਦੁੱਖਦਾਈ ਸੀ। ਉਹ ਘਰ ਆਇਆ ਤੇ ਕੁਝ ਸਮੇਂ ਬਾਅਦ ਪ੍ਰੀਤ ਨੇ ਫੋਨ ਕੀਤਾ ਪ੍ਰੀਤ ਉਸ ਵੇਲੇ ਬਾਥਰੂਮ ਵਿਚ ਸੀ ਉਸਨੇ ਚੋਰੀ ਫ਼ੋਨ ਕੀਤਾ ਸੀ ਐਨੀ ਪਾਬੰਦੀ ਹੋਣ ਦੇ ਬਾਅਦ ਵੀ ਉਸ ਨੂੰ ਫ਼ੋਨ ਤੇ ਕਿਹਾ " ਸਰਵ ਕੀ ਹੋਇਆ ਤੂੰ ਅੱਜ ਵਕੀਲ ਕੋਲ ਗਿਆ

51 / 61
Previous
Next